ਲੰਡਨ— ਬ੍ਰਿਟੇਨ ਦੀ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਔਰਤਾਂ ਹੁਣ ਜਲਦੀ ਹੀ ਬ੍ਰਿਟਿਸ਼ ਫੌਜ ਦੇ ਕਿਸੇ ਵੀ ਅਹੁਦੇ ਲਈ ਅਪਲਾਈ ਕਰ ਸਕਣਗੀਆਂ, ਜਿਨ੍ਹਾਂ 'ਚ ਐੱਸ.ਏ.ਐੱਸ. ਵਰਗੀ ਚੋਟੀ ਦੀ ਇਕਾਈ ਵੀ ਸ਼ਾਮਲ ਹੈ। ਇਸ ਫੈਸਲੇ ਨੂੰ ਇਤਿਹਾਸਿਕ ਦੱਸਦੇ ਹੋਏ ਬ੍ਰਿਟੇਨ ਦੇ ਰੱਖਿਆ ਮੰਤਰੀ ਗੇਵਿਨ ਵਿਲੀਅਮਸਨ ਨੇ ਕਿਹਾ ਕਿ ਫੌਜ 'ਚ ਪਹਿਲਾਂ ਤੋਂ ਹੀ ਕੰਮ ਕਰ ਰਹੀਆਂ ਔਰਤਾਂ ਹੁਣ ਉਸ 'ਚ ਮਹੱਤਵਪੂਰਨ ਅਹੁਦਿਆਂ ਨੂੰ ਸੰਭਾਲਕੇ ਆਪਣੀ ਭੂਮਿਕਾ ਨਿਭਾ ਸਕਣਗੀਆਂ।
ਇਸ ਵਿਚਾਲੇ ਉਨ੍ਹਾਂ ਕਿਹਾ ਕਿ ਨਵੀਂ ਭਰਤੀ ਤਹਿਤ ਔਰਤਾਂ ਉੱਚ ਅਹੁਦਿਆਂ ਲਈ ਦਸੰਬਰ ਤੋਂ ਅਪਲਾਈ ਕਰ ਸਕਦੀਆਂ ਹਨ। ਇਨ੍ਹਾਂ 'ਚ ਰਾਇਲ ਮਰੀਨਸ ਵਰਗੀਆਂ ਬ੍ਰਾਂਚਾਂ ਵੀ ਸ਼ਾਮਲ ਹਨ, ਜਿਸ ਦੀ ਬੁਨਿਆਦੀ ਸਿਖਲਾਈ ਅਗਲੇ ਸਾਲ ਅਪ੍ਰੈਲ 'ਚ ਸ਼ੁਰੂ ਹੋਣ ਜਾ ਰਹੀ ਹੈ। ਸਿਖਲਾਈ ਮਿਲ ਜਾਣ ਤੋਂ ਬਾਅਦ ਮਹਿਲਾ ਫੌਜੀ 'ਸਪੈਸ਼ਲ ਏਅਰ ਸਰਵਿਸ' ਵਰਗੀਆਂ ਫੌਜ ਦੀਆਂ ਮਹੱਤਵਪੂਰਨ ਇਕਾਈਆਂ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਸਕਦੀਆਂ ਹਨ।
ਕਿਕੀ ਦੇ ਬਾਅਦ ਇਕ ਹੋਰ ਚੈਲੰਜ ਵਾਇਰਲ, ਤਸਵੀਰਾਂ ਦੇਖ ਕੇ ਹੋ ਜਾਓਗੇ ਹੈਰਾਨ
NEXT STORY