ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਜਿਨ੍ਹਾਂ ਦੀ ਟਿਕਟ ਕੱਟੀ ਜਾ ਰਹੀ ਹੈ, ਉਹ ਬਗਾਵਤ ਕਰਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਹਨ। ਸਾਰੀਆਂ ਸਿਆਸੀ ਪਾਰਟੀਆਂ ਚੋਣ ਮੈਦਾਨ ਫਤਿਹ ਕਰਨ ਲਈ ਰਣਨੀਤੀ ਬਣਾ ਰਹੀਆਂ ਹਨ। ਇਨ੍ਹਾਂ ਸਿਆਸੀ ਪਾਰਟੀਆਂ 'ਚ ਕਈ ਅਜਿਹੇ ਵਿਧਾਇਕ ਵੀ ਹਨ, ਜੋ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਖੇਡਦਿਆਂ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਹਨ, ਜਦਕਿ ਕਈ ਵਿਧਾਇਕ ਅਜਿਹੇ ਹਨ, ਜੋ ਕਾਲਜ/ਯੂਨੀਵਰਸਿਟੀ ਪੱਧਰ ਤੱਕ ਆਪਣਾ ਵਧੀਆ ਪ੍ਰਦਰਸ਼ਨ ਦਿਖਾਉਂਦੇ ਰਹੇ ਹਨ।
ਇਹ ਵੀ ਪੜ੍ਹੋ : ਟਿਕਟਾਂ ਦੀ ਵੰਡ ਨੂੰ ਲੈ ਕੇ ਬਗਾਵਤ, ਦੂਜੀ ਲਿਸਟ 'ਚ ਕਾਂਗਰਸ ਕੁਝ ਸੀਟਾਂ 'ਤੇ ਬਦਲ ਸਕਦੀ ਹੈ ਉਮੀਦਵਾਰ
ਇਨ੍ਹਾਂ 'ਚ ਸਭ ਤੋਂ ਅਹਿਮ ਜਲੰਧਰ ਦੇ ਓਲੰਪੀਅਨ ਪਰਗਟ ਸਿੰਘ ਹਨ, ਜਿਨ੍ਹਾਂ ਨੇ ਹਾਕੀ ਦੇ ਦਮ 'ਤੇ ਜਲੰਧਰ ਨੂੰ ਨਹੀਂ ਬਲਕਿ ਪੰਜਾਬ ਨੂੰ ਵੀ ਇੰਟਰਨੈਸ਼ਨਲ ਪੱਧਰ 'ਤੇ ਇਕ ਅਲੱਗ ਪਛਾਣ ਦਿਵਾਈ ਹੈ। ਉਥੇ ਹੀ ਵਿਧਾਇਕ ਬਾਵਾ ਹੈਨਰੀ ਸਵਿਮਿੰਗ ਤੇ ਕ੍ਰਿਕਟ ਅਤੇ ਸੁਸ਼ੀਲ ਰਿੰਕੂ ਬਾਕਸਿੰਗ 'ਚ ਰਾਜ ਪੱਧਰ 'ਤੇ ਖੇਡ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵੀ ਫੁੱਟਬਾਲ ਦੇ ਚੰਗੇ ਖਿਡਾਰੀ ਰਹਿ ਚੁੱਕੇ ਹਨ। ਸਪੋਰਟਸ ਸਿਟੀ ਦੇ ਨਾਂ ਨਾਲ ਜਾਣੇ ਜਾਂਦੇ ਜਲੰਧਰ 'ਚ ਕ੍ਰਿਕਟ ਤੇ ਕਈ ਹੋਰ ਖੇਡਾਂ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀ ਹਨ। ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਖੇਡਾਂ ਦੇ ਖੇਤਰ 'ਚ ਬਿਹਤਰੀ ਲਈ ਸਪੋਰਟਸ ਸਕੂਲ ਤੇ ਕਾਲਜ ਸ਼ੁਰੂ ਕੀਤਾ ਸੀ, ਜੋ ਹੁਣ ਆਪਣੀ ਪੁਰਾਣੀ ਪਛਾਣ ਗੁਆ ਚੁੱਕਾ ਹੈ। ਜਲੰਧਰ ਦੇ ਵਿਧਾਇਕ ਕਿਸੇ ਨਾ ਕਿਸੇ ਖੇਡ ਨਾਲ ਜੁੜੇ ਰਹੇ ਹਨ ਪਰ ਕਿਸੇ ਨੇ ਵੀ ਖੇਡਾਂ ਲਈ ਖੁੱਲ੍ਹ ਕੇ ਸਾਹਮਣੇ ਆ ਕੇ ਗ੍ਰਾਂਟ ਬਾਰੇ ਕੋਈ ਵੱਡਾ ਫੈਸਲਾ ਨਹੀਂ ਲਿਆ।
ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਘੱਗਰ ਦੇ ਓਵਰਫਲੋਅ ਹੋਣ ਕਾਰਨ ਲੰਮੇ ਅਰਸੇ ਤੋਂ ਸੰਤਾਪ ਭੋਗਦੇ ਆ ਰਹੇ ਹਲਕਾ ਘਨੌਰ ਦੇ ਵਾਸੀ
ਕਿਹੜੇ-ਕਿਹੜੇ ਵਿਧਾਇਕ ਸਪੋਰਟਸ 'ਚ ਲੈਂਦੇ ਰਹੇ ਹਿੱਸਾ
ਸਾਲ |
ਵਿਧਾਇਕ |
ਇਲਾਕਾ |
ਖੇਡ |
1957 |
ਗੁਰਵੰਤਾ ਸਿੰਘ |
ਕਰਤਾਰਪੁਰ |
ਕਬੱਡੀ |
1957 |
ਜਗਤ ਨਰਾਇਣ |
ਜਲੰਧਰ ਸਾਊਥ |
ਫੁੱਟਬਾਲ/ਹਾਕੀ |
1962 |
ਦਲੀਪ ਸਿੰਘ |
ਸ਼ਾਹਕੋਟ |
ਵਾਲੀਬਾਲ/ਕਬੱਡੀ |
1967 |
ਗੁਰਦਿਆਲ ਸੈਣੀ |
ਜਲੰਧਰ ਨਾਰਥ |
ਹਾਕੀ |
1969 |
ਦਰਬਾਰਾ ਸਿੰਘ |
ਨਕੋਦਰ |
ਐਥਲੀਟ |
1972 |
ਬਲਬੀਰ ਸਿੰਘ |
ਜਲੰਧਰ ਕੈਂਟ |
ਹਾਕੀ/ਸਵਿਮਿੰਗ |
1972 |
ਸੁਰਜੀਤ ਸਿੰਘ |
ਅਟਵਾਲ |
ਸ਼ੂਟਿੰਗ |
1977 |
ਉਮਰਾਓ ਸਿੰਘ |
ਨਕੋਦਰ |
ਹਾਕੀ/ਐਥਲੀਟ |
1980 |
ਗੁਰਦਿਆਲ ਸੈਣੀ |
ਜਲੰਧਰ ਨਾਰਥ |
ਹਾਕੀ |
1980 |
ਕੁਲਵੰਤ ਸਿੰਘ |
ਆਦਮਪੁਰ |
ਫੁੱਟਬਾਲ/ਵਾਲੀਬਾਲ |
1980 |
ਚੌਧਰੀ ਜਗਜੀਤ ਸਿੰਘ |
ਕਰਤਾਰਪੁਰ |
ਹਾਕੀ |
1985 |
ਓਮ ਪ੍ਰਕਾਸ਼ ਦੱਤ |
ਜਲੰਧਰ ਨਾਰਥ |
ਹਾਕੀ |
1985 |
ਕੁਲਦੀਪ ਸਿੰਘ |
ਵਡਾਲਾ |
ਹਾਕੀ/ਐਥਲੀਟ |
1992 |
ਬੇਅੰਤ ਸਿੰਘ |
ਜਲੰਧਰ ਕੈਂਟ |
ਫੁੱਟਬਾਲ |
1992 |
ਅਵਤਾਰ ਹੈਨਰੀ |
ਜਲੰਧਰ ਨਾਰਥ |
ਬਾਡੀ ਬਿਲਡਰ |
1992 |
ਜੈ ਕਿਸ਼ਨ ਸੈਣੀ |
ਜਲੰਧਰ ਸੈਂਟਰਲ |
ਹਾਕੀ/ਫੁੱਟਬਾਲ |
1992 |
ਸੰਤੋਖ ਸਿੰਘ ਚੌਧਰੀ |
ਫਿਲੌਰ |
ਕ੍ਰਿਕਟ/ਬੈਡਮਿੰਟਨ |
1997 |
ਅਮਰਜੀਤ ਸਿੰਘ |
ਨਕੋਦਰ |
ਗੋਲਫ/ਹਾਕੀ |
2012 |
ਪਰਗਟ ਸਿੰਘ |
ਜਲੰਧਰ ਕੈਂਟ |
ਹਾਕੀ ਓਲੰਪਿਅਨ |
2012 |
ਪਵਨ ਟੀਨੂੰ |
ਆਦਮਪੁਰ |
ਕ੍ਰਿਕਟ |
2017 |
ਸੁਸ਼ੀਲ ਰਿੰਕੂ |
ਜਲੰਧਰ ਵੈਸਟ |
ਬਾਕਸਿੰਗ (ਰਾਜ ਪੱਧਰੀ) |
2017 |
ਬਾਵਾ ਹੈਨਰੀ |
ਜਲੰਧਰ ਨਾਰਥ |
ਕ੍ਰਿਕਟ (ਰਾਜ ਪੱਧਰੀ) |
2017 |
ਹਰਦੇਵ ਸਿੰਘ |
ਸ਼ਾਹਕੋਟ |
ਫੁੱਟਬਾਲ |
ਜਲੰਧਰ 'ਚ 81 ਫਲਾਇੰਗ ਸਕੁਐਡ ਟੀਮਾਂ, 27 GPS ਤੇ ਕੈਮਰਿਆਂ ਨਾਲ ਲੈਸ ਵ੍ਹੀਕਲ 24 ਘੰਟੇ ਕਰ ਰਹੇ ਨਿਗਰਾਨੀ
NEXT STORY