ਮੈਲਬੌਰਨ (ਆਈ.ਏ.ਐੱਨ.ਐੱਸ.): ਆਸਟ੍ਰੇਲੀਆ ਵਿਖੇ ਰਾਜਧਾਨੀ ਮੈਲਬੌਰਨ ਵਿੱਚ ਪਿਛਲੇ ਹਫ਼ਤੇ ਹੋਏ ਇੱਕ ਕਤਲ ਦੇ ਸਬੰਧ ਵਿੱਚ ਅਲੱੜ੍ਹ ਉਮਰ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਕਟੋਰੀਆ ਵਿੱਚ ਪੁਲਸ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ 16 ਸਾਲ ਦੇ ਦੋਵਾਂ ਮੁੰਡਿਆਂ 'ਤੇ ਕਤਲ ਅਤੇ ਚੋਰੀ ਦੇ ਦੋਸ਼ ਲਗਾਏ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੰੂ ਬੱਚਿਆਂ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਗਏ ਭਾਰਤੀ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, 11 ਮਹੀਨੇ ਦੇ ਮਾਸੂਮ ਦੀ ਦਰਦਨਾਕ ਮੌਤ
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ 13 ਜਨਵਰੀ ਨੂੰ 33 ਸਾਲਾ ਪੀੜਤ ਵਿਅਕਤੀ ਦਾ ਪਤਾ ਲਗਾਇਆ, ਜਦੋਂ ਉਸ ਵਿਅਕਤੀ ਦੇ ਘਰ ਵਿਚ ਚੋਰੀ ਦੀਆਂ ਰਿਪੋਰਟਾਂ ਮਗਰੋਂ ਬੁਲਾਇਆ ਗਿਆ ਸੀ। ਇਲਜ਼ਾਮ ਹੈ ਕਿ ਇਹ ਵਿਅਕਤੀ ਟਕਰਾਅ ਵਿੱਚ ਸ਼ਾਮਲ ਹੋਇਆ ਸੀ ਜਿੱਥੇ ਉਹ ਘਾਤਕ ਜ਼ਖਮੀ ਹੋ ਗਿਆ ਸੀ। ਸਥਾਨਕ ਮੀਡੀਆ 9 ਨਿਊਜ਼ ਨੇ ਕਿਹਾ ਕਿ ਪੀੜਤ ਆਪਣੇ ਘਰ ਦੇ ਨੇੜੇ ਇੱਕ ਗਲੀ ਵਿਚਕਾਰ ਮ੍ਰਿਤਕ ਪਾਇਆ ਗਿਆ ਸੀ। ਆਪਣੀ ਇਕਾਈ ਵਿਚ ਸੰਨ੍ਹਮਾਰੀ ਤੋਂ ਬਾਅਦ ਉਸਨੇ ਚੋਰਾਂ ਦਾ ਪਿੱਛਾ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਸ਼ੀਲੇ ਪਦਾਰਥਾਂ ਅਤੇ ਕਲਾਸ਼ਨੀਕੋਵ ਨੇ ਪਾਕਿਸਤਾਨ ਨੂੰ ਕੀਤਾ ਬਰਬਾਦ : ਚੀਫ਼ ਜਸਟਿਸ
NEXT STORY