ਜਲੰਧਰ (ਧਵਨ) - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਦਰਮਿਆਨ 12 ਜੂਨ ਨੂੰ ਸਵੇਰੇ 9 ਵਜੇ ਸਿੰਗਾਪੁਰ ਵਿਖੇ ਬੈਠਕ ਹੋਣੀ ਹੈ। ਦੋਹਾਂ ਦੇਸ਼ਾਂ ਦੇ ਚੋਟੀ ਦੇ ਆਗੂਆਂ ਦਰਮਿਆਨ ਹੋਣ ਵਾਲੀ ਬੈਠਕ 'ਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇਹ ਗੱਲਬਾਤ ਸਫਲ ਹੁੰਦੀ ਹੈ ਜਾਂ ਫਿਰ ਨਹੀਂ, ਨੂੰ ਲੈ ਕੇ ਵੱਖ-ਵੱਖ ਅੰਦਾਜ਼ੇ ਲਾਏ ਜਾ ਰਹੇ ਹਨ। ਇਸ ਸਬੰਧੀ ਜੋਤਿਸ਼ ਪੱਖੋਂ ਸਿਤਾਰੇ ਕੀ ਕਹਿੰਦੇ ਹਨ, ਸਬੰਧੀ ਪ੍ਰਮੁੱਖ ਜੋਤਿਸ਼ੀ ਸੰਜੇ ਚੌਧਰੀ ਨੇ ਬੈਠਕ ਵਾਲੇ ਦਿਨ ਗ੍ਰਹਿਆਂ ਦੀ ਸਥਿਤੀ ਦਾ ਅਨੁਮਾਨ ਲਾਇਆ ਹੈ।
ਉਨ੍ਹਾਂ ਦੱਸਿਆ ਕਿ ਦੋਹਾਂ ਦੇਸ਼ਾਂ ਦਰਮਿਆਨ ਹੋਣ ਵਾਲੀ ਗੱਲਬਾਤ ਦਾ ਮੁੱਖ ਮੰਤਵ ਉੱਤਰੀ ਕੋਰੀਆ 'ਤੇ ਪ੍ਰਮਾਣੂ ਪ੍ਰੋਗਰਾਮ 'ਤੇ ਰੋਕ ਲਾਉਣ ਲਈ ਦਬਾਅ ਪਾਉਣਾ ਹੈ। ਇਹ ਬੈਠਕ ਦਾ ਮੁੱਖ ਏਜੰਡਾ ਵੀ ਹੈ। ਉੱਤਰੀ ਕੋਰੀਆ ਵਲੋਂ ਪਿਛਲੇ ਕੁਝ ਸਮੇਂ 'ਚ ਜਿਸ ਤਰ੍ਹਾਂ ਪ੍ਰਮਾਣੂ ਪ੍ਰੀਖਣ ਕੀਤੇ ਗਏ ਹਨ, ਉਸ ਕਾਰਨ ਅਮਰੀਕਾ ਨਾਰਾਜ਼ ਸੀ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਉੱਤਰੀ ਕੋਰੀਆ ਅਮਰੀਕਾ ਦੇ ਦਬਾਅ ਹੇਠ ਆ ਕੇ ਆਪਣੇ ਪ੍ਰਮਾਣੂ ਪ੍ਰੀਖਣ ਦੇ ਪ੍ਰੋਗਰਾਮ ਨੂੰ ਮੁਲਤਵੀ ਕਰਦਾ ਹੈ ਜਾਂ ਨਹੀਂ।
ਸੰਜੇ ਚੌਧਰੀ ਨੇ ਦੱਸਿਆ ਕਿ 12 ਜੂਨ ਨੂੰ ਬੈਠਕ ਵਾਲੇ ਸਮੇਂ ਮਿਥੁਨ ਲਗਨ ਦਾ ਉਦੇ ਹੋ ਰਿਹਾ ਹੈ। ਲਗਨ ਦੀ ਪ੍ਰਤੀਨਿਧਤਾ ਰਾਸ਼ਟਰਪਤੀ ਟਰੰਪ ਕਰਨਗੇ, ਜਦਕਿ ਲਗਨ ਨਾਲ 7ਵੇਂ ਘਰ ਦਾ ਸਬੰਧ ਕਿਮ ਨਾਲ ਰਹੇਗਾ। ਮੰਗਲਵਾਰ ਵਾਲੇ ਦਿਨ ਇਹ ਬੈਠਕ ਪ੍ਰਸਤਾਵਿਤ ਹੈ।
ਉਸ ਦਾ ਮਾਲਕ ਮੰਗਲ ਹੈ। ਉਸ ਦਿਨ ਮੰਗਲ 8ਵੇਂ ਘਰ 'ਚ ਕੇਤੂ ਨਾਲ ਬਿਰਾਜਮਾਨ ਹੋਣਗੇ। ਮੰਗਲ ਕੇਤੂ ਤੋਂ ਪੀੜਤ ਰਹੇਗਾ। ਲਗਨ ਦਾ ਮਾਲਕ ਬੁੱਧ ਮਿਥੁਨ ਰਾਸ਼ੀ 'ਚ ਅਤੇ ਸੱਤਵੇਂ ਘਰ ਦਾ ਮਾਲਕ ਬ੍ਰਹਿਸਪਤੀ ਵੱਕਰੀ ਹਾਲਤ 'ਚ ਪੰਜਵੇਂ ਘਰ 'ਚ ਬੈਠ ਕੇ ਲਗਨ ਨੂੰ ਦੇਖੇਗਾ। ਚੰਦਰਮਾ ਜੋ ਮਨ ਦਾ ਕਾਰਕ ਗ੍ਰਹਿ ਹੈ, 12ਵੇਂ ਘਰ 'ਚ ਉੱਚ ਰਾਸ਼ੀ 'ਚ ਹੋਵੇਗਾ। ਲਗਨ ਦੇ ਮਾਲਕ ਨਾਲ ਚੰਦਰਮਾ ਦੀ ਸਥਿਤੀ ਦੂਜੇ ਤੇ 12ਵੇਂ ਦਾ ਯੋਗ ਬਣਿਆ ਰਹੇਗਾ। ਇਸੇ ਤਰ੍ਹਾਂ ਹੋਰਨਾਂ ਗ੍ਰਹਿਆਂ ਦੀ ਸਥਿਤੀ ਤੋਂ ਇਹੀ ਪਤਾ ਲੱਗਦਾ ਹੈ ਕਿ ਅਮਰੀਕਾ ਅਤੇ ਉੱਤਰੀ ਕੋਰੀਆ ਦਰਮਿਆਨ ਵਿਵਾਦ ਅਜੇ ਲੰਬਾ ਚੱਲੇਗਾ। ਇਸ ਗੱਲਬਾਤ ਦੇ ਬਾਵਜੂਦ ਕੋਈ ਵਧੇਰੇ ਸਫਲਤਾ ਹੋਣ ਵਾਲੀ ਨਹੀਂ।
ਕਿਸਾਨਾਂ ਦੀ ਹਡ਼ਤਾਲ ਖਤਮ ਹੋਣ ’ਤੇ ਸ਼ਹਿਰ ’ਚ ਆਇਆ ਦੁੱਧ ਤੇ ਸਬਜ਼ੀਆਂ, ਲੋਕਾਂ ਨੇ ਲਿਆ ਸੁੱਖ ਦਾ ਸਾਹ
NEXT STORY