ਵਾਸ਼ਿੰਗਟਨ (ਭਾਸ਼ਾ): ਅਫਗਾਨਿਸਤਾਨ ਸੁਲਹ ਪ੍ਰਕਿਰਿਆ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜਲਮਯ ਖਲੀਲਜ਼ਾਦ ਭਾਰਤ, ਪਾਕਿਸਤਾਨ ਅਤੇ ਕਤਰ ਦੀ ਯਾਤਰਾ ਦੇ ਲਈ ਰਵਾਨਾ ਹੋ ਗਏ ਹਨ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜਦੂਤ ਖਲੀਲਜ਼ਾਦ ਪਹਿਲਾਂ ਕਤਰ ਦੀ ਰਾਜਧਾਨੀ ਦੋਹਾ ਜਾਣਗੇ ਜਿੱਥੇ ਉਹ ਅਮਰੀਕਾ-ਤਾਲਿਬਾਨ ਸਮਝੌਤੇ ਦੇ ਪੂਰੇ ਲਾਗੂ ਹੋਣ ਦੇ ਬਾਰੇ ਦਬਾਅ ਬਣਾਉਣ ਲਈ ਤਾਲਿਬਾਨੀ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨਗੇ।
ਇਸ ਦੇ ਬਾਅਦ ਉਹ ਨਵੀਂ ਦਿੱਲੀ ਰਵਾਨਾ ਹੋਣਗੇ ਜਿੱਥੇ ਉਹ ਅਫਗਾਨਿਸਤਾਨ ਅਤੇ ਖੇਤਰ ਦੀ ਸਥਾਈ ਸ਼ਾਂਤੀ ਵਿਚ ਭਾਰਤ ਦੀ ਮਹੱਤਵਪੂਰਣ ਭੂਮਿਕਾ 'ਤੇ ਭਾਰਤੀ ਅਧਿਕਾਰੀਆਂ ਨਾਲ ਚਰਚਾ ਕਰਨਗੇ।ਭਾਰਤ ਦੇ ਬਾਅਦ ਉਹ ਇਸਲਾਮਾਬਾਦ ਜਾਣਗੇ ਜਿੱਥੇ ਉਹ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਅਫਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ 'ਤੇ ਉਹਨਾਂ ਨਾਲ ਵਾਰਤਾ ਕਰਨਗੇ। ਮੰਤਰਾਲੇ ਨੇ ਕਿਹਾ,''ਉਹ ਇਸ ਯਾਤਰਾ ਵਿਚ ਅਫਗਾਨਿਸਤਾਨ ਵਿਚ ਕੋਵਿਡ-19 ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਸਾਰੇ ਪੱਖਾਂ ਵੱਲੋਂ ਸਹਿਯੋਗ ਕੀਤੇ ਜਾਣ, ਅਫਗਾਨਿਸਤਾਨ ਵਿਚ ਵਾਰਤਾ ਜਲਦੀ ਸ਼ੁਰੂ ਕਰਨ ਅਤੇ ਹਿੰਸਾ ਵਿਚ ਤੁਰੰਤ ਕਮੀ ਕਰਨ ਦੇ ਸਮਰਥਨ ਲਈ ਅਪੀਲ ਕਰਨਗੇ।''
ਜੇਬ 'ਚ 3 ਡਾਲਰ ਪਾ ਕੇ 5 ਸਾਲਾ ਬੱਚਾ ਕਾਰ ਡਰਾਈਵ ਕਰਕੇ ਖਰੀਦਣ ਨਿਕਲਿਆ ਲੈਂਬਰਗਿਨੀ
NEXT STORY