ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਟੈਕਸਾਸ ਸੂਬੇ ਦੇ ਹਿਊਸਟਨ ਦੇ ਇਕ ਰੈਸਟੋਰੈਂਟ ਵਿਚ ਕਤਲ-ਖੁਦਕੁਸ਼ੀ ਦੇ ਮਾਮਲੇ ਵਿਚ ਪੁਲਸ ਦਾ ਕਹਿਣਾ ਹੈ ਕਿ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਕ ਔਰਤ ਜ਼ਖ਼ਮੀ ਹੋ ਗਈ। ਇਹ ਘਟਨਾ ਵੀਰਵਾਰ ਰਾਤ 8 ਵਜੇ ਤੋਂ ਬਾਅਦ ਵਾਪਰੀ, ਜਦੋਂ ‘ਅਕਵੇਰੀਅਮ ਰੈਸਟੋਰੈਂਟ’ ਦੇ ਬਾਰ ਵਿਚ ਇਕ ਔਰਤ ਤੇ ਪੁਰਸ਼ ਖਾਣਾ ਖਾ ਰਹੇ ਸਨ। ਰੈਸਟੋਰੈਂਟ ਦੇ ਕਾਰਜਕਾਰੀ ਸਹਾਇਕ ਪ੍ਰਮੁੱਖ ਮੈਟ ਸਲਿਨਕਾਰਡ ਨੇ ਇਹ ਦੱਸਿਆ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਤੇ ਸਾਹਮਣੇ ਆਈ ਵੀਡੀਓ ਵਿਚ ਦਿਖਿਆ ਹੈ ਕਿ ਬਾਰ ਦੇ ਇਕ ਕੋਨੇ ਤੋਂ ਇਕ ਵਿਅਕਤੀ ਦੋਵਾਂ ਲੋਕਾਂ ਵੱਲ ਵਧਿਆ ਤੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਸ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ।
ਸਲਿਨਕਾਰਡ ਨੇ ਦੱਸਿਆ ਕਿ ਹਸਪਤਾਲ ਵਿਚ ਦਾਖ਼ਲ ਔਰਤ ਦੀ ਹਾਲਤ ਸਥਿਰ ਹੈ। ਘਟਨਾ ਵਿਚ ਕੋਈ ਹੋਰ ਜ਼ਖ਼ਮੀ ਨਹੀਂ ਹੋਇਆ। ਮ੍ਰਿਤਕਾਂ ਦੀ ਪਛਾਣ ਗੁਪਤ ਰੱਖੀ ਗਈ ਹੈ। ਤਿੰਨਾਂ ਲੋਕਾਂ ਦੇ ਆਪਸ ਵਿਚ ਸਬੰਧਾਂ ਬਾਰੇ ਵੀ ਨਹੀਂ ਦੱਸਿਆ ਗਿਆ ਹੈ। ਸਲਿਨਕਾਰਡ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਵਾਲੀ ਘਟਨਾ ਹੈ ਤੇ ਇਸ ’ਤੇ ਰੋਕ ਲੱਗਣੀ ਚਾਹੀਦੀ ਹੈ। ਅਸੀਂ ਪ੍ਰਭਾਵਿਤ ਪਰਿਵਾਰਾਂ ਲਈ ਪ੍ਰਾਰਥਨਾ ਕਰ ਰਹੇ ਹਾਂ।
ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਕੋਕੀਨ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ
NEXT STORY