ਵਾਸ਼ਿੰਗਟਨ– ਮੋਟਾਪੇ ’ਤੇ ਕਾਬੂ ਪਾਉਣ ਲਈ ਹੁਣ ਜਿਮ ’ਚ ਘੰਟਿਆਬੱਧੀ ਪਸੀਨਾ ਨਹੀਂ ਵਹਾਉਣਾ ਪਵੇਗਾ ਅਤੇ ਨਾ ਹੀ ਪਸੰਦੀਦਾ ਮਠਿਆਈ ਜਾਂ ਫਾਸਟਫੂਡ ਤੋਂ ਦੂਰੀ ਵਧਾਉਣ ਦੀ ਲੋੜ ਪਵੇਗੀ। ਖਾਣ ਤੋਂ ਪਹਿਲਾਂ ਸਿਰਫ ਇਕ ਗੋਲੀ ਲੈਣ ’ਤੇ 6 ਮਹੀਨਿਆਂ ’ਚ 6 ਕਿਲੋਗ੍ਰਾਮ ਤੋਂ ਵੀ ਜ਼ਿਆਦਾ ਭਾਰ ਘੱਟ ਜਾਵੇਗਾ।
ਲੂਸੀਆਣਾ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਅਮਰੀਕੀ ਕੰਪਨੀ ਵਲੋਂ ‘ਜੈਲੇਸਿਸ-100’ ਨਾਂ ਦੀ ਇਕ ਗੋਲੀ ਤਿਆਰ ਕੀਤੀ ਹੈ, ਜੋ ਪੇਟ ’ਚ ਜਾਣ ਤੋਂ ਕੁਝ ਸੈਕੰਡ ਅੰਦਰ ਜੈੱਲ ਦਾ ਰੂਪ ਅਖਤਿਆਰ ਕਰ ਲੈਂਦੀ ਹੈ। ਇਸ ਨਾਲ ਵਿਅਕਤੀ ਨੂੰ ਪੇਟ ਭਰਿਆ-ਭਰਿਆ ਮਹਿਸੂਸ ਹੋਣ ਲੱਗਦਾ ਹੈ ਤੇ ਖਾਣ ਦੀ ਸਮਰੱਥਾ ਘੱਟ ਹੋਣ ਲੱਗਦੀ ਹੈ।
ਇੰਝ ਕੰਮ ਕਰਦੀ ਹੈ ਇਹ ਗੋਲੀ
ਮੁੱਖ ਖੋਜਕਾਰ ਫ੍ਰੈਂਕ ਗ੍ਰੀਨਵੇ ਮੁਤਾਬਕ ਜੈਲੇਸਿਸ-100 ਬੂਟਿਆਂ ’ਚ ਪਾਏ ਜਾਣ ਵਾਲੇ ਸੈਲਿਊਲੋਸ ਅਤੇ ਫਾਈਬਰ ਤੋਂ ਇਲਾਵਾ ਖੱਟੇ ਫਲਾਂ ’ਚ ਮੌਜੂਦ ਸਾਇਟ੍ਰਿਕ ਐਸਿਡ ਦੇ ਕਣਾਂ ਨਾਲ ਭਰਪੂਰ ਹੈ। ਇਹ ਕਣ ਪਾਣੀ ਦੇ ਸੰਪਰਕ ’ਚ ਆਉਣ ਤੋਂ ਬਾਅਦ ਫੁੱਲਣ ਲੱਗਦੇ ਹਨ। 20 ਤੋਂ 25 ਸੈਕਿੰਡ ਦੇ ਅੰਦਰ ਇਨ੍ਹਾਂ ਨੂੰ ਮੋਟੇ ਜੈੱਲ ’ਚ ਤਬਦੀਲ ਹੁੰਦਿਆਂ ਦੇਖਿਆ ਜਾ ਸਕਦਾ ਹੈ।
ਸਾਈਡ ਇਫੈਕਟ ਦੀ ਚਿੰਤਾ ਨਹੀਂ
ਗ੍ਰੀਨਵੇ ਦੀ ਇਹ ਗੋਲੀ ਪੂਰੀ ਤਰ੍ਹਾਂ ਸਾਈਡ ਇਫੈਕਟ ਰਹਿਤ ਹੋਵੇਗੀ। ਇਹ ਆਸਾਨੀ ਨਾਲ ਸਰੀਰ ਤੋਂ ਬਾਹਰ ਨਿਕਲ ਜਾਵੇਗੀ। ਦਰਅਸਲ ਪਾਚਨ ਕਿਰਿਆ ਦੌਰਾਨ ਜਦੋਂ ਜੈਲੇਸਿਸ-100 ਅੰਤੜੀਆਂ ’ਚ ਪਹੁੰਚੇਗੀ ਤਾਂ ਇਸ ’ਚ ਮੌਜੂਦ ਪਾਣੀ ਦੇ ਬਾਹਰ ਨਿਕਲਣ ਨਾਲ ਸਾਰੇ ਕਣ ਵੱਖੋ-ਵੱਖ ਹੋ ਜਾਣਗੇ। ਹੌਲੀ-ਹੌਲੀ ਇਹ ਮਲ-ਮੂਤਰ ਰਾਹੀਂ ਆਸਾਨੀ ਨਾਲ ਸਰੀਰ ਤੋਂ ਬਾਹਰ ਨਿਕਲਦੇ ਚਲੇ ਜਾਣਗੇ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਗੋਲੀ ਬਲੱਡ ਸ਼ੂਗਰ ਅਤੇ ਕੈਲੋਸਟ੍ਰੋਲ ਦਾ ਪੱਧਰ ਵੀ ਕੰਟੋਰਲ ਰੱਖਣ ’ਚ ਮਦਦਗਾਰ ਸਾਬਿਤ ਹੋਵੇਗੀ।
ਅਜ਼ਮਾਈਸ਼ ’ਤੇ ਖਰੀ ਉਤਰੀ
ਜੈਲੇਸਿਸ-100 ਨੂੰ 436 ਲੋਕਾਂ ’ਤੇ ਅਜ਼ਮਾਇਆ ਗਿਆ। ਲੋਕਾਂ ਨੂੰ 6 ਮਹੀਨੇ ਤਕ ਰੋਜ਼ ਲੰਚ ਅਤੇ ਡਿਨਰ ਤੋਂ ਅੱਧਾ ਘੰਟਾ ਪਹਿਲਾਂ ਇਹ ਦਵਾਈ ਖਵਾਈ ਗਈ। ਸ਼ੁਰੂਆਤੀ 6 ਮਹੀਨਿਆਂ ’ਚ 59 ਫੀਸਦੀ ਲੋਕ ਔਸਤਨ 6 ਕਿਲੋ ਅਤੇ 27 ਫੀਸਦੀ 10 ਕਿਲੋ ਵਜ਼ਨ ਘਟਾਉਣ ’ਚ ਕਾਮਯਾਬ ਰਹੇ।
ਚੀਨ ਤੇ ਰੂਸ ਖਿਲਾਫ ਜੰਗ 'ਚ ਹਾਰ ਸਕਦੈ ਅਮਰੀਕਾ : ਸੰਸਦੀ ਪੈਨਲ
NEXT STORY