ਨਵੀਂ ਦਿੱਲੀ — ਲੋਨ ਲੈਣ ਦੇ ਪ੍ਰੋਸੈਸ 'ਚ ਤੁਸੀਂ ਕਈ ਵਾਰ ਈ.ਐੱਮ.ਆਈ.(EMI) ਦਾ ਨਾਂ ਸੁਣਿਆ ਹੋਵੇਗਾ। ਘਰ ਲਈ ਲੋਨ ਲੈਣਾ ਹੋਵੇ ਜਾਂ ਵਾਹਨ ਖਰੀਦਣਾ ਹੋਵੇ ਤਾਂ ਈ.ਐਮ.ਆਈ. ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਤੁਹਾਡੇ ਦਿਮਾਗ ਵਿਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਆਖਿਰ ਇਹ ਈ.ਐੱਮ.ਆਈ. ਕੀ ਹੈ? ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਈ.ਐੱਮ.ਆਈ. ਯਾਨੀ ਕਿ ਇਕੁਏਟਿਡ ਮੰਥਲੀ ਇੰਸਟਾਲਮੈਂਟ ਕੀ ਹੈ?
ਕੀ ਹੈ ਇਕੁਏਟਿਡ ਮੰਥਲੀ ਇੰਸਟਾਲਮੈਂਟ
ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ EMI ਇਕ ਤਰ੍ਹਾਂ ਦੀ ਮਹੀਨਾਵਾਰ ਸ਼ਿਕਤ ਹੁੰਦੀ ਹੈ। ਜਦੋਂ ਵੀ ਤੁਸੀਂ ਕਿਸੇ ਤਰ੍ਹਾਂ ਦਾ ਲੋਨ ਲੈਂਦੇ ਹੋ ਤਾਂ ਉਸ ਲੋਨ ਦਾ ਭੁਗਤਾਨ ਕਰਨ ਲਈ ਅਸਾਨ ਅਤੇ ਸਹੂਲਤ ਦੇ ਹਿਸਾਬ ਨਾਲ ਦਿੱਤੀਆਂ ਜਾਣ ਵਾਲੀਆਂ ਮਹੀਨਾਵਾਰ ਕਿਸ਼ਤਾਂ ਨੂੰ EMI ਕਿਹਾ ਜਾਂਦਾ ਹੈ। ਇਸ ਮਹੀਨਾਵਾਰ ਕਿਸ਼ਤ 'ਚ ਦਿੱਤੀ ਜਾਣ ਵਾਲੀ ਧਨਰਾਸ਼ੀ ਨੂੰ ਅਜਿਹੇ ਤਰੀਕੇ ਨਾਲ ਵੰਡਿਆ ਜਾਂਦਾ ਹੈ ਕਿ ਇਕ ਨਿਸ਼ਚਿਤ ਮਿਆਦ ਅੰਦਰ ਵਿਆਜ ਸਮੇਤ ਲੋਨ ਦਾ ਭੁਗਤਾਨ ਹੋ ਜਾਵੇ ਅਤੇ ਕਰਜ਼ਾ ਲੈਣ ਵਾਲੇ 'ਤੇ ਜ਼ਿਆਦਾ ਬੋਝ ਵੀ ਨਾ ਵਧੇ। ਇਸੇ ਕਿਸ਼ਤ ਨੂੰ ਈ.ਐੱਮ.ਆਈ. ਜਾਂ ਮਹੀਨਾਵਾਰ ਕਿਸ਼ਤ ਕਿਹਾ ਜਾਂਦਾ ਹੈ।
EMI ਦੇ 4 ਫੈਕਟਰ
