ਜਲੰਧਰ (ਬਿਊਰੋ)— ਟੈਨਿਸ ਸਟਾਰ ਪੇਤਰਾ ਕਵਿਤੋਵਾ 'ਤੇ ਦਸੰਬਰ 2016 ਵਿੱਚ ਘਰ ਵਿੱਚ ਦਾਖਲ ਹੋਏ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ । ਉਕਤ ਦੋਸ਼ੀ ਨੇ ਚਾਕੂ ਨਾਲ ਪੇਤਰਾ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ । ਇਸ ਕਾਰਨ ਵਰਲਡ ਨੰਬਰ ਅੱਠ ਅਤੇ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤਰਾ ਕੁਝ ਸਮੇਂ ਲਈ ਟੈਨਿਸ ਤੋਂ ਬਾਹਰ ਹੋ ਗਈ ਸੀ । ਪਰ ਹੁਣ ਜਦੋਂ ਪੁਲਿਸ ਨੇ ਹਾਦਸੇ ਦੇ ਡੇਢ ਸਾਲ ਬਾਅਦ ਇੱਕ ਸ਼ੱਕੀ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਹੈ ਤਾਂ ਪੇਤਰਾ ਨੇ ਇਸ 'ਤੇ ਖੁਸ਼ੀ ਜਤਾਈ ਹੈ । ਉਨ੍ਹਾਂ ਨੇ ਕਿਹਾ ਹੈ ਕਿ ਸ਼ੁਕਰ ਹੈ ਇਸ ਭਿਆਨਕ ਦੌਰ ਦਾ ਅੰਤ ਹੋਇਆ ।
ਪੇਤਰਾ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਲਈ ਉਹ ਦਿਨ ਗੁਜ਼ਰਿਆ, ਉਸ ਨੂੰ ਬਿਆਨ ਕਰਨਾ ਬੇਹੱਦ ਮੁਸ਼ਕਲ ਹੈ । ਮੈਂ ਸਾਰੀ ਉਮੀਦ ਛੱਡ ਚੁੱਕੀ ਸੀ ਕਿ ਉਕਤ ਵਿਅਕਤੀ ਹੁਣ ਕਦੇ ਗਿਰਫਤ ਵਿੱਚ ਆਵੇਗਾ ਜਾਂ ਨਹੀਂ । ਅਜਿਹੇ ਸਮੇਂ ਵਿੱਚ ਮੈਂ ਆਪਣਾ ਪੂਰਾ ਧਿਆਨ ਆਪਣੇ ਹੱਥ ਨੂੰ ਠੀਕ ਕਰਨ ਵਿੱਚ ਲਗਾਇਆ । ਦੱਸਿਆ ਜਾ ਰਿਹਾ ਹੈ ਕਿ ਉਕਤ ਕੇਸ ਦੀ ਜਾਂਚ ਕਰ ਰਹੀ ਚੈੱਕ ਪੁਲਸ ਨੇ ਇੱਕ ਸਮੇ ਸਬੂਤਾਂ ਦੀ ਅਣਹੋਂਦ ਵਿੱਚ ਕੇਸ ਨੂੰ ਬੰਦ ਕਰਨ ਲਈ ਤਿਆਰੀ ਕਰ ਲਈ ਸੀ । ਪਰ ਇਸ ਵਿਚਾਲੇ ਅਹਿਮ ਸੁਰਾਗ ਮਿਲਣ 'ਤੇ ਪੁਲਸ ਨੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ। 28 ਸਾਲ ਦੀ ਪੇਤਰਾ ਨੇ ਕਿਹਾ ਕਿ ਹੁਣ ਮੈਂ ਇਸ ਹਾਲਤ ਵਿੱਚ ਨਹੀਂ ਹਾਂ ਕਿ ਇਸ ਘਟਨਾਕਰਮ ਉੱਤੇ ਪ੍ਰਤੀਕਿਰਿਆ ਦੇਵਾਂ । ਮੈਂ ਬਸ ਖੁਸ਼ ਹਾਂ ਅਤੇ ਹੁਣੇ ਕੋਸ਼ਿਸ਼ ਕਰ ਰਹੀ ਹਾਂ ਕਿ ਟੈਨਿਸ 'ਤੇ ਧਿਆਨ ਬਣਾਏ ਰੱਖਾਂ।
ਨਾਕੇਬੰਦੀ ਦੌਰਾਨ ਕਾਰ 'ਚੋਂ ਬਰਾਮਦ ਹੋਈਆਂ 7 ਪੇਟੀਆਂ ਨਾਜਾਇਜ਼ ਸ਼ਰਾਬ, ਚਾਲਕ ਫਰਾਰ
NEXT STORY