ਲੰਡਨ (ਏਜੰਸੀ)-ਯੂਰਪ ਵਿਚ ਇਕ ਨਵੇਂ ਤਰ੍ਹਾਂ ਦੀ ਸਫਾਈ ਮੁਹਿੰਮ ਕਾਫੀ ਸੁਰਖੀਆਂ ਖੱਟ ਰਹੀ ਹੈ, ਜਿਸ ਨੂੰ ਪਲਾਗਿੰਗ ਕਿਹਾ ਜਾ ਰਿਹਾ ਹੈ। ਜਾਗਿੰਗ ਕਰਨ ਵਾਲੇ ਕੁਝ ਲੋਕਾਂ ਵਲੋਂ ਕੂੜਾ ਚੁੱਕਣਾ ਜਾਂ ਪਿਕ ਐਂਡ ਜਾਗ ਨਾਂ ਦੀ ਮੁਹਿੰਮ ਵਿੱਢੀ ਗਈ ਹੈ, ਜਿਸ ਨਾਲ ਬਣਿਆ ਨਵਾਂ ਟ੍ਰੈਂਡ ਪਲਾਗਿੰਗ। ਸਵੀਡਨ ਵਿਚ ਸ਼ੁਰੂ ਹੋਇਆ ਇਹ ਟ੍ਰੈਂਡ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਪਲਾਗਿੰਗ ਨਾਲ ਇਕ ਪਾਸੇ ਸ਼ਹਿਰ ਸਾਫ-ਸੁੱਥਰਾ ਰਹਿੰਦਾ ਹੈ ਅਤੇ ਦੂਜਾ ਸਿਹਤ ਵੀ ਫਿਟ ਰਹਿੰਦੀ ਹੈ। ਦਰਅਸਲ ਪਲਾਗਿੰਗ ਜਾਗਿੰਗ ਕਰਦੇ ਹੋਏ ਕੂੜਾ ਇਕੱਠਾ ਕਰਨ ਨੂੰ ਕਹਿੰਦੇ ਹਨ। ਇਸ ਵਿਚ ਦੌੜਦੇ ਹੋਏ ਆਪਣੇ ਹੱਥ ਵਿਚ ਇਕ ਬੈਗ ਲੈ ਕੇ ਦੌੜਣਾ ਹੈ ਅਤੇ ਰਾਸਤੇ ਵਿਚ ਜੋ ਵੀ ਕੂੜਾ ਜਾਂ ਪਲਾਸਟਿਕ ਨਜ਼ਰ ਆਵੇ, ਉਸ ਨੂੰ ਬੈਗ ਵਿਚ ਇਕੱਠਾ ਕਰਨਾ ਹੈ। ਵੈਸੇ ਵੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕੁਝ ਭਾਰ ਲੈ ਕੇ ਜਾਗਿੰਗ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ।
ਪਲਾਗਿੰਗ ਦੀ ਸ਼ੁਰੂਆਤ 2016 ਵਿਚ ਹੋਈ, ਪਰ ਹੁਣ ਇਸ ਤੋਂ ਜ਼ਿਆਦਾ ਲੋਕ ਅਪਣਾ ਰਹੇ ਹਨ। ਇਸ ਦੀ ਇਕ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਸਾਗਰਾਂ ਵਿਚ ਪਲਾਸਟਿਕ ਦੇ ਵੱਧਦੇ ਪੱਧਰ ਨੂੰ ਲੈ ਕੇ ਲੋਕ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਹੋ ਰਹੇ ਹਨ। ਕੁਝ ਦਿਨ ਪਹਿਲਾਂ ਕੈਰੇਬੀਅਨ ਸਾਗਰ ਵਿਚ ਤੈਰਦੇ ਪਲਾਸਟਿਕ ਅਤੇ ਕੂੜੇ ਨਾਲ ਭਰੇ ਟਾਪੂ ਦੀ ਫੋਟੋ ਜਾਂ ਵੀਡੀਓ ਤੁਸੀਂ ਵੀ ਵੇਖੀ ਹੋਵੇਗੀ। ਅਸੀਂ ਇਧਰ-ਓਧਰ ਸੁੱਟੀਆਂ ਬੋਤਲਾਂ, ਪਾਲੀਥੀਨ, ਪੈਕਿੰਗ ਕਵਰ ਅਤੇ ਦੂਜੀਆਂ ਚੀਜਾਂ ਸੁੱਟ ਦਿੰਦੇ ਹਾਂ,ਉਹ ਸਮੁੰਦਰ ਵਿਚ ਪਹੁੰਚ ਜਾਂਦੀਆਂ ਹਨ। ਸਾਗਰ ਵਿਚ ਜਾ ਕੇ ਇਹ ਕੂੜਾ ਤਬਾਹੀ ਦਾ ਸਬਬ ਬਣ ਰਹੀਆਂ ਹਨ। ਵੈਸੇ ਯੂਰਪ ਵਿਚ ਪਲਾਸਟਿਕ ਬੈਗ ਦੀ ਵਰਤੋਂ ਨੂੰ ਲੈ ਕੇ ਆਮ ਲੋਕਾਂ ਦੇ ਰੁੱਖ ਵਿਚ ਬਦਲਾਅ ਆਇਆ ਹੈ। ਉਥੇ ਹੀ ਜਰਮਨੀ ਦੀ ਸੁਪਰਮਾਰਕੀਟ ਪਲਾਸਟਿਕ ਬੈਗ ਨੂੰ ਤੇਜ਼ੀ ਨਾਲ ਖਤਮ ਕਰਨ ਦੀ ਰਾਹ ਉੱਤੇ ਹੈ। ਖਰੀਦਦਾਰੀ ਕਰਦੇ ਹੋਏ ਤੁਹਾਨੂੰ ਪਲਾਸਟਿਕ ਦੇ ਥੈਲੇ ਲਈ ਵੱਖਰੇ ਪੈਸੇ ਦੇਣੇ ਪੈਂਦੇ ਹਨ। ਇਸ ਮੁਹਿੰਮ ਤਹਿਤ ਥੈਲੇ ਨੂੰ ਵਾਰ-ਵਾਰ ਇਸਤੇਮਾਲ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਦੌਰਾਨ ਇੰਡੋਨੇਸ਼ੀਆ ਦੀ ਇਕ ਕੰਪਨੀ ਨੇ ਸ਼ਾਪਿੰਗ ਦੇ ਅਜਿਹੇ ਥੈਲੇ ਬਣਾ ਦਿੱਤੇ ਹਨ, ਜਿਨ੍ਹਾਂ ਨੂੰ ਸੁੱਟਣ ਦੀ ਲੋੜ ਨਹੀਂ ਪਵੇਗੀ, ਸਗੋਂ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਨ੍ਹਾਂ ਨੂੰ ਪਾਣੀ ਵਿਚ ਘੋਲ ਕੇ ਪੀ ਸਕਦੇ ਹੋ।
ਸਕਾਟਲੈਂਡ ਦੀ ਸਰਕਾਰ ਨੇ ਕੰਨ ਸਾਫ ਕਰਨ ਲਈ ਪਲਾਸਟਿਕ ਨਾਲ ਬਣੀ ਈਅਰਬਰਡ ਦੇ ਉਤਪਾਦਨ ਅਤੇ ਵਿਕਰੀ ਤੇ ਰੋਕ ਲਗਾਉਣ ਦਾ ਐਲਾਨ ਦਿੱਤਾ ਹੈ। ਇਹ ਈਅਰਬਰਡ ਸਮੁੰਦਰ ਦੀ ਗੰਦਗੀ ਦਾ ਇਕ ਵੱਡਾ ਕਾਰਨ ਹਨ। ਈਅਰਬਰਡ ਨੂੰ ਆਮ ਤੌਰ ਉੱਤੇ ਟਾਇਲਟ ਵਿਚ ਫਲੱਸ਼ ਕਰ ਦਿੱਤਾ ਜਾਂਦਾ ਹੈ, ਜਿਸ ਦੇ ਚਲਦੇ ਇਹ ਸਮੁੰਦਰ ਵਿਚ ਪਹੁੰਚ ਜਾਂਦੇ ਹਨ। ਹਾਲਾਂਕਿ ਅੱਜ ਦੀ ਦੁਨੀਆ ਵਿਚ ਪਲਾਸਟਿਕ ਨਾਲ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਤਾਂ ਸੰਭਵ ਨਹੀਂ ਦਿਖਦਾ ਹੈ। ਪਰ ਇਸ ਕੂੜੇ ਨੂੰ ਜੇਕਰ ਕਾਇਦੇ ਨਾਲ ਟਿਕਾਣੇ ਲਗਾ ਦਿੱਤਾ ਜਾਵੇ ਤਾਂ ਸ਼ਾਇਦ ਸਮੱਸਿਆ ਨਾਲ ਨਜਿੱਠਣ ਵਿਚ ਮਦਦ ਮਿਲ ਸਕਦੀ ਹੈ। ਅਜਿਹੇ ਵਿਚ ਪਲਾਗਿੰਗ ਇਕ ਵਧੀਆ ਆਈਡੀਆ ਹੈ। ਸਵੀਡਨ ਵਿਚ ਬਹੁਤ ਸਾਰੇ ਲੋਕਾਂ ਨੇ ਪਲਾਗਿੰਗ ਨੂੰ ਆਪਣੇ ਲਾਈਫ ਸਟਾਈਲ ਦਾ ਹਿੱਸਾ ਬਣਾ ਲਿਆ ਹੈ। ਇਸ ਦਾ ਅਸਰ ਵੀ ਸਾਫ ਨਜ਼ਰ ਆ ਰਿਹਾ ਹੈ। ਦੱਸਦੇ ਹਨ ਕਿ ਸਵੀਡਨ ਦੀ ਰਾਜਧਾਨੀ ਸਟਾਕਹੋਮ ਕਦੇ ਇੰਨੀ ਸਾਫ ਸੁਥਰੀ ਨਹੀਂ ਸੀ, ਜਿੰਨੀ ਅੱਜ ਕਲ ਹੈ। ਹੁਣ ਯੂਰਪ ਦੇ ਦੂਜੇ ਸ਼ਹਿਰਾਂ ਵਿਚ ਵੀ ਇਹ ਟ੍ਰੈਂਡ ਪ੍ਰਸਿੱਧ ਹੋ ਰਿਹਾ ਹੈ। ਪੈਰਿਸ ਵਿਚ ਕੁਝ ਲੋਕਾਂ ਨੇ ਮਿਲ ਕੇ ਇਕ ਪਲਾਗਿੰਗ ਕੰਮਿਊਨਿਟੀ ਬਣਾਈ ਹੈ। ਖਬਰ ਹੈ ਕਿ ਥਾਈਲੈਂਡ ਵਿਚ ਵੀ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਤੁਸੀਂ ਜੇਕਰ ਟਵਿਟਰ ਉੱਤੇ ਪਲਾਗਿੰਗ ਸਰਚ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਤਸਵੀਰਾਂ ਨਜ਼ਰ ਆਉਣਗੀਆਂ। ਇਨ੍ਹਾਂ ਤਸਵੀਰਾਂ ਵਿਚ ਕਿਤੇ ਵੀ ਤੁਹਾਨੂੰ ਲੋਕ ਕੂੜਾ ਇਕੱਠਾ ਕਰਦੇ ਨਜ਼ਰ ਆਉਂਦੇ ਹਨ ਤਾਂ ਕਿਤੇ ਪਲਾਸਟਿਕ ਬੈਗਾਂ ਵਿਚ ਇਕੱਠੇ ਕੀਤੇ ਗਏ ਕੂੜੇ ਨਾਲ ਖੁਸ਼ੀ ਵਿਚ ਪੋਜ਼ ਦੇ ਰਹੇ ਲੋਕ ਹਨ।
ਦੁਨੀਆ ਦੇ ਹਰ ਦੇਸ਼ ਦੀ ਤਰ੍ਹਾਂ ਭਾਰਤ ਦੇ ਲੋਕਾਂ ਨੂੰ ਵੀ ਸਾਫ-ਸਫਾਈ ਅਤੇ ਫਿਟਨੈੱਸ ਦੀ ਲੋੜ ਹੈ। ਇਸ ਲਈ ਪਲਾਗਿੰਗ ਦਾ ਆਈਡੀਆ ਬੁਰਾ ਨਹੀਂ ਹੈ। ਹੋ ਸਕਦਾ ਹੈ ਕਿ ਸ਼ੁਰੂ ਵਿਚ ਲੋਕ ਤੁਹਾਨੂੰ ਹੈਰਾਨ ਕਰ ਦੇਣ ਪਰ ਇਰਾਦਾ ਨੇਕ ਹੈ। ਇਕ ਵਾਰ ਲੋਕਾਂ ਨੂੰ ਗੱਲ ਸਮਝ ਆ ਗਈ ਤਾਂ ਮਾਮਲਾ ਵਾਇਰਲ ਹੋ ਸਕਦਾ ਹੈ। ਆਸ-ਪਾਸ ਖਿੱਲਰੇ ਪਾਲੀਥੀਨ ਅਤੇ ਕੂੜਾ ਕਿਸ ਨੂੰ ਚੰਗਾ ਲੱਗਦਾ ਹੈ। ਵੈਸੇ ਕਈ ਲੋਕ ਪਹਿਲਾਂ ਤੋਂ ਅਜਿਹੇ ਕੰਮਾਂ ਵਿਚ ਜੁਟੇ ਹਨ। ਮੁੰਬਈ ਦੇ ਅਫਰੋਜ਼ ਸ਼ਾਹ ਦੀ ਮਿਸਾਲ ਸਾਡੇ ਸਾਹਮਣੇ ਹੈ। ਮੁੰਬਈ ਦੇ ਵਰਸੋਵਾ ਬੀਚ ਨੂੰ ਸਾਫ ਕਰਨ ਦੀ ਉਨ੍ਹਾਂ ਦੀ ਪਹਿਲ ਨੂੰ ਪੂਰੀ ਦੁਨੀਆ ਵਿਚ ਸ਼ਲਾਘਾ ਮਿਲੀ। ਪਲਾਗਿੰਗ ਜਾਂ ਫਿਰ ਅਜਿਹੀ ਕੁਝ ਹੋਰ ਪਹਿਲ ਕਾਰਨ ਤੁਸੀਂ ਵੀ ਬਦਲਾਅ ਦਾ ਪ੍ਰਤੀਕ ਬਣ ਸਕਦੇ ਹੋ ਤਾਂ ਫਿਰ ਦੇਰ ਕਿਸ ਗੱਲ ਦੀ।
ਮਾਮਲਾ ਅੰਤਰ ਧਰਮੀ ਵਿਆਹ ਨੂੰ ਰੋਕਣ ਦਾ: 2 ਮੁਲਜ਼ਮਾਂ ਵਿਰੁੱਧ ਮੁਕੱਦਮਾ ਸ਼ੁਰੂ
NEXT STORY