ਜਲੰਧਰ (ਤਲਵਾੜ)–ਡੀ. ਏ. ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੇਵੀਅਟ) ਦੇ ਪ੍ਰਿੰਸੀਪਲ ਡਾ. ਮਨੋਜ ਕੁਮਾਰ ਨੂੰ ਐੱਲ. ਐੱਮ. ਏ. ਦਯਾਨੰਦ ਮੁੰਝਾਲ ਐਵਾਰਡ ‘ਮੈਨੇਜਰ ਆਫ ਦਿ ਯੀਅਰ 2017’ ਨਾਲ ਸਨਮਾਨਤ ਕੀਤਾ ਗਿਆ। ਸਾਲਾਨਾ ਇਨਾਮ ਵੰਡ ਸਮਾਰੋਹ ਲੁਧਿਆਣਾ ’ਚ ਆਯੋਜਿਤ ਕੀਤਾ ਗਿਆ, ਜਿਸ ਦਾ ਮੁੱਖ ਮਕਸਦ ਮੈਨੇਜਮੈਂਟ ਐਜੂਕੇਸ਼ਨ ਨੂੰ ਉਤਸ਼ਾਹ ਦੇਣਾ ਰਿਹਾ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਗਵਰਨਰ ਐੱਚ. ਈ. ਅਚਾਰੀਆ ਦੇਵਵਰਤ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਡਾ. ਮਨੋਜ ਕੁਮਾਰ ਨੇ ਕਿਹਾ ਕਿ ਅਸੀਂ ਨਾਲੇਜ ਇਕਨਾਮਿਕਸ ਵਿਚ ਜੀਅ ਰਹੇ ਹਾਂ ਤੇ ਸਾਡਾ ਹਰ ਫੈਸਲਾ ਗਿਆਨ ਦੇ ਪ੍ਰਸਾਰ ਤੇ ਤਰੱਕੀ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਕੀ ਉਹ ਇਸੇ ਤਰ੍ਹਾਂ ਟੈਕਨਾਲੋਜੀ ਦੇ ਵਿਕਾਸ ਲਈ ਕੰਮ ਕਰਦੇ ਰਹਿਣ ਤਾਂ ਜੋ ਨਵੋਦਿਤ ਟੈਕਨੋ ਕ੍ਰੇਟ ਤੇ ਮੈਨੇਜਰ ਇਨਫਾਰਮੇਸ਼ਨ ਸੁਪਰ ਹਾਈਵੇ ਦੇ ਮਾਰਗ ’ਤੇ ਪਿੱਛੇ ਨਾ ਰਹਿ ਜਾਵੇ। ਮੁੱਖ ਮਹਿਮਾਨ ਅਚਾਰੀਆ ਦੇਵਵਰਤ ਨੇ ਕਿਹਾ ਕਿ ਕਿਸੇ ਵੀ ਅਰਥਵਿਵਸਥਾ ਦੇ ਵਿਕਾਸ ਲਈ ਗਿਆਨ ਇਕ ਮਹੱਤਵਪੂਰਨ ਸਾਧਨ ਹੈ ਅਤੇ ਇਸ ਦਾ ਸਿਰਜਨ ਤੇ ਵਿਸਥਾਰ ਹਰ ਇਕ ਇੰਸਟੀਚਿਊਟ ਦਾ ਮੁੱਖ ਮੁੱਦਾ ਹੋਣਾ ਚਾਹੀਦਾ ਹੈ।
ਸਵ. ਹਰਬੰਸ ਲਾਲ ਸ਼ਰਮਾ ਦੀ ਯਾਦ ’ਚ ਭਜਨ ਸੰਧਿਆ ਦਾ ਆਯੋਜਨ
NEXT STORY