ਨਵੀਂ ਦਿੱਲੀ— ਪਾਕਿਸਤਾਨ ਨੇ ਐਤਵਾਰ ਨੂੰ ਇਤਿਹਾਸਕ ਟੈਸਟ ਦੇ ਤੀਸਰੇ ਦਿਨ ਆਇਰਲੈਂਡ ਦੇ ਖਿਲਾਫ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਡਬਲਿਨ 'ਚ ਖੇਡੇ ਜਾ ਰਹੇ ਟੈਸਟ 'ਚ ਪਾਕਿਸਤਾਨ ਨੇ ਆਇਰਲੈਂਡ ਨੂੰ ਫੋਲੋਆਨ ਖੇਡਣ 'ਤੇ ਮਜ਼ਬੂਰ ਕੀਤਾ।
ਪਾਕਿ ਨੇ ਆਪਣੀ ਪਹਿਲੀ ਪਾਰੀ 310/9 ਦੇ ਸਕੋਰ 'ਤੇ ਘੋਸ਼ਿਤ ਕੀਤੀ, ਜਿਸਦੇ ਜਵਾਬ 'ਚ ਆਇਰਲੈਂਡ ਪਹਿਲੀ ਪਾਰੀ 'ਚ 130 ਦੌੜਾਂ ਹੀ ਬਣਾ ਸਕਿਆ। ਤੀਸਰੇ ਦਿਨ ਸਟੰਪਸ ਤੱਕ ਆਇਰਲੈਂਡ ਨੇ ਫੋਲੋਆਨ ਖੇਡਦੇ ਹੋਏ ਦੂਸਰੀ ਪਾਰੀ 'ਚ ਬਿਨ੍ਹਾਂ ਕਿਸੇ ਨੁਕਸਾਨ ਦੇ 64 ਦੌੜਾਂ ਬਣਾ ਲਈਆਂ । ਮੇਜ਼ਬਾਨ ਟੀਮ ਹਜੇ ਪਾਕਿ ਦੇ ਸਕੋਰ ਤੋਂ 116 ਦੌੜਾਂ ਪਿੱਛੇ ਹੈ।
ਦੂਸਰੇ ਦਿਨ ਦੇ ਸਕੋਰ 268/6 ਤੋਂ ਅੱਗੇ ਖੇਡਦੇ ਹੋਏ ਪਾਕਿ ਨੇ ਲੰਚ ਤੋਂ ਪਹਿਲਾਂ ਆਪਣੀ ਪਹਿਲੀ ਪਾਰੀ 310/9 ਦੇ ਸਕੋਰ 'ਤੇ ਘੋਸ਼ਿਤ ਕੀਤੀ। ਫਹੀਮ ਅਸ਼ਰਫ ਨੇ ਡੈਬਿਊ ਟੈਸਟ ਦੀ ਆਪਣੀ ਪਹਿਲੀ ਪਾਰੀ 'ਚ 83 ਦੌੜਾਂ ਬਣਾਈਆਂ। ਆਇਰਲੈਂਡ ਵੱਲੋਂ ਟਿਮ ਮੁਟਾਘ ਨੇ ਚਾਰ ਵਿਕਟ ਲਏ। ਉਨ੍ਹਾਂ ਦੇ ਇਲਾਵਾ ਸਟੂਅਰਟ ਥਾਮਸਨ ਨੇ ਤਿੰਨ ਵਿਕਟ ਲਏ।
ਇਸਦੇ ਬਾਅਦ ਆਇਰਲੈਂਡ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਲੰਚ ਸਕੋਰ 5/3 ਹੋ ਗਿਆ ਸੀ। ਲੰਚ ਅਤੇ ਚਾਹ ਦੇ ਵਿਚ ਆਇਰਲੈਂਡ ਨੇ 90 ਦੌੜਾਂ ਬਣਾਉਣ ਦੌਰਾਨ ਪੰਜ ਵਿਕਟ ਗਵਾਏ। ਆਇਰਲੈਂਡ ਦਾ ਸਕੋਰ 95/8 ਸੀ। ਚਾਹ ਦੇ ਬਾਅਦ ਆਇਰਲੈਂਡ ਦੀ ਪਹਿਲੀ ਪਾਰੀ 47.2 ਓਵਰਾਂ 'ਚ 130 ਦੌੜਾਂ 'ਤੇ ਸਮਾਪਤ ਹੋਈ ਅਤੇ ਪਾਕਿਸਤਾਨ ਨੂੰ 180 ਦੌੜਾਂ ਅੱਗੇ ਰਹੀ। ਆਇਰਲੈਂਡ ਦੇ ਲਈ ਸਿਰਫ ਕੇਵਿਨ ਓਬ੍ਰਾਅਨ ਨੇ ਸਭ ਤੋਂ ਜ਼ਿਆਦਾ 40 ਅਤੇ ਗੈਰੀ ਵਿਲਸਨ ਨੇ ਅਜੇਤੂ 33 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਵੱਲੋਂ ਮੁਹੰਮਦ ਅਬਾਸ ਨੇ ਚਾਰ, ਸ਼ਾਦਾਬ ਖਾਨ ਨੇ ਤਿੰਨ, ਮੁਹੰਮਦ ਆਮਿਰ ਨੇ ਦੋ ਅਤੇ ਫਹੀਮ ਅਸ਼ਰਫ ਨੇ ਇਕ ਵਿਕਟ ਲਿਆ।
ਪਾਕਿ ਨੇ ਆਇਰਲੈਂਡ ਨੂੰ ਫੋਲੋਆਨ ਖੇਡਣ ਦਾ ਫੈਸਲਾ ਕੀਤਾ। ਹਾਲਾਂਕਿ ਆਇਰਲੈਂਡ ਨੇ ਦੂਸਰੀ ਪਾਰੀ 'ਚ ਚੰਗੀ ਸ਼ੁਰੂਆਤ ਕੀਤੀ ਅਤੇ ਸਟੰਪਸ ਤੱਕ ਇਕ ਵੀ ਵਿਕਟ ਨਹੀਂ ਗਵਾਉਣ। ਐਡ ਜੋਇਸ 39 ਅਤੇ ਕਪਤਾਨ ਵਿਲੀਅਸ ਪੋਰਟਰਫੀਲਡ 23 ਦੌੜਾਂ ਬਣਾ ਕੇ ਨਾਬਾਦ ਸਨ।
ਮੁੰਬਈ ਨੂੰ ਹਰਾਉਣ ਦੇ ਬਾਅਦ ਅੰਜਿਕਯਾ ਰਹਾਨੇ ਨੇ ਕਿਹਾ, ਇਹ ਸਾਡੇ ਲਈ ਮਹਾਨ ਜਿੱਤ ਸੀ
NEXT STORY