ਜਲੰਧਰ (ਬੰਗੜ)-ਨਗਰ ਕੌਂਸਲ ਅਲਾਵਲਪੁਰ ਵਿਖੇ ਅੱਜ ਅੰਡਰ ਟਰੇਨਿੰਗ ਅਸਿਸਟੈਂਟ ਕਮਿਸ਼ਨਰ ਜਲੰਧਰ ਹਿਮਾਂਸ਼ੂ ਜੈਨ ਵਲੋਂ ਕਾਰਜ ਸਾਧਕ ਅਧਿਕਾਰੀ ਦਾ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਬਿਨਾਂ ਕਿਸੇ ਭੇਦਭਾਵ ਦੇ ਸ਼ਹਿਰ ’ਚ ਕੰਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਸਟਰੀਟ ਲਾਈਟਾਂ ਤੇ ਪੀਣ ਯੋਗ ਪਾਣੀ ਦੀ ਦੁਰਵਰਤੋਂ ਵੱਲ ਵਿਸ਼ੇਸ਼ ਰੂਪ ’ਚ ਧਿਆਨ ਦਿੱਤਾ ਜਾਵੇਗਾ। ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਵਲੋਂ ਅਲਾਵਲਪੁਰ ’ਚ ਸਫਾਈ ਵਿਵਸਥਾ ਤੇ ਸਟਰੀਟ ਲਾਈਟਾਂ ਦੀ ਚੈਕਿੰਗ ਲਈ ਸਮੁੱਚੇ ਸ਼ਹਿਰ ਦਾ ਗੇੜਾ ਵੀ ਲਾਇਆ ਗਿਆ।
ਅੱਖਾਂ ਦਾ ਮੁਫਤ ਅਾਪ੍ਰੇਸ਼ਨ, ਕੈਂਸਰ ਜਾਂਚ ਕੈਂਪ ਤੇ ਮੈਰਾਥਨ ਦਾ ਆਯੋਜਨ
NEXT STORY