ਵਾਸ਼ਿੰਗਟਨ — ਅਮਰੀਕਾ ਦੇ ਸ਼ਹਿਰ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਉਥੇ ਇਕ 2 ਸਾਲ ਦੀ ਬੱਚੀ ਦੀ ਸਖਤ ਤੌਰ 'ਤੇ ਬਰਫ 'ਚ ਜਮ੍ਹ ਕੇ ਮੌਤ ਹੋ ਗਈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਬੱਚੀ ਦੀ ਮੌਤ ਉਸ ਵੇਲੇ ਹੋਈ ਜਦੋਂ ਉਸ ਦਾ ਪਿਤਾ ਘਰ ਦੇ ਅੰਦਰ ਸੋਅ ਰਿਹਾ ਸੀ।

2 ਸਾਲ ਦੀ ਉਸ ਬੱਚੀ ਦੀ ਮਾਂ ਕਿਸੇ ਕੰਮ ਕਾਰਨ 2 ਘੰਟੇ ਲਈ ਘਰ ਤੋਂ ਬਾਹਰ ਗਈ ਸੀ। ਪਰ ਜਦੋਂ ਉਹ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਧੀ ਘਰ ਦੇ ਬਾਹਰ ਪਈ ਹੋਈ ਹੈ। ਉਸ ਦਾ ਸਰੀਰ ਕਿਸੇ ਵੀ ਤਰ੍ਹਾਂ ਦੀ ਹਰਕਤ ਨਹੀਂ ਕਰ ਰਿਹਾ ਸੀ। ਉਨ੍ਹਾਂ ਨੇ ਜਲਦ ਹਸਪਤਾਲ ਨੂੰ ਫੋਨ ਕਰਕੇ ਐਂਬੁਲੇਂਸ ਨੂੰ ਬੁਲਾਇਆ। ਬੱਚੀ ਨੂੰ ਨੇੜੇ ਦੇ ਇਕ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਓਹਾਯੋ ਦੇ ਜਿਸ ਸ਼ਹਿਰ ਦੀ ਇਹ ਘਟਨਾ ਹੈ ਉਹ ਕਾਫੀ ਠੰਢਾ ਸੀ। ਤਾਪਮਾਨ ਮਨਫੀ 11 ਡਿਗਰੀ ਤੱਕ ਤੋਂ ਮਨਫੀ 7 ਡਿਗਰੀ ਤੱਕ ਡਿੱਗ ਗਿਆ ਸੀ। ਉਸ ਦਿਨ ਬੱਚੀ ਦਾ ਪਿਤਾ ਨਾਈਟ ਸਿਫਟ 'ਚ ਕੰਮ ਕਰਕੇ ਘਰ ਵਾਪਸ ਪਰਤਿਆ ਸੀ ਇਸ ਲਈ ਉਸ ਨੂੰ ਨੀਂਦ ਆ ਗਈ। ਜਿਸ ਕਾਰਨ ਉਹ ਆਪਣੀ ਧੀ ਦਾ ਖਿਆਲ ਨਾ ਰੱਖ ਸਕਿਆ।

ਇਸ ਵਿਚਾਲੇ ਬੱਚੀ ਬਾਹਰ ਚੱਲੀ ਗਈ ਅਤੇ ਉਸ ਦੀ ਮੌਤ ਹੋ ਗਈ। ਫਿਲਹਾਲ ਕਿਸੇ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕਰਾਇਆ ਗਿਆ ਹੈ। ਪ੍ਰਾਈਵੇਟ ਏਜੰਸੀ ਇਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਬੱਚੀ ਦੀ ਮਾਂ ਨੇ ਦੱਸਿਆ ਸੀ ਕਿ ਉਸ ਨੂੰ ਅਤੇ ਉਸ ਦੇ ਪਤੀ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੀ ਧੀ ਕਿੰਨੀ ਦੇਰ ਤੋਂ ਬਾਹਰ ਸੀ।
ਰਫਤਾਰ ਦੇ ਸ਼ੌਂਕ ਨੇ ਲਈ ਅਲ੍ਹੜ ਦੀ ਜਾਨ
NEXT STORY