ਘਨੌਰ : ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦਾ ਕਸਬਾ ਘਨੌਰ ਨਗਰ ਪੰਚਾਇਤ ਹੈ ਅਤੇ ਇਹ ਰਾਜਪੁਰਾ ਤਹਿਸੀਲ ਦੀ ਸਬ-ਤਹਿਸੀਲ ਹੈ। ਇਹ ਘਨੌਰ-113 ਵਜੋਂ ਪੰਜਾਬ ਦਾ ਵਿਧਾਨ ਸਭਾ ਹਲਕਾ ਹੈ। ਠੇਕੇਦਾਰ ਮਦਨ ਲਾਲ ਜਲਾਲਪੁਰ ਇਸ ਹਲਕੇ ਦੇ ਮੌਜੂਦਾ ਵਿਧਾਇਕ ਹਨ। 2001 ਦੀ ਜਨਗਣਨਾ ਮੁਤਾਬਕ ਘਨੌਰ ਦੀ ਜਨਸੰਖਿਆ 5754 ਸੀ, ਜਿਸ ਵਿੱਚ ਮਰਦ 53% ਅਤੇ ਔਰਤਾਂ 47% ਸਨ। ਇਥੋਂ ਦੇ ਲੋਕ 64% ਪੜ੍ਹੇ-ਲਿਖੇ ਹਨ। ਘਨੌਰ ਦੀ ਪਿੰਨ ਕੋਡ 140702 ਹੈ। ਇਥੇ 11 ਡਵੀਜ਼ਨਾਂ ਹਨ, ਜਿਨ੍ਹਾਂ ਨੂੰ ਵਾਰਡ 1 ਤੋਂ ਵਾਰਡ 11 ਕਿਹਾ ਜਾਂਦਾ ਹੈ। ਨਰਪਿੰਦਰ ਸਿੰਘ ਨਗਰ ਪੰਚਾਇਤ ਘਨੌਰ ਦੇ ਮੌਜੂਦਾ ਪ੍ਰਧਾਨ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਕਾਂਸਟੀਚਿਊਐਂਟ ਕਾਲਜ ਹੈ, ਜਿਸ ਨੂੰ ਯੂਨੀਵਰਸਿਟੀ ਕਾਲਜ ਘਨੌਰ ਵਜੋਂ ਜਾਣਿਆ ਜਾਂਦਾ ਹੈ। ਹਲਕੇ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਬਹੁਤ ਸਾਰੇ ਨਿਵੇਸ਼ ਹੋਏ ਹਨ।
ਇਹ ਵੀ ਪੜ੍ਹੋ : ਆਧੁਨਿਕ ਸਹੂਲਤਾਂ ਦੇ ਬਾਵਜੂਦ ਕਈ ਸਮੱਸਿਆਵਾਂ ਨਾਲ 2-4 ਹੋ ਰਿਹਾ ਐੱਸ. ਏ. ਐੱਸ. ਨਗਰ ਮੋਹਾਲੀ
ਇਸ ਖੇਤਰ 'ਚੋਂ ਲੰਘਦੇ ਘੱਗਰ ਦਰਿਆ ਵਿੱਚ ਮੀਂਹ ਦੇ ਦਿਨਾਂ ਦੌਰਾਨ ਹਰ ਸਾਲ ਆਉਂਦੇ ਹੜ੍ਹ ਕਾਰਨ ਪਿਛਲੇ ਲੰਮੇ ਅਰਸੇ ਤੋਂ ਸੰਤਾਪ ਭੋਗਦੇ ਆ ਰਹੇ ਹਲਕਾ ਘਨੌਰ ਦੇ ਵਾਸੀ ਘੱਗਰ ਦਰਿਆ ਦੇ ਨਹਿਰੀ ਸਾਈਫਨਾਂ ਅਤੇ ਰਜਵਾਹਿਆਂ ਦੀ ਸਫਾਈ ਨਾ ਹੋਣ ਕਾਰਨ ਸਹਿਮ ਜਾਂਦੇ ਹਨ। ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਲਈ ਹੜ੍ਹ ਤਬਾਹੀ ਦਾ ਕਾਰਨ ਬਣਦੇ ਹਨ। ਸਥਾਨਕ ਲੋਕਾਂ ਦੀ ਸਰਕਾਰ ਤੋਂ ਇਹ ਮੰਗ ਲੰਮੇ ਸਮੇਂ ਤੋਂ ਹੈ ਕਿ ਹਲਕਾ ਘਨੌਰ ਵਿੱਚੋਂ ਲੰਘਦੇ ਘੱਗਰ ਦਰਿਆ, ਪੰਝੀਦਰਾ ਗੰਦਾ ਨਾਲਾ, ਭਾਗਨਾ ਡਰੇਨ ਸਮੇਤ ਹੋਰਨਾਂ ਰਜਵਾਹਿਆਂ ਦੀ ਸਫਾਈ ਕਰਵਾ ਕੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਇਆ ਜਾਵੇ। ਹਾਲਾਂਕਿ, ਇਸ ਹਲਕੇ ਨੇ ਗੈਰ-ਕਾਨੂੰਨੀ ਮਾਈਨਿੰਗ ਲਈ ਬਹੁਤ ਬਦਨਾਮੀ ਖੱਟੀ ਹੈ, ਜੋ ਪੂਰੀ ਘੱਗਰ ਪੱਟੀ ਅਤੇ ਇਸ ਦੇ ਨੇੜੇ ਖੇਤਾਂ ਵਿੱਚ ਫੈਲੀ ਹੋਈ ਹੈ। ਘਨੌਰ ਇੱਕ ਪੇਂਡੂ ਖੇਤਰ ਹੋਣ ਦੇ ਨਾਤੇ ਹਰਿਆਣਾ ਨਾਲ ਇਸ ਦੀ ਸਰਹੱਦ ਹੈ ਅਤੇ ਹਲਕਾ ਨਿਵਾਸੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਲੈਣ ਲਈ ਰਾਜ ਵਿੱਚ ਪਹਿਲਾ ਸਥਾਨ ਹੋਵੇਗਾ, ਜਿਸ ਲਈ ਕੰਮ ਲਗਭਗ ਆਪਣੇ ਅੰਤਿਮ ਪੜਾਅ ਵਿੱਚ ਹੈ।
ਇਹ ਵੀ ਪੜ੍ਹੋ : ਸੜਕਾਂ 'ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਤੇ ਮਾੜੀਆਂ ਸਿਹਤ ਸਹੂਲਤਾਂ ਨਾਲ ਜੂਝ ਰਿਹਾ ਕਸਬਾ ਮੌੜ
ਹੜ੍ਹਾਂ ਦੌਰਾਨ ਘੱਗਰ ਦੇ ਓਵਰਫਲੋਅ ਹੋਣ ਕਾਰਨ ਅਤੇ ਇਸ ਦੇ ਪ੍ਰਦੂਸ਼ਿਤ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ। ਪਿੰਡਾਂ ਨੇੜੇ ਪ੍ਰਦੂਸ਼ਿਤ ਪਾਣੀ ਅਤੇ ਚਮੜੀ ਦੀਆਂ ਬਿਮਾਰੀਆਂ ਕਾਰਨ ਜ਼ਮੀਨ ਦੀ ਕੀਮਤ ਨਹੀਂ ਵਧੀ। ਕਾਂਗਰਸ ਦੇ ਮੌਜੂਦਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਰੀਬ 15 ਸਾਲ ਹਲਕੇ ਦੀ ਨੁਮਾਇੰਦਗੀ ਕੀਤੀ। ਇਸ ਵਾਰ ਅਕਾਲੀ ਦਲ ਨੇ ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਲੋਕਾਂ ਦਾ ਸਮਰਥਨ ਪ੍ਰਾਪਤ ਹੈ। 