ਨਿਊਯਾਰਕ - ਵਿਗਿਆਨੀਆਂ ਨੇ ਖੁਦ ਨਾਲ ਜੁੜਨ ਵਾਲੇ ਇਕ ਨਵੇਂ ਬੈਟਰੀ ਯੰਤਰ ਦਾ ਵਿਕਾਸ ਕੀਤਾ ਹੈ, ਜੋ ਕੁਝ ਹੀ ਸੈਕਿੰਡ ਵਿਚ ਚਾਰਜ ਹੋ ਸਕਦਾ ਹੈ ਅਤੇ ਭਵਿੱਖ ਦੇ ਮੋਬਾਇਲ ਯੰਤਰਾਂ ਨੂੰ ਊਰਜਾ ਦੇ ਸਕਦਾ ਹੈ। ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਤੇਜ਼ੀ ਨਾਲ ਚਾਰਜ ਹੋਣ ਦੀ ਸਮਰੱਥਾ ਰੱਖਣ ਵਾਲੇ ਊਰਜਾ ਭੰਡਾਰਨ ਯੰਤਰਾਂ ਦੀ ਮੰਗ 'ਤੇ ਧਿਆਨ ਦੇਣ ਲਈ ਨਵੀਂ ਊਰਜਾ ਸਰੰਚਨਾ ਦਾ ਨਿਰਮਾਣ ਕੀਤਾ ਹੈ। ਨਾਨ-ਕਨਡਕਟਿੰਗ ਸੈਪਰੇਟਰ ਦੇ ਦੋਹਾਂ ਪਾਸੇ ਬੈਟਰੀ ਦੇ ਐਨੋਡ ਅਤੇ ਕੈਥੋਡ ਦੀ ਥਾਂ ਵਿਗਿਆਨੀਆਂ ਨੇ ਖੁਦ ਨਾਲ ਜੁੜਨ ਵਾਲੇ 3ਡੀ ਗਿਰੋਈਡਲ ਸਰੰਚਨਾ ਵਿਚ ਘਟਕਾਂ ਨੂੰ ਆਪਸ ਵਿਚ ਬੰਨ੍ਹਿਆ ਅਤੇ ਬੇਹੱਦ ਸੂਖਮ ਪੱਧਰ ਦੇ ਛੇਕਾਂ ਵਿਚ ਊਰਜਾ ਭੰਡਾਰਨ ਅਤੇ ਸਪਲਾਈ ਲਈ ਜ਼ਰੂਰੀ ਤੱਤ ਭਰੇ।
ਲੜਕੇ ਤੋਂ ਮੋਬਾਇਲ ਝਪਟਣ ਵਾਲੇ ਮੋਟਰਸਾਈਕਲ ਸਵਾਰ ਤਿੰਨੇ ਦੋਸਤ ਕਾਬੂ
NEXT STORY