ਅਮਰਗੜ੍ਹ, (ਜੋਸ਼ੀ)- ਥਾਣਾ ਮੁਖੀ ਅਮਰਗੜ੍ਹ ਗੁਰਭਜਨ ਸਿੰਘ ਨੇ ਦੱਸਿਆ ਕਿ ਹੌਲਦਾਰ ਰਾਜਿੰਦਰ ਸਿੰਘ ਅਤੇ ਪੁਲਸ ਪਾਰਟੀ ਨੇ ਮੂਲਾਬੱਧਾ ਰੋਡ 'ਤੇ ਨਾਕਾ ਲਾਇਆ ਹੋਇਆ ਸੀ। ਸ਼ੱਕ ਦੇ ਆਧਾਰ 'ਤੇ ਝੋਲੇ ਸਮੇਤ ਜਾਂਦੇ ਇਕ ਵਿਅਕਤੀ ਦੀ ਪੁੱਛਗਿੱਛ ਕੀਤੀ ਗਈ ਤਾਂ ਤਲਵਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਬਾਗੜੀਆਂ ਦੇ ਝੋਲੇ 'ਚੋਂ 2 ਕਿਲੋ ਭੁੱਕੀ ਬਰਾਮਦ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਸ ਨੇ ਨਸ਼ਾ-ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿਚਾਲੇ ਜੂਨ 'ਚ ਮੁੜ ਹੋ ਸਕਦੀ ਹੈ ਵਾਰਤਾ
NEXT STORY