ਅਰੀਜ਼ੋਨਾ (ਬਿਊਰੋ): 26 ਸਾਲ ਦੀ ਉਮਰ 'ਚ ਕੈਂਸਰ ਕਾਰਨ ਆਪਣੀ ਖੱਬੀ ਲੱਤ ਗੁਆਉਣ ਦੇ ਬਾਵਜੂਦ ਦੱਖਣੀ ਅਫਰੀਕਾ ਦੀ ਜੈਕੀ ਹੰਟ-ਬੋਰੇਸਮਾ ਨੇ ਹਿੰਮਤ ਨਹੀਂ ਹਾਰੀ ਅਤੇ 46 ਸਾਲ ਦੀ ਉਮਰ ਤੱਕ ਪਹੁੰਚ ਕੇ ਉਸ ਨੇ ਇਕ ਰਿਕਾਰਡ ਆਪਣੇ ਨਾਂ ਕਰ ਲਿਆ। ਜੈਕੀ ਨੇ ਮੱਧ ਜਨਵਰੀ ਤੋਂ ਲੈ ਕੇ ਪਿਛਲੇ ਐਤਵਾਰ ਤੱਕ 104 ਦਿਨਾਂ 'ਚ ਲਗਾਤਾਰ 104 ਮੈਰਾਥਨ ਦੌੜਨ ਦਾ ਅਨੋਖਾ ਕਾਰਨਾਮਾ ਕੀਤਾ ਹੈ। ਜੈਕੀ ਹਰ ਰੋਜ਼ ਪੰਜ ਘੰਟਿਆਂ ਵਿੱਚ 26 ਮੀਲ ਯਾਨੀ ਕਰੀਬ 42 ਕਿਲੋਮੀਟਰ ਦੌੜਦੀ ਹੈ। ਇਕ ਮੈਰਾਥਨ ਦੌੜ ਵਿਚ ਵੀ ਦੌੜਾਕਾਂ ਨੂੰ 42 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਪ੍ਰਾਪਤੀ ਦੇ ਨਾਲ ਜੈਕੀ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਦਾਅਵਾ ਦਰਜ ਕਰ ਲਿਆ ਹੈ। ਉਸ ਦੇ ਰਿਕਾਰਡ ਨੂੰ ਤਸਦੀਕ ਹੋਣ ਵਿਚ ਲਗਭਗ ਤਿੰਨ ਮਹੀਨੇ ਲੱਗਣਗੇ।
5 ਕਿਲੋਮੀਟਰ ਨਾਲ ਸ਼ੁਰੂ ਕੀਤਾ ਅਭਿਆਸ
ਜੈਕੀ ਨੇ 2002 ਵਿੱਚ ਹੱਡੀਆਂ ਦੇ ਕੈਂਸਰ ਦੀ ਇੱਕ ਕਿਸਮ ਦੀ ਲਾਇਲਾਜ ਬਿਮਾਰੀ 'ਈਵਿੰਗ ਸਾਰਕੋਮਾ' ਕਾਰਨ ਆਪਣੀ ਖੱਬੀ ਲੱਤ ਗੁਆ ਦਿੱਤੀ ਸੀ। ਇਸ ਤੋਂ ਉਭਰਨ ਵਿਚ ਉਸ ਨੂੰ ਕਈ ਸਾਲ ਲੱਗ ਗਏ ਪਰ 2016 ਵਿਚ ਉਸ ਨੇ ਨਵੀਂ ਸ਼ੁਰੂਆਤ ਕੀਤੀ। ਜੈਕੀ ਸ਼ੁਰੂ ਵਿਚ ਸਿਰਫ 5 ਕਿਲੋਮੀਟਰ ਦੌੜਨ ਦੇ ਯੋਗ ਸੀ ਪਰ ਜਲਦੀ ਹੀ ਉਸਨੇ ਅਲਟਰਾਮੈਰਾਥਨ ਵਿਚ ਦੌੜਨਾ ਸ਼ੁਰੂ ਕਰ ਦਿੱਤਾ। ਜੈਕੀ ਦਾ ਜਨਮ ਦੱਖਣੀ ਅਫਰੀਕਾ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਇੰਗਲੈਂਡ ਅਤੇ ਨੀਦਰਲੈਂਡ ਵਿੱਚ ਹੋਇਆ ਸੀ। ਉਹ ਵਰਤਮਾਨ ਵਿੱਚ ਅਮਰੀਕਾ ਦੇ ਅਰੀਜ਼ੋਨਾ ਵਿੱਚ ਰਹਿੰਦੀ ਹੈ।
ਰੋਜ਼ਾਨਾ ਕਰਦੀ ਸੀ ਚੁਣੌਤੀਆਂ ਦਾ ਸਾਹਮਣਾ
