ਬੀਜਿੰਗ - ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਪੰਜ ਸਾਲਾ ’ਚ ਇਕ ਵਾਰ ਹੋਣ ਵਾਲੀ ਕਾਂਗਰਸ ਵਿੱਚ ਆਪਣੀ ਕਾਰਜ ਰਿਪੋਰਟ ਪੇਸ਼ ਕਰਦੇ ਹੋਏ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਚੀਨ ਦੀ ਫੌਜ “ਰਣਨੀਤਕ ਵਿਰੋਧ” ਦੀ ਮਜ਼ਬੂਤ ਪ੍ਰਣਾਲੀ ਦਾ ਨਿਰਮਾਣ ਕਰਦੇ ਹੋਏ “ਲੜਾਈ ਅਤੇ ਜਿੱਤ’’ ਕਰੇਗੀ। ਨਾਲ ਹੀ ਉਹ ਫੌਜੀ ਸਿਖਲਾਈ ਨੂੰ ਤੇਜ਼ ਕਰੇਗੀ। ਕਾਂਗਰਸ ਦਾ ਹਫ਼ਤਾ ਭਰ ਚੱਲਣ ਵਾਲਾ ਇਹ ਸੈਸ਼ਨ ਐਤਵਾਰ ਨੂੰ ਇੱਥੇ ਸ਼ੁਰੂ ਹੋਇਆ। ਉਨ੍ਹਾਂ ਨੇ ਕਿਹਾ ਕਿ "ਅਸੀਂ ਫੌਜੀ ਸਿਖਲਾਈ ਨੂੰ ਤੇਜ਼ ਕਰਾਂਗੇ ਅਤੇ ਹਰ ਪੱਧਰ 'ਤੇ ਲੜਾਈ ਦੀਆਂ ਤਿਆਰੀਆਂ ਨੂੰ ਵਧਾਵਾਂਗੇ ਤਾਂ ਜੋ ਸਾਡੀਆਂ ਹਥਿਆਰਬੰਦ ਸੈਨਾਵਾਂ ਲੜ ਸਕਣ ਅਤੇ ਜਿੱਤ ਸਕਣ।"
ਪੀਪਲਸ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੀ ਸੁਪਰੀਮ ਕਮਾਨ ਕੇਂਦਰੀ ਸੈਨਾ (ਸੀ.ਐੱਮ.ਸੀ.) ਦੀ ਅਗੁਵਾਈ ਕਰਨ ਵਾਲੇ ਸ਼ੀ ਨੇ ਆਪਣੇ 63 ਪੰਨਿਆਂ ਦੀ ਰਿਪੋਰਟ ਵਿੱਚ ਇੱਕ ਵਿਸ਼ੇਸ਼ ਹਿੱਸਾ ਸੈਨਾ ਨੂੰ ਸਮਰਪਿਤ ਕੀਤਾ ਹੈ। ਭਾਰਤ .ਚੀਨ ਸੀਮਾ ’ਤੇ ਵਿਸ਼ੇਸ਼ਕਰ ਮਈ 2020 ਤੋਂ ਪਹਿਲਾਂ ਲਦਾਖ਼ ਵਿੱਚ ਟਕਰਾਅ ਦੀ ਸਥਿਤੀ ਨੂੰ ਵੇਖਦੇ ਹੋਏ ਸ਼ੀ ਦੀ ਯੋਜਨਾ ਭਾਰਤੀ ਸੈਨਾ ਬਲਾਂ ਦੇ ਲਿਹਾਜ਼ ਤੋਂ ਵੀ ਗੌਰ ਕਰਨ ਵਾਲੀ ਹੈ। ਚੀਨ ਦੇ ਪੀ.ਐੱਲ.ਏ. ਦੀਆਂ ਹਮਲਾਵਰ ਕਾਰਵਾਈਆਂ ਦੇ ਕਾਰਨ ਮਈ 2020 ਵਿੱਚ ਟਕਰਾਅ ਦਾ ਕਾਰਨ ਬਣਿਆ, ਜਿਸ ਤੋਂ ਬਾਅਦ ਦੁਵੱਲੇ ਸਬੰਧਾਂ ਵਿੱਚ ਤਣਾਅ ਆ ਗਿਆ। ਦੋਵਾਂ ਧਿਰਾਂ ਨੇ 16 ਦੌਰ ਦੀ ਗੱਲਬਾਤ ਰਾਹੀਂ ਕੁਝ ਮੁੱਦਿਆਂ ਦਾ ਹੱਲ ਕੀਤਾ ਅਤੇ ਲੰਬਿਤ ਮੁੱਦਿਆਂ ਨੂੰ ਸੁਲਝਾਉਣ ਲਈ ਹੋਰ ਗੱਲਬਾਤ ਕਰਨ ਲਈ ਸਹਿਮਤ ਹੋਏ ਹਨ।
ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਕਬੱਡੀ ਕੱਪ ਦੌਰਾਨ ਬੁਲਾਰੇ ਦਾ ਸਨਮਾਨ
NEXT STORY