ਵਾਸ਼ਿੰਗਟਨ— ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਟੇਰੇਸ ਦੇ ਬੁਲਾਰੇ ਸਟਿਫਨ ਡੁਜ਼ਾਰਿਕ ਦਾ ਕਹਿਣਾ ਹੈ ਕਿ ਭਾਰਤ 'ਚ ਇਕ ਨਵਜਾਤ ਤੇ ਪਾਕਿਸਤਾਨ 'ਚ ਇਕ ਬੱਚੀ ਦਾ ਜਿਣਸੀ ਸ਼ੋਸ਼ਣ ਦਿਲ ਦਹਿਲਾਉਣ ਵਾਲਾ ਹੈ। ਪਰ ਬੱਚੀਆਂ ਦੇ ਨਾਲ ਹਿੰਸਾ ਹਰੇਕ ਦੇਸ਼ 'ਚ ਹੋ ਰਹੀ ਹੈ।
ਡੁਜ਼ਾਰਿਕ ਤੋਂ ਇਕ ਪੱਤਰਕਾਰ ਨੇ ਭਾਰਤ ਤੇ ਪਾਕਿਸਤਾਨ 'ਚ ਹੋਏ ਇਨ੍ਹਾਂ ਦੋਵਾਂ ਮਾਮਲਿਆਂ ਬਾਰੇ ਪੁੱਛਦੇ ਹੋਏ ਕਿਹਾ ਕਿ ਸੰਯੁਕਤ ਰਾਸ਼ਟਰ ਇਸ ਹਿੰਸਾ ਨੂੰ ਰੋਕਣ ਲਈ ਦੋਵਾਂ ਦੇਸ਼ਾਂ ਨੂੰ ਕੀ ਸਲਾਹ ਦੇਵੇਗਾ। ਇਸ ਦੇ ਜਵਾਬ 'ਚ ਡੁਜ਼ਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਤੇ ਇਸ ਦੀਆਂ ਏਜੰਸੀਆਂ ਬੱਚਿਆਂ ਤੇ ਔਰਤਾਂ 'ਤੇ ਇਸ ਤਰ੍ਹਾਂ ਦੇ ਹਮਲਿਆਂ ਨੂੰ ਲੈ ਕੇ ਸਮਾਜ ਨੂੰ ਸੰਦੇਸ਼ ਦੇਣ ਤੇ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੋ ਮਾਮਲਿਆਂ ਦਾ ਜ਼ਿਕਰ ਹੋ ਰਿਹਾ ਹੈ ਉਹ ਦਿਲ ਦਹਿਲਾ ਕੇ ਰੱਖ ਦੇਣ ਵਾਲੇ ਹਨ।
ਸਾਰੇ ਦੇਸ਼ਾਂ 'ਚ ਹੋ ਰਹੀ ਹਿੰਸਾ
ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਸ ਦੁਨੀਆ 'ਚ ਕੋਈ ਵੀ ਦੇਸ਼ ਅਜਿਹੀ ਹਿੰਸਾ ਤੋਂ ਬਚਿਆ ਨਹੀਂ ਹੈ। ਹਰੇਕ ਦੇਸ਼ 'ਚ ਅਜਿਹੇ ਮਾਮਲੇ ਦੇਖੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਨਵੀਂ ਦਿੱਲੀ 'ਚ ਇਕ 8 ਮਹੀਨੇ ਦੀ ਬੱਚੀ ਨਾਲ ਚਚੇਰੇ ਭਰਾ ਨੇ ਬਲਾਤਕਾਰ ਕੀਤਾ ਤੇ ਪਾਕਿਸਤਾਨ 'ਚ ਬੀਤੇ ਮਹੀਨੇ ਕਸੂਰ 'ਚ ਇਕ 7 ਸਾਲ ਦੀ ਬੱਚੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਦੋਵਾਂ ਮਾਮਲਿਆਂ ਨੂੰ ਲੈ ਕੇ ਲੋਕਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਤੇ ਬੱਚਿਆਂ ਤੇ ਔਰਤਾਂ ਨੂੰ ਸੁਰੱਖਿਅਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਜਾ ਸੱਦਾ ਦਿੱਤਾ ਗਿਆ ਹੈ।
ਐੱਫ. ਬੀ. ਆਈ. 'ਤੇ ਦੋਸ਼ , ਟਰੰਪ ਖਿਲਾਫ ਕੀਤਾ ਤਾਕਤ ਦਾ ਗਲਤ ਇਸਤੇਮਾਲ
NEXT STORY