'ਆਪ' ਨੇ ਕਬੱਡੀ ਖਿਡਾਰੀ ਗੁਰਲਾਲ ਸਿੰਘ ਘਨੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਵਿਧਾਇਕ ਜਲਾਲਪੁਰ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਲਈ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ, 6 ਪਿੰਡਾਂ ਲਈ ਉਦਯੋਗਿਕ ਗਲਿਆਰਾ ਪ੍ਰੋਜੈਕਟ, ਨਵਾਂ ਸ਼ੰਭੂ ਬਲਾਕ, ਸੜਕਾਂ ਚੌੜੀਆਂ, ਸਿਵਲ ਹਸਪਤਾਲ ਦੀ ਸਾਂਭ-ਸੰਭਾਲ, ਅਨਾਜ ਮੰਡੀ ਦੀ ਮੁਰੰਮਤ, ਸੀਵਰੇਜ ਆਦਿ ਵਰਗੇ ਕਈ ਕੰਮ ਕਰਵਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਮਾਡਲ ’ਚ ਦਾਲ, ਤੇਲ-ਬੀਜ, ਮੱਕੀ ਦੀ ਫਸਲ ’ਤੇ ਮਿਲੇਗਾ ਘੱਟ ਤੋਂ ਘੱਟ ਸਮਰਥਨ ਮੁੱਲ : ਨਵਜੋਤ ਸਿੱਧੂ
ਲੋਕਾਂ ਦੀਆਂ ਮੁੱਖ ਮੰਗਾਂ
ਮਾਈਨਿੰਗ ਨੂੰ ਖਤਮ ਕਰਨਾ
ਪ੍ਰਦੂਸ਼ਿਤ ਪਾਣੀ ਦੀ ਜਾਂਚ
ਬੁਨਿਆਦੀ ਸਿਹਤ ਸੁਧਾਰ
ਮਾਨਸੂਨ ਦੌਰਾਨ ਦਰਿਆਵਾਂ ਦੀ ਸਫਾਈ
ਪਿਛਲੇ ਰੁਝਾਨ
2002 ਵਿੱਚ ਕਾਂਗਰਸ ਦੇ ਉਮੀਦਵਾਰ ਜਸਜੀਤ ਸਿੰਘ ਰੰਧਾਵਾ ਜੇਤੂ ਰਹੇ, ਜਦੋਂ ਕਿ 2007 ਵਿੱਚ ਜਲਾਲਪੁਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ। 2012 ਵਿੱਚ ਹਰਪ੍ਰੀਤ ਮੁਖਮੇਲਪੁਰ ਨੇ ਜਲਾਲਪੁਰ ਨੂੰ ਹਰਾ ਕੇ ਸੀਟ ਜਿੱਤੀ ਸੀ ਪਰ 2017 ਵਿੱਚ ਕਾਂਗਰਸ ਦੀ ਟਿਕਟ 'ਤੇ ਜਲਾਲਪੁਰ ਜਿੱਤ ਗਏ।
ਇਹ ਵੀ ਪੜ੍ਹੋ : ਅੰਮ੍ਰਿਤਸਰ: ਪਤੰਗ ਲੁੱਟਦੇ ਸਮੇਂ ਟਰਾਂਸਫਾਰਮਰ ਦੀ ਲਪੇਟ 'ਚ ਆਇਆ 14 ਸਾਲਾ ਬੱਚਾ, ਤੜਫ਼-ਤੜਫ਼ ਨਿਕਲੀ ਜਾਨ
ਵੋਟਰਾਂ ਦੀ ਤਾਕਤ
ਕੁੱਲ ਵੋਟਰ - 1,60,202
ਪੁਰਸ਼ - 86123
ਔਰਤ - 74,079
ਤੀਜਾ ਲਿੰਗ - 2
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਵਿਧਾਇਕਾਂ ਤੇ ਮੰਤਰੀਆਂ ਦੀਆਂ ਪੈਨਸ਼ਨਾਂ ਸਬੰਧੀ ਫਿਰ ਉੱਠਿਆ ਸਵਾਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪਟਿਆਲਾ ਜ਼ਿਲੇ 'ਚ ਕਾਂਗਰਸ ਵੱਲੋਂ ਉਤਾਰੇ 6 'ਚੋਂ 4 ਉਮੀਦਵਾਰਾਂ ਦੇ ਬਾਗੀ ਸੁਰ
NEXT STORY