ਵਾਸ਼ਿੰਗਟਨ (ਬਿਊਰੋ)— ਪਿਆਰ ਇਨਸਾਨ ਨੂੰ ਜਿਉਣ ਦੀ ਨਵੀਂ ਆਸ ਦਿੰਦਾ ਹੈ। ਰੂਸ ਦੇ ਰਹਿਣ ਵਾਲੇ ਵੈਲੇਰੀ ਸਪਿਰਿਡੋਨੋਵ ਇਸ ਦੀ ਤਾਜ਼ਾ ਮਿਸਾਲ ਬਣੇ ਹਨ। ਇਟਲੀ ਦੇ ਡਾਕਟਰ ਸਰਿਜਓ ਕੇਨਾਵੇਰੋ ਦੁਨੀਆ ਦੀ ਪਹਿਲੀ ਹੈੱਡ ਟਰਾਂਸਪਲਾਂਟ ਸਰਜਰੀ ਕਰਨ ਲਈ ਤਿਆਰ ਹਨ। ਇਹ ਸਰਜਰੀ ਰੂਸ ਦੇ 33 ਸਾਲਾ ਵੈਲੇਰੀ ਸਪਿਰਿਡੋਨੋਵ 'ਤੇ ਕੀਤੀ ਜਾਣੀ ਸੀ, ਜੋ ਇਕ ਕੰਪਿਊਟਰ ਵਿਗਿਆਨੀ ਹਨ। ਇਸ ਸਰਜਰੀ ਦੀ ਤਿਆਰੀ ਬੀਤੇ 2 ਸਾਲਾਂ ਤੋਂ ਚੱਲ ਰਹੀ ਹੈ ਪਰ ਹੁਣ ਵੈਲੇਰੀ ਨੇ ਇਸ ਸਰਜਰੀ ਨੂੰ ਕਰਾਉਣ ਤੋਂ ਮਨਾ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਨਾਲ ਪਿਆਰ ਹੋ ਗਿਆ ਹੈ।
ਲੱਗਭਗ 2 ਸਾਲ ਪਹਿਲਾਂ ਵੈਲੇਰੀ ਪੂਰਬੀ ਮਾਸਕੋ ਸਥਿਤ ਘਰ ਤੋਂ ਇਕ ਸਾਫਟਵੇਅਰ ਕੰਪਨੀ ਚਲਾਉਂਦੇ ਸਨ। ਉਨ੍ਹਾਂ ਨੂੰ ਇਕ ਜੈਨੇਟਿਕ ਬੀਮਾਰੀ ਵਰਡਨਿਗ ਹੌਫਮੈਨ (Werdnig-Hoffman) ਹੈ। ਵੈਲਰੀ ਹਮੇਸ਼ਾ ਵ੍ਹੀਲਚੇਅਰ 'ਤੇ ਰਹਿਣ ਲਈ ਮਜਬੂਰ ਹਨ। ਇਸ ਕਾਰਨ ਉਨ੍ਹਾਂ ਦੀਆਂ ਮਾਸਪੇਸ਼ੀਆਂ ਅਤੇ ਮੋਟਰ ਨਿਊਰੋਨਜ਼ (ਦਿਮਾਗ ਦੇ ਤੰਤੂ) ਖਰਾਬ ਹੋ ਚੁੱਕੇ ਹਨ। ਵੈਲੇਰੀ ਦੇ ਸਰੀਰ ਵਿਚ ਸਿਰਫ ਇੰਨੀ ਸ਼ਕਤੀ ਹੈ ਕਿ ਉਹ ਖੁਦ ਤੋਂ ਖਾਣਾ ਖਾ ਸਕਣ, ਆਟੋਮੈਟਿਕ ਵ੍ਹੀਲਚੇਅਰ 'ਤੇ ਘੁੰਮ ਸਕਣ ਅਤੇ ਟਾਈਪਿੰਗ ਕਰ ਸਕਣ। ਇਹ ਬੀਮਾਰੀ ਬਹੁਤ ਖਤਰਨਾਕ ਹੁੰਦੀ ਹੈ ਜਿਸ ਕਾਰਨ ਡਾਕਟਰਾਂ ਨੂੰ ਡਰ ਸੀ ਕਿ ਉਹ ਜਿਉਂਦੇ ਹੀ ਨਹੀਂ ਬਚਣਗੇ। ਸ਼ਾਇਦ ਇਹੀ ਕਾਰਨ ਸੀ ਕਿ ਵੈਲਰੀ ਨੇ ਜਾਨ ਖਤਰੇ ਵਿਚ ਪਾ ਕੇ ਇਸ ਆਪਰੇਸ਼ਨ ਲਈ ਮਨਜ਼ੂਰੀ ਦਿੱਤੀ ਸੀ।

ਬੀਤੇ 2 ਸਾਲਾਂ ਵਿਚ ਵੈਲਰੀ ਦੀ ਜ਼ਿੰਦਗੀ ਲੱਗਭਗ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਨੂੰ ਐਨਾਸਤਾਸਿਯਾ ਪੈਨਪੈਨਫਿਲੋਵਾ ਨਾਮ ਦੀ ਸੁੰਦਰ ਕੁੜੀ ਨਾਲ ਪਿਆਰ ਹੋ ਗਿਆ। ਵੈਲੇਰਾ ਉਸ ਨਾਲ ਵਿਆਹ ਕਰ ਚੁੱਕੇ ਹਨ। ਐਨਾਸਤਾਸਿਯਾ ਇਕ ਕੰਪਿਊਟਰ ਮਾਹਰ ਹੈ। ਹਾਲ ਹੀ ਵਿਚ ਉਨ੍ਹਾਂ ਘਰ ਇਕ ਬੱਚੇ ਦਾ ਜਨਮ ਹੋਇਆ ਹੈ, ਜਿਸ ਨੂੰ 'ਚਮਤਕਾਰੀ ਬੱਚਾ' ਕਿਹਾ ਜਾ ਰਿਹਾ ਹੈ ਕਿਉਂਕਿ ਕਿਸੇ ਨੂੰ ਆਸ ਨਹੀਂ ਸੀ ਕਿ ਵੈਲੇਰੀ ਕਦੇ ਪਿਤਾ ਵੀ ਬਣ ਸਕਦਾ ਹੈ। ਵੈਲੇਰੀ ਹੁਣ ਆਪਣੀ ਪਤਨੀ ਤੇ ਬੱਚੇ ਨਾਲ ਬਹੁਤ ਖੁਸ਼ ਹੈ। ਹੁਣ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਹੋ ਗਿਆ ਹੈ। ਇਸ ਲਈ ਉਨ੍ਹਾਂ ਨੇ ਹੈੱਡ ਟਰਾਂਸਪਲਾਂਟ ਕਰਾਉਣ ਦਾ ਫੈਸਲਾ ਬਦਲ ਦਿੱਤਾ ਹੈ।

ਵੈਲੇਰੀ ਨੇ ਇਕ ਇੰਟਰਵਿਊ ਵਿਚ ਕਿਹਾ,''ਹੁਣ ਮੈਂ ਆਪਣੀ ਜ਼ਿੰਦਗੀ ਨਾਲ ਕੋਈ ਖਤਰਾ ਮੋਲ ਨਹੀਂ ਲੈਣਾ ਚਾਹੁੰਦਾ। ਮੈਂ ਇਸ ਪ੍ਰਾਜੈਕਟ ਨੂੰ ਆਪਣੀ ਜ਼ਿੰਦਗੀ ਦੇ ਦੋ ਸਾਲ ਦਿੱਤੇ ਹਨ। ਮੈਨੂੰ ਯਕੀਨ ਹੈ ਕਿ ਇਹ ਆਪਰੇਸ਼ਨ ਕਿਸੇ ਹੋਰ ਵਿਅਕਤੀ 'ਤੇ ਸਫਲ ਰਹੇਗਾ ਪਰ ਮੈਂ ਹੁਣ ਇਸ ਪ੍ਰਾਜੈਕਟ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ।'' ਇੱਥੇ ਦੱਸ ਦਈਏ ਕਿ ਵੈਲੇਰੀ ਇਨੀਂ ਦਿਨੀਂ ਅਮਰੀਕਾ ਦੇ ਫਲੋਰੀਡਾ ਯੂਨੀਵਰਸਿਟੀ ਵਿਚ ਹਨ, ਜਿੱਥੇ ਉਹ ਭਾਵਨਾਵਾਂ ਦੇ ਕੰਪਿਊਟਰ ਵਿਸ਼ਲੇਸ਼ਣ ਦਾ ਅਧਿਐਨ ਕਰ ਰਹੇ ਹਨ।

