ਜਲੰਧਰ (ਖੁਰਾਣਾ)-ਮੇਅਰ ਜਗਦੀਸ਼ ਰਾਜਾ ਅਤੇ ਨਿਗਮ ਦੇ ਜੁਆਇੰਟ ਕਮਿਸ਼ਨਰ ਰਾਜੀਵ ਵਰਮਾ ਨੇ ਅੱਜ ਜ਼ਿਲਾ ਫਰੀਦਕੋਟ ਦੇ ਪਿੰਡ ਬੀੜ ਸਿੱਖਾਂ ਵਿਚ ਚੱਲ ਰਹੀ ਪੰਜਾਬ ਦੀ ਸਭ ਤੋਂ ਵੱਡੀ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਉਥੇ ਸ਼ਹਿਰ ਦੇ ਬੇਸਹਾਰਾ ਗਊਧਨ ਨੂੰ ਭੇਜਣ ਦੀਆਂ ਸੰਭਾਵਨਾਵਾਂ ਲੱਭੀਆਂ।ਜ਼ਿਕਰਯੋਗ ਹੈ ਕਿ ਸ਼ਹਿਰ ’ਚ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਮੇਅਰ ਨੇ ਸ਼ਾਹਕੋਟ ਦੇ ਪਿੰਡ ਕੰਨੀਆ ਕਲਾਂ ਵਿਚ ਸਥਿਤ ਗਊਸ਼ਾਲਾ ਵਿਚ ਨਿਗਮ ਵਲੋਂ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਲਈ ਨਿਗਮ ਜ਼ਿਲਾ ਪ੍ਰਸ਼ਾਸਨ ਨੂੰ 15 ਲੱਖ ਰੁਪਏ ਵੀ ਦੇ ਚੁੱਕਾ ਹੈ। ਇਸ ਸ਼ੈੱਡ ਵਿਚ 500 ਦੇ ਕਰੀਬੀ ਪਸ਼ੂਆਂ ਨੂੰ ਰੱਖਿਆ ਜਾਵੇਗਾ।ਮੇਅਰ ਜਗਦੀਸ਼ ਰਾਜਾ ਨੇ ਦੱਸਿਆ ਕਿ ਸ਼ਹਿਰ ਵਿਚ 500 ਤੋਂ ਜ਼ਿਆਦਾ ਆਵਾਰਾ ਪਸ਼ੂਆਂ ਦੀ ਗਿਣਤੀ ਨੂੰ ਵੇਖਦਿਆਂ ਫੈਸਲਾ ਲਿਆ ਗਿਆ ਕਿ ਉਨ੍ਹਾਂ ਨੂੰ ਬੀੜ ਸਿੱਖਾਂ ਦੀ ਗਊਸ਼ਾਲਾ ਵਿਚ ਭੇਜ ਦਿੱਤਾ ਜਾਵੇ, ਜਿਥੇ ਪਹਿਲਾਂ ਹੀ ਬਠਿੰਡਾ ਅਤੇ ਮੋਗਾ ਨਿਗਮ ਵਲੋਂ ਬੇਸਹਾਰਾ ਗਊਧਨ ਨੂੰ ਭੇਜਿਆ ਜਾ ਰਿਹਾ ਹੈ। ਮੇਅਰ ਨੇ ਦੱਸਿਆ ਕਿ ਇਹ ਗਊਸ਼ਾਲਾ 302 ਏਕੜ ਦੇ ਵੱਡੇ ਏਰੀਏ ਵਿਚ ਫੈਲੀ ਹੋਈ ਹੈ, ਜਿਥੇ 10 ਹਜ਼ਾਰ ਤੋਂ ਜ਼ਿਆਦਾ ਪਸ਼ੂ ਰਹਿ ਰਹੇ ਹਨ। ਗਊਸ਼ਾਲਾ ਕੋਲ ਡੇਢ-ਦੋ ਸਾਲ ਦੀ ਤੂੜੀ ਦਾ ਭੰਡਾਰ ਹੈ। ਬਾਬਾ ਮਲਕੀਤ ਦਾਸ ਅਤੇ ਸੰਪੂਰਨ ਸਿੰਘ ਆਦਿ ਦੀਆਂ ਕੋਸ਼ਿਸ਼ਾਂ ਨਾਲ ਪਸ਼ੂਆਂ ਨੂੰ ਉਥੇ ਸਾਫ-ਸੁਥਰਾ ਵਾਤਾਵਰਣ ਮਿਲ ਰਿਹਾ ਹੈ।ਬਾਕਸਰੋਜ਼ਾਨਾ ਖੁਰਾਕ ’ਤੇ 32 ਰੁਪਏ ਦਾ ਖਰਚਾਗਊਸ਼ਾਲਾ ਮੈਨੇਜਮੈਂਟ ਨੇ ਦੱਸਿਆ ਕਿ ਜੇਕਰ ਜਲੰਧਰ ਨਿਗਮ ਐਗਰੀਮੈਂਟ ਤੋਂ ਬਾਅਦ ਪਸ਼ੂ ਭੇਜਦਾ ਹੈ ਤਾਂ ਉਸ ਨੂੰ ਬਠਿੰਡਾ ਅਤੇ ਮੋਗਾ ਨਿਗਮਾਂ ਵਾਂਗ ਗਊਸ਼ਾਲਾ ਮੈਨੇਜਮੈਂਟ ਨੂੰ ਪਸ਼ੂਆਂ ਦੀ ਖੁਰਾਕ ਦੇ ਰੂਪ ਵਿਚ ਰੋਜ਼ਾਨਾ 32 ਰੁਪਏ ਦੇਣੇ ਪੈਣਗੇ।
ਡਾ. ਮਨੋਜ ਕੁਮਾਰ ਐੱਲ. ਐੱਮ. ਏ. ਦਯਾਨੰਦ ਮੁੰਝਾਲ ਐਵਾਰਡ ‘ਮੈਨੇਜਰ ਆਫ ਦਿ ਯੀਅਰ 2017’ ਨਾਲ ਸਨਮਾਨਤ
NEXT STORY