ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਦੇ ਕਾਰਨ ਦੁਨੀਆ ਭਰ ਵਿਚ 223,082 ਲੋਕ ਇਨਫੈਕਟਿਡ ਹੋ ਚੁੱਕੇ ਹਨ। ਉੱਥੇ ਮ੍ਰਿਤਕਾਂ ਦੀ ਗਿਣਤੀ 9,200 ਤੋਂ ਵਧੇਰੇ ਪਹੁੰਚ ਗਈ ਹੈ। ਸਮਾਚਾਰ ਏਜੰਸੀ ਰਾਇਟਰਜ਼ ਦੇ ਮੁਤਾਬਕ ਹੁੱਣ ਤੱਕ 172 ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਪੁਸ਼ਟੀ ਹੋਈ ਹੈ। ਇਹਨਾਂ ਵਿਚ 64 ਦੇਸ਼ਾਂ ਵਿਚ ਮੌਤਾਂ ਦੀ ਪੁਸ਼ਟੀ ਹੋਈ ਹੈ।
ਅਧਿਕਾਰਤ ਸੂਤਰਾਂ ਤੋਂ ਏ.ਐੱਫ.ਪੀ. ਨੂੰ ਪ੍ਰਾਪਤ ਅੰਕੜਿਆਂ ਦੇ ਮੁਤਾਬਕ ਵੀਰਵਾਰ ਤੱਕ ਕੋਰੋਨਾਵਾਇਰਸ ਨਾਲ ਕੁੱਲ 9,020 ਲੋਕਾਂ ਦੀ ਮੌਤ ਹੋਈ। ਇਹਨਾਂ ਵਿਚ ਯੂਰਪ ਵਿਚ ਮਰਨ ਵਾਲਿਆਂ ਦੀ ਗਿਣਤੀ 4,134 ਜਦਕਿ ਏਸ਼ੀਆ ਵਿਚ 3,416 ਹੈ। ਪਿਛਲੇ 24 ਘੰਟਿਆਂ ਵਿਚ ਇਸ ਵਾਇਰਸ ਨਾਲ ਹੋਰ 712 ਲੋਕਾਂ ਦੀ ਮੌਤ ਹੋਈ ਅਤੇ ਇਨਫੈਕਟਿਡ ਲੋਕਾਂ ਦੀ ਗਿਣਤੀ 90,293 ਹੈ। ਯੂਰਪ ਵਿਚ ਕੋਵਿਡ-19 ਤੇਜ਼ੀ ਨਾਲ ਫੈਲ ਰਿਹਾ ਹੈ। ਗੌਰਤਲਬ ਹੈ ਕਿ ਕੋਰੋਨਾਵਾਇਰਸ ਦੀ ਸ਼ੁਰੂਆਤ ਦਸੰਬਰ 2019 ਵਿਚ ਚੀਨ ਵਿਚ ਹੋਈ ਸੀ।
ਬੁੱਧਵਾਰ ਨੂੰ ਕੋਰੋਨਾਵਾਇਰਸ ਦੇ ਕਾਰਨ 945 ਮੌਤਾਂ ਹੋਈਆਂ ਅਤੇ 20,544 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਵਿਚੋਂ 138,003 ਮਾਮਲੇ ਚੀਨ ਤੋਂ ਬਾਹਰ ਦੇ ਹਨ। ਇੱਥੇ ਕੁੱਲ ਮਾਮਲਿਆਂ ਦਾ 63 ਫੀਸਦੀ ਹੈ। ਸਮਾਚਾਰ ਏਜੰਸੀ ਮੁਤਾਬਕ ਦੁਨੀਆ ਭਰ ਵਿਚ 223,082 ਮਾਮਲਿਆਂ ਵਿਚੋਂ 1,24,261 ਲੋਕਾਂ ਦਾ ਇਲਾਜ ਜਾਰੀ ਹੈ। ਉੱਥੇ 85,791 ਲੋਕ ਠੀਕ ਹੋ ਚੁੱਕੇ ਹਨ। ਚੀਨ ਦੇ ਇਲਾਵਾ 16 ਦੇਸ਼ਾਂ ਵਿਚ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਜਾਣੋ ਦੁਨੀਆ ਭਰ ਦੇ ਦੇਸ਼ਾਂ ਵਿਚ ਸਥਿਤੀ