EMI ਖਾਸ ਤੌਰ 'ਤੇ 4 ਫੈਕਟਰ ਮੁੱਲਧਨ, ਵਿਆਜ ਦੀ ਦਰ, ਲੋਨ ਦੀ ਮਿਆਦ ਅਤੇ ਮਹੀਨਾਵਾਰ ਜਾਂ ਸਾਲਾਨਾ ਰੇਟਿੰਗ ਪੀਰੀਅਡ 'ਤੇ ਨਿਰਭਰ ਕਰਦੀ ਹੈ। ਸਥਿਰ ਵਿਆਜ ਦਰ ਲਈ EMI ਦੀ ਕਿਸ਼ਤ ਪੂਰੇ ਸਮੇਂ ਦੌਰਾਨ ਇਕੋ ਜਿਹੀ ਹੀ ਰਹਿੰਦੀ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਫਲੋਟਿੰਗ ਵਿਆਜ ਦਰ 'ਚ ਈ.ਐੱਮ.ਆਈ. ਦੀਆਂ ਕਿਸ਼ਤਾਂ ਦੀ ਰਾਸ਼ੀ ਬਦਲਦੀ ਰਹਿੰਦੀ ਹੈ। EMI 'ਚ ਵਿਆਜ ਅਤੇ ਮੁੱਲਧਨ ਦੋਵਾਂ ਦੀਆਂ ਕਿਸ਼ਤਾਂ ਸ਼ਾਮਲ ਹੁੰਦੀਆਂ ਹਨ। ਇਸ ਦੀ ਪਹਿਲੀ ਕਿਸ਼ਤ ਵਿਚ ਵਿਆਜ ਦਾ ਹਿੱਸਾ ਜ਼ਿਆਦਾ ਹੁੰਦਾ ਹੈ ਜਦੋਂਕਿ ਮੁੱਲਧਨ ਦਾ ਹਿੱਸਾ ਘੱਟ ਹੁੰਦਾ ਹੈ। ਇਸ ਦੋ ਬਾਅਦ ਹੋਲੀ-ਹੋਲੀ EMI ਦੀ ਕਿਸ਼ਤ ਵਿਚ ਵਿਆਜ ਦਾ ਹਿੱਸਾ ਘੱਟ ਹੁੰਦਾ ਜਾਂਦਾ ਹੈ ਅਤੇ ਮੁੱਲਧਨ ਦਾ ਹਿੱਸਾ ਵਧਦਾ ਜਾਂਦਾ ਹੈ।
ਵਿਆਜ ਦਰ ਘੱਟ ਹੋਣ 'ਤੇ ਘੱਟ ਹੋ ਜਾਂਦੀ ਹੈ EMI
EMI ਦਾ ਭੁਗਤਾਨ ਕਰਦੇ ਸਮੇਂ ਜੇਕਰ ਕਰਜ਼ਦਾਰ ਪ੍ਰੀ-ਪੇਮੈਂਟ ਕਰ ਦਿੰਦਾ ਹੈ ਤਾਂ ਲੋਨ ਦੀ ਮਿਆਦ ਘਟਾ ਦਿੱਤੀ ਜਾਂਦੀ ਹੈ ਜਾਂ ਫਿਰ EMI ਦੀਆਂ ਦਰਾਂ ਘਟਾ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜੇਕਰ ਲੋਨ ਦੀ ਮਿਆਦ 'ਚ ਵਿਆਜ ਦਰਾਂ ਘੱਟ ਹੋ ਜਾਂਦੀਆਂ ਹਨ ਤਾਂ ਅਜਿਹੇ 'ਚ ਜਾਂ ਤਾਂ EMI ਦੀਆਂ ਦਰਾਂ ਘੱਟ ਹੋ ਜਾਂਦੀਆਂ ਹਨ ਜਾਂ ਫਿਰ ਲੋਨ ਦੀ ਮਿਆਦ ਨੂੰ ਘੱਟ ਕਰ ਦਿੱਤਾ ਜਾਂਦਾ ਹੈ। ਜੇਕਰ ਇਸ ਮਿਆਦ ਦੌਰਾਨ ਵਿਆਜ ਦਰਾਂ ਵਧਦੀਆਂ ਹਨ ਤਾਂ ਲੋਨ ਦੀ ਮਿਆਦ ਅੱਗੇ ਵਧਾ ਦਿੱਤੀ ਜਾਂਦੀ ਹੈ ਜਾਂ ਫਿਰ EMI ਵਧ ਜਾਂਦੀ ਹੈ।
ਜ਼ਰੂਰਤ ਹੈ ਪੈਸਿਆਂ ਦੀ ਤਾਂ Personal Loan ਦਾ ਇਸਤੇਮਾਲ ਕਰ ਸਕਦੇ ਹੋ ਇਨ੍ਹਾਂ ਕੰਮਾਂ ਲਈ
NEXT STORY