ਗੌਰਤਲਬ ਹੈ ਕਿ ਸਰਜਰੀ ਨੂੰ ਅੰਜ਼ਾਮ ਦੇਣ ਦਾ ਫੈਸਲਾ ਕਰਨ ਵਾਲੇ ਪਹਿਲੇ ਡਾਕਟਰ ਦਾ ਨਾਮ ਸ਼ਾਓਪਿੰਗ ਰੇਨ ਹੈ। 55 ਸਾਲਾ ਇਹ ਚੀਨੀ ਡਾਕਟਰ ਜਦੋਂ ਅਮਰੀਕਾ ਵਿਚ ਰਹਿੰਦਾ ਸੀ ਤਾਂ ਉਹ ਉਸ ਟੀਮ ਦਾ ਹਿੱਸਾ ਸਨ ਜਿਸ ਨੇ ਪਹਿਲਾ ਸਫਲ ਹੈੱਡ ਟਰਾਂਸਪਲਾਂਟ ਕਰਨਾ ਸੀ। ਉਸ ਆਪਰੇਸ਼ਨ ਲਈ ਉਨ੍ਹਾਂ ਨੇ ਸੂਰ ਦੇ ਪੈਰ ਟਰਾਂਸਪਲਾਂਟ ਕਰ ਕੇ ਪ੍ਰੈਕਟਿਸ ਕੀਤੀ ਸੀ। ਦੂਜੇ ਡਾਕਟਰ ਸਰਜਿਓ ਕੈਨਾਵੇਰੋ ਹਨ। 51 ਸਾਲਾ ਸਰਜਿਓ 'ਡਾਕਟਰ ਫ੍ਰੈਂਕੇਸਟਾਇਨ' ਕਹਾਉਣਾ ਪਸੰਦ ਕਰਦੇ ਹਨ।
ਕੈਨਾਵੇਰੋ ਨੇ ਕਿਹਾ ਕਿ ਟਰਾਂਸਪਲਾਂਟ ਨਾਲ ਜੁੜੇ ਆਪਰੇਸ਼ਨ ਦੇ ਸਫਲ ਹੋਣ ਦੀ ਸੰਭਾਵਨਾ 90 ਫੀਸਦੀ ਹੈ। ਜੇ ਇਹ ਆਪਰੇਸ਼ਨ ਹੁੰਦਾ ਹੈ ਤਾਂ ਇਸ ਵਿਚ 80 ਸਰਜਨ ਹਿੱਸਾ ਲੈਣਗੇ ਅਤੇ 10 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਹੋਵੇਗੀ। ਬਹੁਤ ਸਾਰੇ ਵਿਗਿਆਨੀਆਂ ਨੇ ਇਸ ਪ੍ਰਾਜੈਕਟ ਨੂੰ ਰੱਦ ਕੀਤਾ ਹੈ ਕਿ ਅਤੇ ਕਿਹਾ ਹੈ ਕਿ ਇਸ ਦੇ ਸਫਲ ਹੋਣ ਦੀ ਉਮੀਦ ਕਰਨਾ ਝੂਠਾ ਦਿਲਾਸਾ ਦੇਣ ਜਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਆਪਰੇਸ਼ਨ ਕਾਰਨ ਸਪਿਰਿਡੋਨੋਵ ਦੀ ਮੌਤ ਹੋ ਜਾਂਦੀ ਹੈ ਤਾਂ ਡਾਕਟਰਾਂ ਵਿਰੁੱਧ ਕਤਲ ਦਾ ਕੇਸ ਚਲਾਇਆ ਜਾਣਾ ਚਾਹੀਦਾ ਹੈ।
ਆਸਟ੍ਰੇਲੀਆ : ਨਾਬਾਲਗ ਹੋਈ ਕਾਰ ਹਾਦਸੇ ਦੀ ਸ਼ਿਕਾਰ
NEXT STORY