ਨਵੀਂ ਦਿੱਲੀ — ਕਰਜ਼ੇ ਦੀ ਮਾਰ ਸਹਿ ਚੁੱਕੀ ਭੂਸ਼ਣ ਸਟੀਲ ਦੀ ਵਿਕਰੀ ਦਾ ਸਭ ਤੋਂ ਵਧ ਫਾਇਦਾ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀਅ ਸਟੇਟ ਬੈਂਕ(ਐੱਸ.ਬੀ.ਆਈ.) ਨੂੰ ਹੋਵੇਗਾ। ਇਸ ਸੌਦੇ ਨਾਲ ਬੈਂਕ ਦੇ ਮੁਨਾਫ਼ੇ 'ਚ 1,300 ਕਰੋੜ ਰੁਪਏ ਦੇ ਵਾਧੇ ਦੀ ਉਮੀਦ ਹੈ। ਇਸ ਵਿਕਰੀ ਸੌਦੇ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਨੂੰ 700 ਕਰੋੜ ਰੁਪਏ, ਕੈਨਰਾ ਬੈਂਕ ਨੂੰ 600 ਕਰੋੜ ਰੁਪਏ, ਬੈਂਕ ਆਫ ਇੰਡੀਆ ਨੂੰ 500 ਕਰੋੜ ਰੁਪਏ ਅਤੇ ਓ.ਬੀ.ਸੀ. ਅਤੇ ਸਿੰਡੀਕੇਟ ਬੈਂਕ ਨੂੰ 400-400 ਕਰੋੜ ਰੁਪਏ ਮਿਲਣਗੇ। ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਐੱਸ.ਬੀ.ਆਈ. ਦੀ ਅਗਵਾਈ ਵਾਲੇ ਬੈਂਕ ਗਰੁੱਪ ਨੂੰ ਇਸ ਸੌਦੇ ਤੋਂ ਕੁੱਲ ਮਿਲਾ ਕੇ ਲਗਭਗ 7,500 ਕਰੋੜ ਰੁਪਏ ਮਿਲਣਗੇ। ਇਸ ਦੇ ਨਾਲ ਹੀ ਇਨ੍ਹਾਂ ਬੈਂਕਾਂ ਨੂੰ ਸਟੀਲ ਕੰਪਨੀ 'ਚ ਇਕੁਇਟੀ ਵੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਦੇ ਕਰਜ਼ੇ ਦੇ ਨਿਪਟਾਰੇ ਤੋਂ ਐੱਸ.ਬੀ.ਆਈ. ਦੇ ਐੱਨ.ਪੀ.ਏ. 'ਚ ਫਸੇ ਕਰਜ਼ੇ ਵਿਚ ਲਗਭਗ 11,000 ਕਰੋੜ ਰੁਪਏ ਦੀ ਕਮੀ ਆਵੇਗੀ। ਜ਼ਿਕਰਯੋਗ ਹੈ ਕਿ ਟਾਟਾ ਸਟੀਲ ਦੀ ਪੂਰੀ ਮਲਕੀਅਤ ਵਾਲੀ ਸਬਸਿਡਰੀ ਵਾਲੀ ਸਬਸਿਡਰੀ ਬਮਨੀਪਾਲ ਸਟੀਲ ਨੇ ਪਿਛਲੇ ਹਫਤੇ ਭੂਸ਼ਣ ਸਟੀਲ 'ਚ 72.65 ਫੀਸਦੀ ਕੰਟਰੋਲ ਵਾਲੀ ਹਿੱਸੇਦਾਰੀ 36,000 ਕਰੋੜ ਰੁਪਏ ਵਿਚ ਖਰੀਦੀ। ਭੂਸ਼ਣ ਸਟੀਲ ਦੇ ਵਿੱਤੀ ਰਿਣਦਾਤਿਆਂ ਲਈ ਬੰਦੋਬਸਤ ਰਾਸ਼ੀ 35,200 ਕਰੋੜ ਰੁਪਏ ਦੇ ਬਰਾਬਰ ਹੋਵੇਗੀ। ਦੂਸਰੇ ਪਾਸੇ ਟਾਟਾ ਸਟੀਲ ਨੇ ਕਿਹਾ ਹੈ ਕਿ ਭੂਸ਼ਣ ਸਟੀਲ ਦੇ 32,500 ਕਰੋੜ ਦੇ ਸੌਦੇ ਦੀ ਪ੍ਰਾਪਤੀ ਲਈ ਪੈਸਾ ਦੇਣ ਲਈ ਉਹ ਡਿਬੈਂਚਰਾਂ ਰਾਹੀਂ 16,500 ਕਰੋੜ ਰੁਪਏ ਜਾਟਾਉਣਗੇ। ਕੰਪਨੀ ਦਾ ਕਹਿਣਾ ਹੈ ਕਿ ਬਾਕੀ ਦੀ ਰਾਸ਼ੀ ਅੰਦਰੂਨੀ ਸਰੋਤਾਂ ਰਾਹੀਂ ਇਕੱਠੀ ਕੀਤੀ ਜਾਵੇਗੀ।
ਇਨ੍ਹਾਂ ਇਨੋਵੇਟਿਵ ਤਰੀਕਿਆਂ ਨਾਲ ਕਰੋ ਕਿਚਨ ਡੈਕੋਰੇਸ਼ਨ
NEXT STORY