ਕਿਲਦਾਰੇ (ਆਇਲੈਂਡ) : ਉਂਝ ਤਾਂ ਮੋਬਾਇਲ ਅੱਜ ਕੱਲ੍ਹ ਦੇ ਦੌਰ ਵਿਚ ਲੋਕਾਂ ਦੀ ਜਿੰਦਗੀ ਦਾ ਇੱਕ ਹਿੱਸਾ ਬਣ ਚੁੱਕਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹੀ ਮੋਬਾਇਲ ਤੁਹਾਨੂੰ ਮੌਤ ਦੇ ਮੂੰਹ ਤੱਕ ਵੀ ਲਿਜਾ ਸਕਦਾ ਹੈ। ਤਾਜ਼ਾ ਮਾਮਲਾ ਆਇਰਲੈਂਡ ਦਾ ਹੈ ਜਿਥੇ ਮੋਬਾਇਲ ਦੇ ਇਸਤੇਮਾਲ ਕਰਣ ਕਾਰਨ ਮੋਬਾਇਲ ਵਿਚੋਂ ਨਿਕਲਣ ਵਾਲੀਆਂ ਜ਼ਹਿਰੀਲੀ ਕਿਰਨਾਂ ਦਾ ਇਕ ਬੀਬੀ 'ਤੇ ਇੰਨਾ ਬੁਰਾ ਅਸਰ ਪਿਆ ਕਿ ਉਸ ਦਾ ਸੱਜਾ ਹੱਥ ਕਟਵਾਉਣਾ ਪਿਆ। 35 ਸਾਲਾ ਐਮੀ ਲਾਰੀ ਨਾਲ ਜ਼ਿਆਦਾ ਮੋਬਾਇਲ ਚਲਾਉਣ ਕਾਰਨ ਜੋ ਹੋਇਆ, ਉਹ ਸੱਚੀ ਵਿਚ ਹੈਰਾਨ ਕਰਣ ਵਾਲਾ ਹੈ। ਦਰਅਸਲ ਫੋਨ 'ਤੇ ਮੈਸੇਜ ਟਾਈਪ ਕਰਦੇ ਰਹਿਣ ਕਾਰਨ ਐਮੀ ਲਾਰੀ ਦੇ ਹੱਥਾਂ ਵਿਚ 2 ਸਾਲ ਪਹਿਲਾਂ ਸਾਲ 2018 ਵਿਚ ਸੋਜ ਹੋ ਗਈ, ਜਿਸ ਨੂੰ ਉਸ ਨੇ ਨਜ਼ਰਅੰਦਾਜ ਕਰ ਦਿੱਤਾ। ਕੁੱਝ ਸਮੇਂ ਬਾਅਦ ਉਸ ਦੇ ਹੱਥ ਵਿਚ ਫੋੜੇ ਹੋਣ ਲੱਗੇ ਅਤੇ ਬਹੁਤ ਦਰਦ ਹੋਣ ਲੱਗਾ।
ਇਹ ਵੀ ਪੜ੍ਹੋ: ਅੱਜ ਤੋਂ 12 ਫ਼ੀਸਦੀ ਕੱਟੇਗਾ EPF, ਜਾਣੋ 1 ਅਗਸਤ ਤੋਂ ਬਦਲਣ ਵਾਲੇ ਹੋਰ ਵੀ ਨਿਯਮਾਂ ਬਾਰੇ
ਡਾਕਟਰਾਂ ਨੇ ਰਿਪੋਰਟ ਵੇਖ ਐਮੀ ਨੂੰ ਦੱਸਿਆ ਕਿ ਫੋਨ ਦੀਆਂ ਜ਼ਹਿਰੀਲੀ ਕਿਰਨਾਂ ਕਾਰਨ ਇਹ ਕੈਂਸਰ ਉਸ ਦੇ ਹੱਥ ਤੋਂ ਹੁੰਦੇ ਹੋਏ ਪੂਰੇ ਸਰੀਰ ਵਿਚ ਫੈਲ ਰਿਹਾ ਹੈ। ਇਸ ਨੂੰ ਰੋਕਣ ਲਈ ਹੱਥ ਨੂੰ ਕੱਟਣਾ ਪਵੇਗਾ। ਆਪਣੀ ਜਾਨ ਬਚਾਉਣ ਲਈ ਐਮੀ ਨੂੰ ਆਪਣੇ ਹੱਥ ਨੂੰ ਕਟਵਾਉਣਾ ਪਿਆ, ਕਿਉਂਕਿ ਹੱਥ ਜ਼ਰੀਏ ਕੈਂਸਰ ਸਰੀਰ ਵਿਚ ਫੈਲ ਸਕਦਾ ਸੀ। ਸਰਜਰੀ ਤੋਂ ਬਾਅਦ ਹੁਣ ਐਮੀ ਆਪਣੇ ਹਰ ਕੰਮ ਲਈ ਆਪਣੇ ਪਤੀ 'ਤੇ ਡਿਪੈਂਡਡ ਹੈ। ਐਮੀ ਦੇ ਪਤੀ ਨੇ ਇਸ ਮੁਸ਼ਕਲ ਸਮੇਂ ਵਿਚ ਉਸ ਦਾ ਕਾਫ਼ੀ ਸਾਥ ਦਿੱਤਾ। ਫੋਨ ਕਾਰਨ ਐਮੀ ਲਾਰੀ ਦਾ ਅਜਿਹਾ ਹਾਲ ਹੋਵੇਗਾ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਖੁਦ ਇਸ ਬੀਬੀ ਨੇ ਲੋਕਾਂ ਨੂੰ ਜਾਗਰੂਕ ਕਰਣ ਲਈ ਆਪਣੀ ਸਟੋਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਐਮੀ ਨੇ ਦੱਸਿਆ ਕਿ ਉਸ ਨੂੰ ਇਸ ਦਾ ਕਾਫ਼ੀ ਡੂੰਘਾ ਸਦਮਾ ਲੱਗਿਆ ਸੀ ਤੇ ਇਸ ਤੋਂ ਉਭਰਣ ਲਈ ਵੀ ਕਾਫ਼ੀ ਸਮਾਂ ਲੱਗਾ ਪਰ ਹੁਣ ਇਹੀ ਉਸ ਦੀ ਜ਼ਿੰਦਗੀ ਹੈ। ਨਾਲ ਹੀ ਉਸ ਨੇ ਲੋਕਾਂ ਨੂੰ ਸਰੀਰ ਵਿਚ ਆਏ ਕਿਸੇ ਵੀ ਬਦਲਾਅ ਨੂੰ ਹਲਕੇ ਵਿਚ ਨਾ ਲੈਣ ਦੀ ਸਲਾਹ ਵੀ ਦਿੱਤੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਰੈਪਰ ਦਾ ਕਤਲ ਕਰਨ ਤੋਂ ਬਾਅਦ ਪਤਨੀ ਨੇ ਸਰੀਰ ਦੇ ਕੀਤੇ ਟੋਟੇ, ਫਿਰ ਮਸ਼ੀਨ 'ਚ ਧੋਤੇ ਅਤੇ ਵਾਪਸ ਜੋੜ ਦਿੱਤੇ
Twitter hack: ਟਵਿਟਰ ਹੈਕ ਮਾਮਲੇ ’ਚ US ਤੇ UK ਦੇ ਨਾਬਾਲਗਾਂ ਦੀ ਹੋਈ ਗ੍ਰਿਫਤਾਰੀ
NEXT STORY