ਲੰਡਨ(ਬਿਊਰੋ)— ਇੰਗਲੈਂਡ ਦੇ ਪੂਰਬੀ ਮਿਡਲੈਂਡਸ ਵਿਚ ਭਾਰਤੀ ਮੂਲ ਦੇ ਇਕ ਐਨਸਥੇਟਿਸਟ ਨੇ ਤਲਾਕ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੀ ਮੌਤ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ਪੂਰੀ ਹੋ ਗਈ ਹੈ। ਪਤਾ ਲੱਗਾ ਹੈ ਕਿ ਭਾਰਤ ਵਿਚ ਜੰਮੇ ਜੋਰਜ ਈਆਪੇਨ ਨੇ ਆਪਣੀ ਪਤਨੀ ਤੋਂ ਤਲਾਕ ਸਬੰਧੀ ਕਾਗਜ਼ਾਤ ਮਿਲਣ ਤੋਂ ਬਾਅਦ ਦਵਾਈਆਂ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰ ਕੇ ਖੁਦਕੁਸ਼ੀ ਕਰ ਲਈ ਸੀ।
ਜੋਰਜ ਨੇ ਸਾਲ 2001 ਵਿਚ ਬ੍ਰਿਟੇਨ ਵਿਚ ਆਉਣ ਤੋਂ ਪਹਿਲਾਂ ਮੁੰਬਈ ਦੇ ਇਕ ਹਸਪਤਾਲ ਵਿਚ ਕੰਮ ਕੀਤਾ ਸੀ ਅਤੇ ਮੈਡੀਕਲ ਦੀ ਆਪਣੀ ਪੜ੍ਹਾਈ ਚੇਨਈ ਤੋਂ ਪੂਰੀ ਕੀਤੀ ਸੀ। ਅੰਗ੍ਰੇਜੀ ਅਖਬਾਰ ਦੀ ਇਕ ਰਿਪੋਰਟ ਮੁਤਾਬਕ 41 ਸਾਲਾਂ ਐਨਸਥੇਟਿਸਟ ਆਪਣੀ ਡਾਕਟਰ ਪਤਨੀ ਐਮੀ ਤੋਂ ਵੱਖ ਹੋ ਗਏ ਸਨ। ਡਰਬੀਸ਼ਾਇਰ ਦੇ ਸਹਾਇਕ ਅਧਿਕਾਰੀ ਪੀਟਰ ਨਿਏਟੋ ਨੇ ਕਿਹਾ, 'ਜੋਰਜ ਨੇ ਪਤਨੀ ਨਾਲ ਸਮਝੌਤਾ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ, ਪੱਤਰ ਲਿਖੇ ਅਤੇ ਫੋਨ ਕੀਤੇ, ਜਿਸ ਨਾਲ ਸਾਫ ਹੋ ਗਿਆ ਹੈ ਕਿ ਉਨ੍ਹਾਂ ਨੂੰ ਆਪਣੀ ਪਤਨੀ ਤੋਂ ਵੱਖ ਹੋਣ ਵਿਚ ਮੁਸ਼ਕਲ ਹੋ ਰਹੀ ਸੀ।
ਚੈਸਟਰਫੀਲਡ ਕੋਰੋਨਰਸ ਅਦਾਲਤ ਨੂੰ ਦੱਸਿਆ ਗਿਆ ਕਿ ਪਿਛਲੇ ਸਾਲ ਅਕਤੂਬਰ ਵਿਚ ਤਲਾਕ ਸਬੰਧੀ ਦਸਤਾਵੇਜ਼ ਮਿਲਣ ਤੋਂ ਬਾਅਦ ਜੋਰਜ ਨੇ ਕੁੱਝ ਦੋਸਤਾਂ ਨੂੰ ਕਿਹਾ ਸੀ ਕਿ ਉਹ ਖੁਦ ਨੂੰ ਮਾਰਨ ਵਾਲਾ ਹੈ। ਜੋਰਜ ਸ਼ੇਫੀਲਡ ਟਿਚਿੰਗ ਹਸਪਤਾਲ ਐਨ. ਐਚ. ਐਸ ਟਰੱਸਟ ਵਿਚ ਇਕ ਸਲਾਹਕਾਰ ਨਿਊਰੋ ਐਨਸਥੇਟਿਸਟ ਦੇ ਰੂਪ ਵਿਚ ਤਾਇਨਾਤ ਸਨ। ਉਹ ਇਕ ਯੂਨੀਵਰਸਿਟੀ ਵਿਚ ਲੈਕਚਰਾਰ ਵੀ ਸਨ। ਬੀਤੀ 14 ਅਕਤੂਬਰ ਨੂੰ ਜੋਰਜ ਨੂੰ ਆਪਣੀ ਪਤਨੀ ਤੋਂ ਤਲਾਕ ਸਬੰਧੀ ਕਾਗਜ਼ਾਤ ਮਿਲੇ ਸਨ ਅਤੇ ਇਸ ਤੋਂ ਬਾਅਦ ਉਹ ਆਪਣੇ ਕੰਮ 'ਤੇ ਚਲੇ ਗਏ। ਜਿੱਥੇ ਬਾਅਦ ਵਿਚ ਉਨ੍ਹਾਂ ਨੂੰ ਮ੍ਰਿਤਕ ਪਾਇਆ ਗਿਆ।
ਟਰੰਪ ਤੇ ਮੇਅ ਨੇ ਕੀਤੀ ਉੱਤਰੀ ਕੋਰੀਆ ਦੇ ਮੁੱਦੇ 'ਤੇ ਗੱਲਬਾਤ
NEXT STORY