ਦੇਵੀਗੜ੍ਹ (ਜ. ਬ.)- ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਤੋਂ ਪਿਛਲੇ ਸਾਲ ਪਾਸ ਕਰਵਾਏ ਗਏ ਪਟਿਆਲਾ-ਦੇਵੀਗੜ੍ਹ-ਪਹੇਵਾ ਨੈਸ਼ਨਲ ਹਾਈਵੇ ਦੀ ਪੰਜਾਬ ਸਰਕਾਰ ਵੱਲੋਂ ਡੀ. ਪੀ. ਆਰ. ਅਜੇ ਤੱਕ ਨਾ ਭੇਜਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਰੁੜਕੀ ਸਕੱਤਰ ਵਿਖੇ 50 ਲੱਖ ਦੀ ਲਾਗਤ ਨਾਲ ਬਣੀ ਪਾਣੀ ਦੀ ਟੈਂਕੀ ਦਾ ਉਦਘਾਟਨ ਕਰਨ ਤੋਂ ਬਾਅਦ ਪਿੰਡ ਵਾਸੀਆਂ ਦੇ ਇਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਵੀਗੜ੍ਹ ਇਲਾਕੇ ਵਿਚ ਬਣਨ ਵਾਲੇ 150 ਫੁੱਟ ਚੌੜੇ ਨੈਸ਼ਨਲ ਹਾਈਵੇ ਦੇ ਮੁਕੰਮਲ ਹੋਣ 'ਤੇ ਦੇਵੀਗੜ੍ਹ ਇਲਾਕੇ ਦੀ ਤਰੱਕੀ ਦੇ ਰਾਹ ਖੁੱਲ੍ਹ ਜਾਣਗੇ, ਕਿਉÎਂਕਿ ਨੈਸ਼ਨਲ ਮਾਰਗ 'ਤੇ ਵੱਡੇ ਉਦਯੋਗ ਆਮ ਹੀ ਸਥਾਪਤ ਕੀਤੇ ਜਾਂਦੇ ਹਨ। ਇਸ ਨਾਲ ਕਿ ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਹੋਣਗੇ ਅਤੇ ਇਲਾਕੇ ਦਾ ਵਿਕਾਸ ਹੋਵੇਗਾ। ਵਿਧਾਇਕ ਚੰਦੂਮਾਜਰਾ ਨੇ ਪਿੰਡ ਹਾਜੀਪੁਰ, ਮਿਹੋਣ ਅਤੇ ਹੋਰ ਪਿੰਡਾਂ ਵਿਚ ਜਲਦ ਹੀ ਪੀਣ ਵਾਲੇ ਸਾਫ ਪਾਣੀ ਲਈ ਆਰ. ਓ. ਲਵਾਉਣ ਦਾ ਲੋਕਾਂ ਨੂੰ ਭਰੋਸਾ ਦਿੱਤਾ।
ਇਸ ਮੌਕੇ ਜਗਜੀਤ ਸਿੰਘ ਕੋਹਲੀ, ਡਾ. ਯਸ਼ਪਾਲ ਖੰਨਾ, ਜਥੇ. ਤਰਸੇਮ ਸਿੰਘ ਕੋਟਲਾ ਸਰਕਲ ਪ੍ਰਧਾਨ, ਅਮਰਜੀਤ ਸਿੰਘ ਫਰਾਂਸਵਾਲਾ, ਹਰਮਿੰਦਰ ਸਿੰਘ ਮੈਂਬਰ ਜ਼ਿਲਾ ਪ੍ਰੀਸ਼ਦ ਆਦਿ ਵੀ ਹਾਜ਼ਰ ਸਨ।
ਕਰਨ ਜੌਹਰ ਦੀ ਫਿਲਮ 'ਚ ਕਾਮੇਡੀ ਕਰਨਗੇ ਵਿੱਕੀ ਕੌਸ਼ਲ
NEXT STORY