ਜਲਾਲਾਬਾਦ/ਮੰਡੀ ਲਾਧੂਕਾ (ਸੇਤੀਆ/ਸੰਧੂ) : ਫਾਜ਼ਿਲਕਾ ਦੇ ਵਕੀਲ ਮਹਿੰਦਰ ਪ੍ਰਤਾਪ ਧੀਂਗੜਾ ਤੇ ਫਾਜ਼ਿਲਕਾ ਸਿਟੀ ਪੁਲਸ ਵਲੋਂ ਧਾਰਾ 306 ਦੇ ਤਹਿਤ ਦਰਜ ਮਾਮਲੇ ਨੂੰ ਖਾਰਿਜ ਕਰਨ ਦੀ ਮੰਗ ਨੂੰ ਲੈ ਕੇ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਸੱਦੇ 'ਤੇ ਜਲਾਲਾਬਾਦ ਦੀ ਬਾਰ ਐਸੋਸੀਏਸ਼ਨ ਵਲੋਂ ਹੜਤਾਲ ਕੀਤੀ ਗਈ ਅਤੇ ਕੰਮ-ਕਾਜ ਠੱਪ ਰੱਖਿਆ ਗਿਆ।
ਜਾਣਕਾਰੀ ਦਿੰਦਿਆਂ ਪ੍ਰਧਾਨ ਬਖਸ਼ੀਸ਼ ਸਿੰਘ ਕਚੂਰਾ, ਉਪ ਪ੍ਰਧਾਨ ਸਤਨਾਮ ਪਾਲ ਹਾਂਡਾ, ਸੈਕਟਰੀ ਕਰਮਜੀਤ ਸੰਧੂ, ਜਵਾਇੰਟ ਸੈਕਟਰੀ ਤਲਵਿੰਦਰ ਸਿੰਘ ਅਤੇ ਕੈਸ਼ੀਅਰ ਕ੍ਰਿਸ਼ ਇੰਚਪੁਜਾਨੀ ਨੇ ਕਿਹਾ ਕਿ ਅੱਜ ਫਾਜ਼ਿਲਕਾ ਦੀ ਬਾਰ ਐਸੋਸੀਏਸ਼ਨ ਦੇ ਸੱਦੇ 'ਤੇ ਐਡਵੋਕੇਟ ਮਹਿੰਦਰ ਪ੍ਰਤਾਪ ਧੀਂਗੜਾ ਦੇ ਖਿਲਾਫ ਦਰਜ ਮਾਮਲੇ ਨੂੰ ਖਾਰਿਜ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਵਕੀਲ ਭਾਈਚਾਰੇ ਨੇ ਹੜਤਾਲ ਰੱਖੀ ਹੈ ਅਤੇ ਜ਼ਿਲਾ ਸੀਨੀਅਰ ਪੁਲਸ ਕਪਤਾਨ ਤੋਂ ਮੰਗ ਕੀਤੀ ਹੈ ਕਿ ਉਕਤ ਮਾਮਲੇ ਨੂੰ ਖਾਰਿਜ ਨਾ ਕੀਤਾ ਗਿਆ ਤਾਂ ਐਸੋਸੀਏਸ਼ਨ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਬੱਚਿਆਂ ਨਾਲ ਕੁੱਟਮਾਰ ਕਰਨ ਵਾਲੇ ਗ੍ਰੰਥੀ ਖਿਲਾਫ ਮਾਮਲਾ ਦਰਜ
NEXT STORY