ਲੰਡਨ/ਟੋਰਾਂਟੋ— ਬਲਾਤਕਾਰ ਮਾਮਲੇ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਕੀਤੇ ਜਾਣ ਦੇ ਬਾਅਦ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਨੂੰ ਬ੍ਰਿਟੇਨ ਨੇ ਸੁਰੱਖਿਆ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਸ ਗੱਲ ਦਾ ਡਰ ਹੈ ਕਿ ਅੱਗੇ ਹੋਰ ਵੱਡੀ ਹਿੰਸਾ ਭੜਕ ਸਕਦੀ ਹੈ। ਬ੍ਰਿਟੇਨ ਸਰਕਾਰ ਵੱਲੋਂ ਜਾਰੀ ਸਲਾਹ 'ਚ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਸਥਾਨਕ ਅਧਿਕਾਰੀਆਂ ਦੀ ਸਲਾਹ ਮੰਨਣ, ਸਥਾਨਕ ਮੀਡੀਆ 'ਤੇ ਨਜ਼ਰ ਰੱਖਣ ਅਤੇ ਆਪਣੀ ਕੰਪਨੀ ਦੇ ਸੰਪਰਕ 'ਚ ਰਹਿਣ ਲਈ ਕਿਹਾ ਹੈ।
ਸਲਾਹ 'ਚ ਕਿਹਾ ਗਿਆ ਹੈ ਕਿ, ''ਬ੍ਰਿਟਿਸ਼ ਉਪ ਹਾਈ ਕਮਿਸ਼ਨ ਅਤੇ ਚੰਡੀਗੜ੍ਹ 'ਚ ਬ੍ਰਿਟਿਸ਼ ਕੌਂਸਲ ਦਫਤਰ ਅੱਗੇ ਹੋਰ ਭਿਆਨਕ ਹਿੰਸਾ ਭੜਕਣ ਦੇ ਡਰ ਦੇ ਮੱਦੇਨਜ਼ਰ ਸੋਮਵਾਰ 28 ਅਗਸਤ ਤਕ ਬੰਦ ਰਹਿਣਗੇ। ਸਥਾਨਕ ਸੜਕ ਅਤੇ ਰੇਲ ਯਾਤਰੀ ਵੀ ਇਸ ਮਿਆਦ ਦੌਰਾਨ ਪ੍ਰਭਾਵਿਤ ਰਹਿ ਸਕਦੇ ਹਨ।'' ਉਥੇ ਹੀ ਕੈਨੇਡਾ ਤੋਂ ਮਿਲੀ ਖਬਰ ਮੁਤਾਬਕ ਕੈਨੇਡੀਅਨ ਸਰਕਾਰ ਨੇ ਵੀ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਲਈ ਕਿਹਾ ਹੈ।
ਸਮਰਥਨ ਜੁਟਾਉਣ ਲਈ ਪਾਕਿ ਵਿਦੇਸ਼ ਮੰਤਰੀ ਕਰਨਗੇ ਕਈ ਦੇਸ਼ਾਂ ਦੀ ਯਾਤਰਾ
NEXT STORY