ਜਲੰਧਰ (ਇਕਬਾਲ)-ਮਿਹਰ ਸਿੰਘ ਰਾਵਾਂ ਵੈੱਲਫੇਅਰ ਸੋਸਾਇਟੀ (ਰਜਿ.) ਵਲੋਂ ਅੱਖਾਂ ਦਾ ਮੁਫਤ ਅਾਪ੍ਰੇਸ਼ਨ ਕੈਂਪ ਤੇ ਕੈਂਸਰ ਦੀ ਜਾਂਚ ਸਬੰਧੀ ਕੈਂਪ ਦਾ ਅਾਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ 750 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਅਾਂ। ਅੱਖਾਂ ਦੀ ਜਾਂਚ ਦੌਰਾਨ 100 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੇ ਅਾਪ੍ਰੇਸ਼ਨ ਸਫਲਤਾ ਪੂਰਵਕ ਕੀਤੇ ਗਏ। ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵਲੋਂ ਮਰੀਜ਼ਾਂ ਦੀ ਕੈਂਸਰ ਸਬੰਧੀ ਜਾਂਚ ਕੀਤੀ ਗਈ। ਇਸ ਵਿਚ ਸ਼ੂਗਰ, ਬੀ. ਪੀ. ਤੇ ਹੋਰ ਬੀਮਾਰੀਆਂ ਦੀ ਜਾਂਚ ਕਰ ਕੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਅਾਂ। ਇਸ ਸੰਸਥਾ ਵਲੋਂ ਪਹਿਲੀ ਵਾਰ ਮੈਰਾਥਨ ਕਰਵਾਈ ਗਈ। ਮੈਰਾਥਨ ’ਚ ਜੇਤੂ ਰਹਿਣ ਵਾਲਿਅਾਂ ਨੂੰ ਸਨਮਾਨਤ ਕੀਤਾ ਗਿਆ। ਮੈਰਾਥਨ ’ਚ ਕੋਚ ਪ੍ਰਦੀਪ ਦੀਪਾ ਤੇ ਬਲਵਿੰਦਰ ਸਿੰਘ ਲਾਲੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਸ਼ਾਮ ਨੂੰ ਪਿੰਡ ’ਚ ਰਾਗੀ ਦਰਸ਼ਨ ਸਿੰਘ ਤੇ ਸਰਵਣ ਪਹਿਲਵਾਨ ਦੀ ਯਾਦ ’ਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਦੇਵ ਬਾਠ ਯੂ. ਕੇ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗ੍ਰੀਨ ਮਿਸ਼ਨ ਬਿਲਗਾ, ਗੁਰੂ ਨਾਨਕ ਸਪੋਰਟਸ ਕਲੱਬ ਬਿਲਗਾ, ਸੰਤ ਸਮਾਜ ਸੇਵਕ ਸਭਾ ਰਜਿ. ਬਿਲਗਾ ਤੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।
ਕਾਸੂਪੁਰ ਦੀਆਂ ਸਿਲਵਰ ਜੁਬਲੀ ਖੇਡਾਂ 7 ਤੋਂ ਸ਼ੁਰੂ
NEXT STORY