ਜੈਕੀ ਦੱਸਦੀ ਹੈ ਕਿ ਆਪਣੀ ਲੱਤ ਗੁਆਉਣ ਤੋਂ ਬਾਅਦ ਉਸ ਨੇ ਨਹੀਂ ਸੋਚਿਆ ਸੀ ਕਿ ਉਹ ਕਦੇ ਵੀ ਠੀਕ ਤਰ੍ਹਾਂ ਨਾਲ ਚੱਲ ਸਕੇਗੀ। ਉਹ ਆਪਣੀ ਨਕਲੀ ਲੱਤ ਤੋਂ ਸ਼ਰਮਿੰਦਾ ਸੀ ਅਤੇ ਇਸ ਨੂੰ ਲੁਕਾਉਣ ਲਈ ਲੰਮੀ ਸਕਰਟ ਜਾਂ ਪੈਂਟ ਪਹਿਨਦੀ ਸੀ। ਉਸ ਨੂੰ ਹਰ ਰੋਜ਼ ਨਵੀਂਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਜਿਵੇਂ ਹੀ ਉਸ ਨੇ ਦੌੜਨ ਦਾ ਅਭਿਆਸ ਸ਼ੁਰੂ ਕੀਤਾ, ਉਸ ਦਾ ਆਤਮਵਿਸ਼ਵਾਸ ਵਧਣ ਲੱਗਾ।
ਜੈਕੀ ਨੇ ਦੱਸੀਆਂ ਇਹ ਗੱਲਾਂ
ਜੈਕੀ ਨੇ ਦੱਸਿਆ ਕਿ ਮੈਂ ਲੰਬੀ ਦੂਰੀ ਦੇ ਦੌੜਾਕ ਆਪਣੇ ਪਤੀ ਨੂੰ ਉਤਸ਼ਾਹਿਤ ਕਰਨ ਲਈ ਜਾਇਆ ਕਰਦੀ ਸੀ ਪਰ ਇਸ ਬਾਰੇ ਕਦੇ ਖੁਦ ਨਹੀਂ ਸੋਚਿਆ ਸੀ। ਦੋ ਬੱਚਿਆਂ ਦੀ ਮਾਂਸਜੈਕੀ ਨੇ ਪਹਿਲਾਂ 10 ਕਿਲੋਮੀਟਰ ਮਤਲਬ 6.2-ਮੀਲ ਦੀ ਦੌੜ ਲਈ ਰਜਿਸਟਰ ਕਰਨ ਬਾਰੇ ਸੋਚਿਆ ਪਰ ਦੌੜ ਦੀ ਪੂਰਵ ਸੰਧਿਆ 'ਤੇ ਉਸ ਨੇ ਹਾਫ ਮੈਰਾਥਨ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਸ ਤੋਂ ਬਾਅਦ ਜੈਕੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਪੜ੍ਹੋ ਇਹ ਅਹਿਮ ਖ਼ਬਰ- 100 ਸਾਲ ਦੇ ਬਜ਼ੁਰਗ ਨੇ ਬਣਾਇਆ ਅਨੋਖਾ 'ਰਿਕਾਰਡ', ਇਕੋ ਕੰਪਨੀ 'ਚ 84 ਸਾਲ ਤੋਂ ਕਰ ਰਹੇ ਹਨ ਕੰਮ
ਇਸ ਸਾਲ 2022 'ਚ ਹਾਸਲ ਕੀਤਾ ਟੀਚਾ
ਜੈਕੀ ਨੇ ਸਾਲ 2022 'ਚ ਖੁਦ ਲਈ ਲਗਾਤਾਰ ਸਭ ਤੋਂ ਵੱਧ ਮੈਰਾਥਨ ਦੌੜਨ ਦਾ ਟੀਚਾ ਰੱਖਿਆ ਸੀ, ਜਿਸ 'ਚ ਉਹ ਸਫਲ ਰਹੀ ਹੈ। ਔਰਤਾਂ ਦੇ ਵਰਗ ਵਿੱਚ ਸਭ ਤੋਂ ਵੱਧ ਮੈਰਾਥਨਾਂ ਦਾ ਰਿਕਾਰਡ ਅਮੋਸ ਕਲਾਰਕ ਦੇ ਨਾਂ ਹੈ, ਜਿਸ ਨੇ ਲਗਾਤਾਰ 95 ਮੈਰਾਥਨ ਦੌੜੀਆਂ ਹਨ। ਜੈਕੀ ਇੱਕ ਸਹਿਣਸ਼ੀਲਤਾ ਕੋਚ (endurance coach) ਵਜੋਂ ਕੰਮ ਕਰ ਰਹੀ ਹੈ ਅਤੇ ਉਹ ਹਮੇਸ਼ਾ ਇੱਕ ਵਾਰ ਵਿੱਚ ਘੱਟੋ-ਘੱਟ ਮੈਰਾਥਨ ਜਿੰਨੀ ਦੂਰੀ ਨੂੰ ਪੂਰਾ ਕਰਨ ਬਾਰੇ ਸੋਚਦੀ ਹੈ। ਜੈਕੀ ਨੇ ਬਲੇਡ ਰਨਰਜ਼ ਦੇ ਐੱਨ.ਜੀ.ਓ. ਲਈ ਕੁੱਲ 88 ਹਜ਼ਾਰ ਡਾਲਰ (66 ਲੱਖ ਰੁਪਏ) ਵੀ ਜੁਟਾਏ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ ਚੋਣਾਂ : ਮੌਰੀਸਨ ਦੀ ਵਧੀ ਮੁਸ਼ਕਲ, ਚੀਨ ਅਤੇ ਮਹਿੰਗਾਈ ਸਮੇਤ ਚੁਣੌਤੀ ਬਣੇ ਇਹ ਮੁੱਦੇ
NEXT STORY