ਤਰਨਤਾਰਨ (ਬਲਵਿੰਦਰ ਕੌਰ) : ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚੱਲ ਰਹੇ ਮਾਇਟੀ ਖਾਲਸਾ ਵਰਲਡ ਸਕੂਲ ਵਿਖੇ 'ਮਾਂ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ। ਇਸ ਮੌਕੇ ਮਾਇਟੀ ਖਾਲਸਾ ਸਕੂਲ ਵਿਖੇ ਪੜ੍ਹ ਰਹੇ ਨੰਨੇ-ਮੁੰਨੇ ਬੱਚਿਆਂ ਦੀਆਂ ਮਾਤਾਵਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੱਚਿਆਂ ਨੇ ਤੂੰ ਕਿਤਨੀ ਅੱਛੀ ਹੈ, ਓ ਮਾਂ ਅਤੇ ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ ਆਦਿ ਗੀਤਾਂ ਨਾਲ ਆਈਆਂ ਹੋਈਆਂ ਮਾਵਾਂ ਨੂੰ ਮੋਹਿਤ ਕੀਤਾ। ਇਸ ਮੌਕੇ ਸਕੂਲ ਦੇ ਬੱਚਿਆਂ ਨੇ 'ਭਰੂਣ ਹੱਤਿਆ ਬੰਦ ਕਰੋ' ਵਿਸ਼ੇ ਉਪਰ ਨਾਟਕ ਖੇਡਿਆ ਅਤੇ ਭਰੂਣ ਹੱਤਿਆ ਨੂੰ ਬੰਦ ਕਰਨ ਦਾ ਸੰਦੇਸ਼ ਦਿੱਤਾ। ਇਸ ਸਮਾਗਮ ਮੌਕੇ ਮਾਤਾਵਾਂ ਦੀ ਕਲਾ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੇ ਕੁਕਿੰਗ ਮੁਕਾਬਲੇ ਅਤੇ ਹੋਰ ਖੇਡਾਂ ਵੀ ਕਰਵਾਈਆਂ ਗਈਆਂ। ਇਨ੍ਹਾਂ ਮੁਕਾਬਲਿਆਂ ਵਿਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਮਾਤਾਵਾਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਸਮਾਪਤੀ ਸੰਗੀਤ ਅਧਿਆਪਕ ਬਲਜਿੰਦਰ ਸਿੰਘ ਦੁਆਰਾ ਗਾਏ ਗੀਤ ''ਤੁਰ ਜਾਵਣ ਇਕ ਵਾਰ 'ਤੇ ਮਾਵਾਂ ਲੱਭਦੀਆਂ ਨਹੀਂ'' ਨਾਲ ਕੀਤੀ।
ਇਸ ਮੌਕੇ ਪ੍ਰਿੰਸੀਪਲ ਰਵਿੰਦਰ ਕੌਰ ਨੇ ਮਾਂ ਦਿਵਸ ਦੀ ਵਿਸ਼ੇਸ਼ਤਾ ਦੱਸਦਿਆਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਇਕ ਮਾਂ ਹੀ ਹੈ, ਜੋ ਆਪਣੇ ਬੱਚੇ ਨੂੰ ਚੰਗੀ ਸੇਧ ਦੇ ਕੇ ਇਕ ਚੰਗਾ ਮਨੁੱਖ ਬਣਾ ਸਕਦੀ ਹੈ। ਉਨ੍ਹਾਂ ਕਿਹਾ ਅਜੋਕੇ ਸਮੇਂ ਨੂੰ ਦੇਖਦਿਆਂ ਇਹ ਮਾਵਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਮਾੜੇ ਦੀ ਪਹਿਚਾਣ ਕਰਨਾ ਸਿਖਾਉਣ ਅਤੇ ਗਲਤ ਸੰਗਤ ਵਿਚ ਪੈਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰਨ ਤਾਂ ਜੋ ਬੱਚਿਆਂ ਦਾ ਭਵਿੱਖ ਉਜਵਲ ਹੋਵੇ। ਇਸ ਮੌਕੇ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ, ਵਾਈਸ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ, ਪੂਨਮ ਸ਼ਰਮਾ ਅਤੇ ਵੱਡੀ ਗਿਣਤੀ 'ਚ ਔਰਤਾਂ ਹਾਜ਼ਰ ਸਨ।
ਆਇਰਲੈਂਡ ਨੂੰ ਮਿਲੀ ਫੋਲੋਆਨ, ਪਾਕਿਸਤਾਨ ਦੇ ਕੋਲ ਇਤਿਹਾਸਕ ਟੈਸਟ ਜਿੱਤਣ ਦਾ ਮੌਕਾ
NEXT STORY