ਮਿਲਵਾਕੀ (ਏਜੰਸੀ): ਰਿਪਬਲਿਕਨ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕਰਦੇ ਹੋਏ ਜੇ.ਡੀ. ਵੈਂਸ ਨੇ ਬੁੱਧਵਾਰ ਰਾਤ ਨੂੰ ਦੇਸ਼ ਵਾਸੀਆਂ ਨਾਲ ਆਪਣੀ ਜਾਣ-ਪਛਾਣ ਕਰਵਾਈ ਅਤੇ ਆਪਣੇ ਔਖੇ ਬਚਪਨ ਬਾਰੇ ਚਾਨਣਾ ਪਾਇਆ। ਵੈਂਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਘਰਸ਼ ਕਰ ਰਹੇ ਅਮਰੀਕੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਰਿਪਬਲਿਕਨ ਨੈਸ਼ਨਲ ਕਨਵੈਨਸ਼ਨ (ਆਰ.ਐਨ.ਸੀ) ਦੇ ਮੁੱਖ ਭਾਸ਼ਣ ਵਿੱਚ ਵੈਂਸ ਨੇ ਕੈਂਟਕੀ ਅਤੇ ਓਹੀਓ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਵੱਡੇ ਹੋਣ ਦੀ ਆਪਣੀ ਕਹਾਣੀ, ਆਪਣੀ ਮਾਂ ਦੇ ਨਸ਼ੇ ਦੀ ਲਤ ਤੋਂ ਪੀੜਤ ਹੋਣ ਅਤੇ ਪਿਤਾ ਨਾ ਹੋਣ ਦੀ ਕਹਾਣੀ ਸਾਂਝੀ ਕੀਤੀ।
ਉਸਨੇ ਯੇਲ ਲਾਅ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਯੂ.ਐਸ ਮਰੀਨ ਵਿੱਚ ਸ਼ਾਮਲ ਹੋ ਗਿਆ। ਬਾਅਦ ਵਿੱਚ ਉਹ ਰਾਜਨੀਤੀ ਦੀ ਦੁਨੀਆ ਵਿੱਚ ਆਇਆ। ਵੈਂਸ ਨੇ ਕਿਹਾ, "ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਅੱਜ ਰਾਤ ਇੱਥੇ ਖੜ੍ਹਾ ਹੋਵਾਂਗਾ।" ਓਹੀਓ ਤੋਂ ਇੱਕ 39 ਸਾਲਾ ਸੈਨੇਟਰ, ਰਾਜਨੀਤੀ ਵਿੱਚ ਇੱਕ ਮੁਕਾਬਲਤਨ ਘੱਟ ਜਾਣਿਆ-ਪਛਾਣਿਆ ਚਿਹਰਾ ਹੈ ਅਤੇ ਦੋ ਸਾਲਾਂ ਤੋਂ ਘੱਟ ਸਮੇਂ ਤੋਂ ਸੈਨੇਟ ਵਿੱਚ ਹੈ। ਡੋਨਾਲਡ ਟਰੰਪ ਦੁਆਰਾ ਉਪ-ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਵੈਂਸ ਨੇ ਆਪਣੇ ਆਪ ਨੂੰ ਭੁੱਲੇ ਹੋਏ ਮਜ਼ਦੂਰ ਵਰਗ ਲਈ ਇੱਕ ਕਰੂਸੇਡਰ ਦੱਸਿਆ। ਉਸਨੇ ਉਦਯੋਗਿਕ ਗਿਰਾਵਟ ਦਾ ਸਾਹਮਣਾ ਕਰ ਰਹੇ 'ਰਸਟ ਬੈਲਟ' ਵੋਟਰਾਂ ਨੂੰ ਅਪੀਲ ਕੀਤੀ ਜਿਨ੍ਹਾਂ ਨੇ 2016 ਵਿੱਚ ਟਰੰਪ ਦੀ ਹੈਰਾਨੀਜਨਕ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ,"ਓਹੀਓ ਜਾਂ ਪੈਨਸਿਲਵੇਨੀਆ ਜਾਂ ਮਿਸ਼ੀਗਨ ਵਰਗੇ ਛੋਟੇ ਕਸਬਿਆਂ, ਦੇਸ਼ ਭਰ ਵਿੱਚ ਸਾਡੇ ਰਾਜਾਂ ਵਿੱਚ, ਨੌਕਰੀਆਂ ਵਿਦੇਸ਼ਾਂ ਵਿੱਚ ਭੇਜੀਆਂ ਗਈਆਂ ਸਨ ਅਤੇ ਬੱਚਿਆਂ ਨੂੰ ਯੁੱਧ ਲਈ ਭੇਜਿਆ ਗਿਆ ਸੀ।"
