ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਨੇ ਚੀਨ ਦੀਆਂ 11 ਕੰਪਨੀਆਂ 'ਤੇ ਵਪਾਰ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਕੰਪਨੀਆਂ ਖ਼ਿਲਾਫ ਚੀਨ ਦੇ ਮੁਸਲਮਾਨ ਜਨਸੰਖਿਆ ਵਾਲੇ ਸ਼ਿਨਜਿਆੰਗ ਖ਼ੇਤਰ ਵਿਚ ਮਨੁੱਖੀ ਅਧਿਕਾਰ ਉਲੰਘਣ ਦੇ ਮਾਮਲਿਆਂ ਵਿਚ ਸ਼ਾਮਲ ਹੋਣ ਦੀਆਂ ਸ਼ਿਕਾਇਤਾਂ ਹਨ। ਅਮਰੀਕਾ ਵੱਲੋਂ ਸੋਮਵਾਰ ਨੂੰ ਘੋਸ਼ਿਤ ਇਹ ਪਾਬੰਦੀ ਚੀਨ 'ਤੇ ਦਬਾਅ ਬਣਾਉਣ ਦੀ ਨਵੀਂ ਕੋਸ਼ਿਸ਼ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ 'ਤੇ ਇਸ ਖ਼ੇਤਰ ਵਿਚ ਮੁਸਲਮਾਨ ਘੱਟ ਗਿਣਤੀਆਂ ਨਾਲ ਬਦਸਲੂਕੀ, ਬੰਧੂਆ ਮਜ਼ਦੂਰੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਹਿਰਾਸਤ ਵਿਚ ਰੱਖਣ ਦੇ ਦੋਸ਼ ਲੱਗਦੇ ਰਹੇ ਹਨ।
ਇਹ ਵੀ ਪੜ੍ਹੋ : ਨੇਪਾਲ 17 ਅਗਸਤ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਫਿਰ ਤੋਂ ਕਰੇਗਾ ਸ਼ੁਰੂ
ਅਮਰੀਕਾ ਅਤੇ ਚੀਨ ਦੇ ਸਬੰਧਾਂ ਵਿਚ ਗਿਰਾਵਟ ਕਾਰਣਾਂ ਵਿਚ ਮਨੁੱਖੀ ਅਧਿਕਾਰ, ਵਪਾਰ ਅਤੇ ਤਕਨਾਲੋਜੀ ਦੇ ਨਾਲ-ਨਾਲ ਸ਼ਿਨਜਿਆੰਗ ਖ਼ੇਤਰ ਦਾ ਮੁੱਦਾ ਵੀ ਸ਼ਾਮਲ ਹੈ। ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਇਨ੍ਹਾਂ ਦੋਸ਼ਾਂ ਦੇ ਚਲਦੇ ਚੀਨ ਦੇ 4 ਅਧਿਕਾਰੀਆਂ 'ਤੇ ਵੀ ਪਾਬੰਦੀਆਂ ਲਗਾਈਆਂ ਹਨ। ਉਥੇ ਹੀ ਜਵਾਬੀ ਕਾਰਵਾਈ ਵਿਚ ਬੀਜਿੰਗ ਨੇ ਉਸ ਦੇ ਮਨੁੱਖੀ ਅਧਿਕਾਰ ਰਿਕਾਰਡ ਦਾ ਵਿਰੋਧ ਕਰਣ ਵਾਲੇ ਅਮਰੀਕਾ ਦੇ 4 ਸੈਨੇਟਰਾਂ 'ਤੇ ਜੁਰਮਾਨਾ ਲਗਾਉਣ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਦੇ ਵਣਜ ਵਿਭਾਗ ਨੇ ਕਿਹਾ ਕਿ ਪਾਬੰਦੀਸ਼ੁਦਾ ਸੂਚੀ ਵਿਚ ਪਾਏ ਜਾਣ ਨਾਲ ਇਨ੍ਹਾਂ 11 ਕੰਪਨੀਆਂ ਦੀ ਅਮਰੀਕੀ ਸਾਮਾਨ ਅਤੇ ਤਕਨਾਲੋਜੀ ਤੱਕ ਪਹੁੰਚ ਸੀਮਿਤ ਹੋਵੇਗੀ। ਹਾਲਾਂਕਿ ਵਿਭਾਗ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਇਸ ਨਾਲ ਕਿਨ੍ਹਾਂ ਸਾਮਾਨਾਂ 'ਤੇ ਪ੍ਰਭਾਵ ਪਵੇਗਾ। ਅਮਰੀਕਾ ਦੇ ਵਾਣਿਜ ਮੰਤਰੀ ਵਿਲਬਰ ਰਾਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਾਬੰਦੀਆਂ ਇਹ ਯਕੀਨੀ ਕਰਣਗੀਆਂ ਕਿ ਚੀਨ ਦੀ ਕਮਿਊਨਿਸਟ ਪਾਰਟੀ ਉੱਥੇ ਦੇ ਕਮਜ਼ੋਰ ਮੁਸਲਮਾਨ ਘੱਟ ਗਿਣਤੀਆਂ ਖ਼ਿਲਾਫ ਅਮਰੀਕੀ ਸਾਮਾਨ ਅਤੇ ਤਕਨਾਲੋਜੀ ਦੀ ਵਰਤੋ ਨਾ ਕਰ ਸਕੇ।
ਇਹ ਵੀ ਪੜ੍ਹੋ : ਹੁਣ ਕੋਵਿਡ-19 ਸਬੰਧੀ ਚੀਨ ਨੂੰ ਅਦਾਲਤ 'ਚ ਘੜੀਸਣ ਦੀ ਤਿਆਰੀ 'ਚ ਅਮਰੀਕਾ
ਬ੍ਰਾਜ਼ੀਲ ਦੇ ਸਿੱਖਿਆ ਮੰਤਰੀ ਅਤੇ ਨਾਗਰਿਕਤਾ ਮੰਤਰੀ ਨੂੰ ਹੋਇਆ ਕੋਰੋਨਾ
NEXT STORY