ਅਫਗਾਨਿਸਤਾਨ— ਅਫਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ 'ਚ ਇਕ ਸਪੋਰਟਸ ਸਟੇਡੀਅਮ 'ਚ ਹੋਏ ਕਈ ਧਮਾਕਿਆਂ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਸੂਬਾ ਪ੍ਰੀਸ਼ਦ ਦੇ ਮੈਂਬਰ ਸੋਹਰਾਬ ਕਾਦਰੀ ਨੇ ਦੱਸਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਮੌਕੇ ਸ਼ੁੱਕਰਵਾਰ ਦੇਰ ਰਾਤ ਨੂੰ ਸ਼ਹਿਰ ਦੇ ਇਕ ਫੁੱਟਬਾਲ ਸਟੇਡੀਅਮ 'ਚ ਆਯੋਜਿਤ ਕ੍ਰਿਕਟ ਮੈਚ ਦੌਰਾਨ ਇਹ ਧਮਾਕੇ ਹੋਏ। ਕਾਦਰੀ ਮੁਤਾਬਕ ਇਹ ਧਮਾਕੇ ਦੋ ਰਾਕੇਟਾਂ ਨਾਲ ਹੋਏ, ਜਿਸ 'ਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 50 ਜ਼ਖਮੀ ਹੋ ਗਏ।
ਨਾਂਗਰਹਾਰ ਦੇ ਸੂਬਾ ਗਵਰਨਰ ਦੇ ਬੁਲਾਰੇ ਅਤਾਉਲਾਹ ਖੋਗਯਾਨੀ ਮੁਤਾਬਕ ਸਟੇਡੀਅਮ 'ਚ ਸਿਲਸਿਲੇਵਾਰ 3 ਬੰਬ ਧਮਾਕਿਆਂ 'ਚ 8 ਦਰਸ਼ਕਾਂ ਦੀ ਮੌਤ ਹੋ ਗਈ ਅਤੇ ਹੋਰ 43 ਜ਼ਖਮੀ ਹੋ ਗਏ, ਹਾਲਾਂਕਿ ਜ਼ਖਮੀਆਂ ਦੀ ਗਿਣਤੀ ਇਸ ਤੋਂ ਵਧ ਦੱਸੀ ਜਾ ਰਹੀ ਹੈ। ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਦਾਰੀ ਅਜੇ ਤਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਨਹੀਂ ਲਈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਨਾਂਗਰਹਾਰ ਸੂਬੇ 'ਚ ਇਸ ਸਾਲ ਹਿੰਸਕ ਘਟਨਾਵਾਂ 'ਚ ਕਾਫੀ ਵਾਧਾ ਹੋਇਆ ਹੈ। ਪਿਛਲੇ ਹਫਤੇ ਸੂਬਾ ਲੇਖਾ ਦਫਤਰ 'ਤੇ ਹੋਏ ਹਮਲੇ 'ਚ ਘੱਟ ਤੋਂ ਘੱਟ 15 ਲੋਕ ਮਾਰੇ ਗਏ ਸਨ।
PNB ਘਪਲਾ : ਨੀਰਵ ਮੋਦੀ ਦੀ ਭੈਣ ਤੇ ਜੀਜਾ ਸਮੇਤ 4 ਲੋਕਾਂ ਨੂੰ ਸੰਮਨ
NEXT STORY