ਚੀਨ- 80,928 ਮਾਮਲੇ, 3,245 ਮੌਤਾਂ
ਇਟਲੀ- 35,713 ਮਾਮਲੇ, 2,978 ਮੌਤਾਂ
ਈਰਾਨ- 18,047 ਮਾਮਲੇ, 1,284 ਮੌਤਾਂ
ਸਪੇਨ- 15,014 ਮਾਮਲੇ, 640 ਮੌਤਾਂ
ਜਰਮਨੀ- 13,083 ਮਾਮਲੇ, 31 ਮੌਤਾਂ
ਅਮਰੀਕਾ- 9,464 ਮਾਮਲੇ, 155 ਮੌਤਾਂ
ਫਰਾਂਸ- 9,134 ਮਾਮਲੇ, 264 ਮੌਤਾਂ
ਦੱਖਣੀ ਕੋਰੀਆ- 8,565 ਮਾਮਲੇ, 91 ਮੌਤਾਂ
ਸਵਿਟਜ਼ਰਲੈਂਡ- 3,220 ਮਾਮਲੇ, 36 ਮੌਤਾਂ
ਬ੍ਰਿਟੇਨ- 2,626 ਮਾਮਲੇ, 104 ਮੌਤਾਂ
ਨੀਦਰਲੈਂਡ- 2,501 ਮਾਮਲੇ, 58 ਮੌਤਾਂ
ਆਸਟ੍ਰੀਆ- 1,843 ਮਾਮਲੇ, 5 ਮੌਤਾਂ
ਬੈਲਜੀਅਮ-, 1795 ਮਾਮਲੇ, 21 ਮੌਤਾਂ
ਨਾਰਵੇ- 1,631 ਮਾਮਲੇ, 6 ਮੌਤਾਂ
ਸਵੀਡਨ- 1,302 ਮਾਮਲੇ, 10 ਮੌਤਾਂ
ਡੈਨਮਾਰਕ- 1,132 ਮਾਮਲੇ, 6 ਮੌਤਾਂ
ਜਾਪਾਨ- 923 ਮਾਮਲੇ, 32 ਮੌਤਾਂ (ਡਾਇਮੰਡ ਪ੍ਰਿ੍ੰਸੈੱਸ ਜਹਾਜ਼ 712 ਮਾਮਲੇ, 7 ਮੌਤਾਂ)
ਕੈਨੇਡਾ- 727 ਮਾਮਲੇ, 9 ਮੌਤਾਂ
ਆਸਟ੍ਰੇਲੀਆ- 709 ਮਾਮਲੇ, 6 ਮੌਤਾਂ
ਗ੍ਰੀਸ- 418 ਮਾਮਲੇ, 6 ਮੌਤਾਂ
ਫਿਲਪੀਨਜ਼- 217 ਮਾਮਲੇ, 17 ਮੌਤਾਂ
ਇੰਡੋਨੇਸ਼ੀਆ- 309 ਮਾਮਲੇ, 25 ਮੌਤਾਂ
ਇਰਾਕ- 164 ਮਾਮਲੇ, 12 ਮੌਤਾਂ
ਪਾਕਿਸਤਾਨ- 331 ਮਾਮਲੇ, 2 ਮੌਤਾਂ
ਭਾਰਤ- 174 ਮਾਮਲੇ, 5 ਮੌਤਾਂ
ਕੋਰੋਨਾਵਾਇਰਸ ਤੋਂ ਡਰੀ ਪਾਕਿ ਸਰਕਾਰ ਨੇ ਵਾਘਾ ਸਰਹੱਦ ਕੀਤੀ ਸੀਲ
NEXT STORY