ਲੰਡਨ, (ਇੰਟ.)-ਇੰਗਲੈਂਡ ਦੇ ਕਈ ਹਿੱਸਿਆਂ ’ਚ ਮੰਗਲਵਾਰ ਦੇਰ ਰਾਤ ਭਾਰੀ ਬਰਫਬਾਰੀ ਹੋਈ, ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਹਿੱਸਿਆਂ ’ਚ ਕਾਰ ਚਾਲਕਾਂ ਨੂੰ ਮੁਸ਼ਕਲਾਂ ਆਈਆਂ। ਯੈਲੋ ਵੈਦਰ ਵਾਰਨਿੰਗ ਵਿਚਾਲੇ ਇੰਗਲੈਂਡ ਦੇ ਕਈ ਹਿੱਸਿਆਂ ’ਚ ਤਾਪਮਾਨ 5 ਡਿਰਗੀ ਸੈਲਸੀਅਸ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਲੰਕਾਸ਼ਾਇਦ ’ਚ ਭਾਰੀ ਬਰਫਬਾਰੀ ਤੋਂ ਬਾਅਦ ਕੱਲ ਸਵੇਰੇ ਐੱਮ-55 ’ਤੇ 24 ਵਾਹਨਾਂ ਦੇ ਟਕਰਾਉਣ ਦੀ ਖਬਰ ਹੈ।

ਇੰਗਲੈਂਡ ਅਤੇ ਸਕਾਟਲੈਂਡ ਦੇ ਕੁਝ ਹਿੱਸਿਆਂ ਦੇ ਬਰਫ ਨਾਲ ਢੱਕ ਜਾਣ ਕਾਰਨ ਪ੍ਰਸ਼ਾਸਨ ਨੇ ਵਾਹਨ ਚਾਲਕਾਂ ਨੂੰ ਸਪੀਡ ਘਟਾਉਣ ਦੀ ਅਪੀਲ ਕੀਤੀ ਹੈ ਅਤੇ ਜ਼ਿਆਦਾਤਰ ਘਰ ’ਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਨਾਰਥ ਵੇਲਸ ਅਤੇ ਸਕਾਟਲੈਂਡ ’ਚ ਵੀ ਬਰਫਬਾਰੀ ਦੀ ਖਬਰ ਪ੍ਰਾਪਤ ਹੋਈ ਹੈ।
'ਬ੍ਰੈਗਜ਼ਿਟ' ਨੂੰ ਲੈ ਕੇ ਪ੍ਰਧਾਨ ਮੰਤਰੀ ਥੈਰੇਸਾ ਨੇ ਕੀਤੀ ਵਿਰੋਧੀ ਧਿਰ ਦੇ ਨੇਤਾ ਨਾਲ ਮੁਲਾਕਾਤ
NEXT STORY