ਪੜ੍ਹੋ ਇਹ ਅਹਿਮ ਖ਼ਬਰ-7 ਦਿਨਾਂ 'ਚ ਦੇਖੇ ਦੁਨੀਆ ਦੇ ਸੱਤ ਅਜੂਬੇ, ਤੋੜਿਆ ਪਿਛਲਾ ਰਿਕਾਰਡ
ਉਸਨੇ ਕਿਹਾ, "ਮਿਡਲਟਾਊਨ, ਓਹੀਓ ਦੇ ਲੋਕਾਂ ਅਤੇ ਮਿਸ਼ੀਗਨ, ਵਿਸਕਾਨਸਿਨ, ਪੈਨਸਿਲਵੇਨੀਆ ਦੇ ਭੁਲਾ ਦਿੱਤੇ ਗਏ ਸਾਰੇ ਭਾਈਚਾਰਿਆਂ ਅਤੇ ਸਾਡੇ ਦੇਸ਼ ਦੇ ਹਰ ਕੋਨੇ ਦੇ ਲੋਕਾਂ ਨਾਲ ਇਹ ਵਾਅਦਾ ਕਰਦਾ ਹਾਂ, ਮੈਂ ਇੱਕ ਅਜਿਹਾ ਉਪ ਰਾਸ਼ਟਰਪਤੀ ਬਣਾਂਗਾ ਜੋ ਕਦੇ ਨਹੀਂ ਭੁੱਲੇਗਾ ਕਿ ਉਹ ਕਿੱਥੋਂ ਆਇਆ ਸੀ। ਕਦੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਕਠੋਰ ਆਲੋਚਕ ਰਹੇ ਵੈਂਸ ਹਾਲ ਹੀ ਦੇ ਸਾਲਾਂ ਵਿੱਚ ਉਸ ਦੇ ਕੱਟੜ ਸਮਰਥਕ ਵਜੋਂ ਉਭਰਿਆ ਹੈ। ਉਹ ਅਜਿਹੇ ਸਮੇਂ ਵਿੱਚ ਆਮ ਚੋਣਾਂ ਦੀ ਦੌੜ ਵਿੱਚ ਸ਼ਾਮਲ ਹੋਏ ਹਨ ਜਦੋਂ 78 ਸਾਲਾ ਟਰੰਪ ਅਤੇ 81 ਸਾਲਾ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਜੋਅ ਬਾਈਡੇਨ ਨੂੰ ਲੈ ਕੇ ਵੋਟਰਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਬੁੱਧਵਾਰ ਨੂੰ ਵੈਂਸ ਨੂੰ ਪੇਸ਼ ਕਰਦੇ ਹੋਏ ਇੰਡੀਆਨਾ ਰਿਪਬਲਿਕਨ ਜਿਮ ਬੈਂਕਸ ਨੇ ਕਿਹਾ, "ਡੋਨਾਲਡ ਟਰੰਪ ਦਾ ਜੇਡੀ ਵੈਂਸ ਨੂੰ ਚੁਣਨ ਦਾ ਫ਼ੈਸਲਾ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਟਰੰਪ ਨੇ ਵੈਂਸ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਚੁਣਿਆ ਹੈ ਜੋ ਦੇਸ਼ ਦਾ ਭਵਿੱਖ ਹੈ, ਰਿਪਬਲਿਕਨ ਪਾਰਟੀ ਦਾ ਭਵਿੱਖ ਹੈ, 'ਅਮਰੀਕਾ ਫਸਟ' ਅੰਦੋਲਨ ਦਾ ਕਾਨਫ਼ਰੰਸ ਸੈਂਟਰ ਵਿੱਚ ਮੌਜੂਦ ਲੋਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ। ਵੈਂਸ ਨੇ ਆਪਣੀ ਪਤਨੀ ਊਸ਼ਾ ਦੀ ਪ੍ਰਸ਼ੰਸਾ ਕੀਤੀ ਅਤੇ ਅਮਰੀਕਾ ਨੂੰ ਸੱਚਮੁੱਚ ਖੁਸ਼ਹਾਲ ਬਣਾਉਣ ਵਿੱਚ ਦੱਖਣੀ ਏਸ਼ੀਆਈ ਪ੍ਰਵਾਸੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 2014 ਵਿੱਚ ਕੈਂਟਕੀ ਵਿੱਚ ਵਿਆਹ ਕੀਤਾ ਸੀ। ਉਨ੍ਹਾਂ ਦੇ ਦੋ ਬੇਟੇ ਇਵਾਨ ਤੇ ਵਿਵੇਕ ਅਤੇ ਬੇਟੀ ਮੀਰਾਬੇਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
7 ਦਿਨਾਂ 'ਚ ਦੇਖੇ ਦੁਨੀਆ ਦੇ ਸੱਤ ਅਜੂਬੇ, ਤੋੜਿਆ ਪਿਛਲਾ ਰਿਕਾਰਡ
NEXT STORY