ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਲੋਕਾਂ ਦੀ ਆਪਸ ਵਿੱਚ ਦੂਰੀ ਹੋਣੀ ਬਹੁਤ ਜਰੂਰੀ ਹੈ। ਸਰਕਾਰ ਨੇ ਇਸ ਸੰਬੰਧੀ ਨਿਯਮਾਂ ਨੂੰ ਲਾਗੂ ਵੀ ਕੀਤਾ ਹੈ। ਪਰ ਫਿਰ ਵੀ ਕਾਫੀ ਲੋਕ ਇਨ੍ਹਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਇਸ ਮਾਮਲੇ ਵਿੱਚ ਸੜਕਾਂ ਅਤੇ ਹੋਰ ਬਾਹਰੀ ਸਥਾਨਾਂ 'ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨਾਲ ਲੈਸ ਕੈਮਰਿਆਂ ਦੁਆਰਾ ਬ੍ਰਿਟੇਨ ਭਰ ਵਿੱਚ ਸਮਾਜਿਕ ਦੂਰੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਦੇ ਛੋਟੇ ਸੈਂਸਰ ਪਹਿਲਾਂ ਹੀ ਦੇਸ਼ ਦੇ ਕਈ ਸ਼ਹਿਰਾਂ ਵਿਚ ਆਵਾਜਾਈ ਅਤੇ ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਅਤੇ ਪ੍ਰਵਾਹ ਦੀ ਨਿਗਰਾਨੀ ਕਰਨ ਲਈ ਸਥਾਪਤ ਕੀਤੇ ਗਏ ਹਨ। ਇਸ ਤਕਨਾਲੋਜੀ ਦੇ ਸੰਸਥਾਪਕ ਮੁਤਾਬਕ, ਇਨ੍ਹਾਂ ਦੁਆਰਾ ਸੰਵੇਦਕਾਂ ਦੇ ਅੰਕੜਿਆਂ ਨੂੰ ਟ੍ਰਾਂਸਪੋਰਟ ਵਿਭਾਗ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤਾਂ ਜੋ ਸਮਾਜਿਕ ਦੂਰੀ ਦੇ ਪੱਧਰਾਂ ਦੀ ਨਿਗਰਾਨੀ ਵਿਚ ਸਹਾਇਤਾ ਕੀਤੀ ਜਾ ਸਕੇ। ਪਰ ਇਸ ਨਵੀਂ ਤਕਨੀਕ ਬਾਰੇ ਇਸ ਹਫਤੇ ਕੈਂਟ ਕਾਉਂਟੀ ਕਾਉਂਸਿਲ (ਕੇ.ਸੀ.ਸੀ.) ਦੀ ਬੈਠਕ ਵਿਚ ਡਾਟਾ ਪ੍ਰਾਈਵੇਸੀ ਉੱਤੇ ‘ਗੰਭੀਰ ਪ੍ਰਸ਼ਨ’ ਉਠਾਏ ਗਏ ਹਨ।
ਇਸ ਸੰਬੰਧ ਵਿੱਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਸੈਂਸਰ ਕਸਬੇ ਦੇ ਕੇਂਦਰਾਂ ਦੀਆਂ ‘ਪਾਈਪ ਲਾਈਨ’ ਵਿਚ ਹਨ। ਇਹ ਸੈਂਸਰ ਆਪਣੇ ਆਲੇ-ਦੁਆਲੇ ਪੈਦਲ ਚੱਲਣ ਵਾਲੇ ਵਿਅਕਤੀਆਂ ਨੂੰ ਇਕੱਲੇ ਰੰਗ ਨੂੰ ਪਛਾਣ ਕੇ ਆਸ ਪਾਸ ਦੇ ਪੈਦਲ ਯਾਤਰੀਆਂ ਨੂੰ ਜੋੜਦੇ ਹਨ ਪਰ ਇੱਥੇ ਡਰ ਹੈ ਕਿ ਇਨ੍ਹਾਂ ਨੂੰ ਲੋਕਾਂ ਦੀਆਂ ਹਰਕਤਾਂ ਨੂੰ ਟਰੈਕ ਕਰਨ ਲਈ ਵਰਤਿਆ ਜਾ ਸਕਦਾ ਹੈ।
ਗਾਂਧੀ ਜਯੰਤੀ 'ਤੇ ਭਾਰਤ ਤੋਂ ਮਿਲੀਆਂ 40 ਤੋਂ ਵੱਧ ਐਂਬੂਲੈਂਸ ਅਤੇ ਸਕੂਲ ਬੱਸਾਂ, ਨੇਪਾਲ ਨੇ ਕੀਤਾ ਧੰਨਵਾਦ
NEXT STORY