ਬੀਜਿੰਗ (ਇੰਟ)- ਦੁਨੀਆ ’ਚ ਕੁਝ ਲੋਕਾਂ ਕੋਲ ਅਜਿਹਾ ਟੈਲੇਂਟ ਹੁੰਦਾ ਹੈ, ਜੋ ਆਮ ਲੋਕਾਂ ਦੇ ਬਸ ਦੀ ਗੱਲ ਨਹੀਂ ਹੁੰਦੀ। ਚੀਨ ਦੇ ਰਹਿਣ ਵਾਲੇ ਇਕ ਵਿਅਕਤੀ ਕੋਲ ਵੀ ਅਜਿਹਾ ਇਕ ਅਜੀਬ ਹੁਨਰ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।ਵੈਂਗ ਯੇਕੁਨ ਨਾਂ ਦੇ ਵਿਅਕਤੀ ਕੋਲ ਇਕ ਅਨੋਖੀ ਕਲਾ ਹੈ, ਜਿਸ ਕਾਰਨ ਉਹ ਭਾਰੀ ਤੋਂ ਭਾਰੀ ਵਸਤੂ ਨੂੰ ਬੈਲੇਂਸ ਕਰ ਲੈਂਦਾ ਹੈ। ਕਈ ਵਾਰ ਤਾਂ ਉਸ ਨੂੰ ਅਜਿਹਾ ਕਰਦੇ ਦੇਖ ਕੇ ਭੌਤਿਕ ਵਿਗਿਆਨ ਦੇ ਨਿਯਮਾਂ ਤੋਂ ਵੀ ਤੁਹਾਡਾ ਵਿਸ਼ਵਾਸ ਉੱਠ ਜਾਵੇਗਾ। ਘੰਟੇ ਲਗਾ ਕੇ ਵੈਂਗ ਯੇਕੁਨ ਅਜਿਹੀਆਂ ਬੈਲੇਂਸਿੰਗ ਵਸਤੂਆਂ ਬਣਾਉਂਦੇ ਹਨ ਕਿ ਤੁਸੀਂ ਸਿਰਫ਼ ਦੇਖਦੇ ਰਹਿ ਜਾਵੋਗੇ। ਵੈਂਗ ਯੇਕੁਨ ਪੇਸ਼ੇ ਤੋਂ ਇਕ ਟ੍ਰੇਂਡ ਇਲੈਕਟ੍ਰੀਸ਼ੀਅਨ ਹੈ, ਪਰ ਉਸ ਨੂੰ ਚੀਜ਼ਾਂ ਨੂੰ ਸੰਤੁਲਿਤ ਕਰਨਾ ਪਸੰਦ ਹੈ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਲਈ ਖੁਸ਼ਖ਼ਬਰੀ, ਆਸਟ੍ਰੇਲੀਆ ਨੇ ਨਿਵੇਸ਼ ਰਾਹੀਂ ਪ੍ਰਵਾਸ ਲਈ ਅਸਾਮੀਆਂ ਦਾ ਕੀਤਾ ਐਲਾਨ
ਆਪਣੀ ਵੀਡੀਓ ’ਚ ਵੈਂਗ ਯੇਕੁਨ ਕਈ ਵਾਰ ਘੰਟੇ ਲਗਾਉਣ ਤੋਂ ਬਾਅਦ ਵੀ ਸਫਲਤਾ ਨਹੀਂ ਪ੍ਰਾਪਤ ਕਰ ਪਾਉਂਦੇ, ਪਰ ਜਦੋਂ ਤੱਕ ਉਹ ਅਜਿਹਾ ਕਰ ਨਹੀਂ ਲੈਂਦੇ, ਹਾਰ ਨਹੀਂ ਮੰਨਦੇ। ਲੋਕਾਂ ਨੂੰ ਉਨ੍ਹਾਂ ਦੀ ਇਹੀ ਗੱਲਾਂ ਪਸੰਦ ਹਨ। ਉਹ ਕਹਿੰਦੇ ਹਨ ਕਿ ਸੰਤੁਲਨ ਆਪਣੇ ਆਪ ’ਚ ਇਕ ਕਲਾ ਹੈ। ਕਈ ਵਾਰ ਇਹ ਗੰਭੀਰ ਹੁੰਦਾ ਹੈ ਅਤੇ ਕਈ ਵਾਰ ਇਹ ਮਜ਼ੇਦਾਰ ਵੀ ਹੁੰਦਾ ਹੈ। ਉਸ ਦੇ ਇਕ ਮਜ਼ੇਦਾਰ ਬੈਲੇਂਸ ਐਕਟ ’ਚ ਉਨ੍ਹਾਂ ਦੋ ਲੋਕਾਂ ਨੂੰ ਇਕ ਹੀ ਕੁਰਸੀ ਦੇ ਇਕ ਲੱਤ ’ਤੇ ਬੈਲੇਂਸ ਕਰ ਦਿੱਤਾ ਸੀ। ਐਕਟ ਦੇ ਵਕਤ ਉਸ ਦਾ ਸਬਰ ਦੇਖਣਯੋਗ ਹੈ ਜੋ ਉਨ੍ਹਾਂ ਨੂੰ ਲੋਕਾਂ ਲਈ ਆਕਰਸ਼ਕ ਬਣਾਉਂਦੀ ਹੈ।
ਚੀਨ 'ਚ ਵਧੀ ਬੇਰੋਜ਼ਗਾਰੀ, 1 ਕਰੋੜ ਤੋਂ ਵੱਧ ਨਵੇਂ ਆਈ.ਟੀ. ਗ੍ਰੈਜੂਏਟ ਨੌਕਰੀਆਂ ਦੀ ਤਲਾਸ਼ ’ਚ
NEXT STORY