ਨਵੀਂ ਦਿੱਲੀ — ਆਈ.ਸੀ.ਆਈ.ਸੀ.ਆਈ. ਬੈਂਕ ਦੀ ਐੱਮ.ਡੀ. ਅਤੇ ਸੀ.ਈ.ਓ. ਚੰਦਾ ਕੋਚਰ 'ਤੇ ਨਵੇਂ ਗੰਭੀਰ ਦੋਸ਼ ਲੱਗੇ ਹਨ। ਐਕਟੀਵਿਸਟ ਅਤੇ ਵਿਸਲ ਬਲੋਅਰ ਅਰਵਿੰਦ ਗੁਪਤਾ ਨੇ ਇਲਜ਼ਾਮ ਲਗਾਇਆ ਹੈ ਕਿ ਐੱਸ. ਆਰ. ਗਰੁੱਪ ਦੇ ਰੂਈਆ ਭਰਾਵਾਂ ਨੂੰ ਬੈਂਕ ਵਲੋਂ ਸਹਾਇਤਾ ਦਿੱਤੀ ਗਈ ਸੀ ਤਾਂ ਜੋ ਉਨ੍ਹਾਂ ਦੇ ਪਤੀ ਦੀਪਕ ਕੋਚਰ ਦੀ ਨਿਊ ਪਾਵਰ ਗਰੁੱਪ ਨੂੰ 'ਰਾਊਂਡ ਟ੍ਰਿਪਿੰਗ' ਦੇ ਜ਼ਰੀਏ ਨਿਵੇਸ਼(ਇਨਵੈਸਟਮੈਂਟ) ਮਿਲ ਸਕੇ।
ਪ੍ਰਧਾਨ ਮੰਤਰੀ ਮੋਦੀ ਨੂੰ 11 ਮਈ 2018 ਨੂੰ ਲਿਖੇ ਗਏ ਪੱਤਰ 'ਚ ਅਰਵਿੰਦ ਨੇ ਦੋਸ਼ ਲਗਾਇਆ ਹੈ ਕਿ ਰੁਈਆ ਭਰਾਵਾਂ ਨੇ ਕੋਚਰ ਦੇ ਪਤੀ ਦੀ ਕੰਪਨੀ ਨਿਊ ਪਾਵਰ ਦੀ ਫੰਡਿੰਗ ਕੀਤੀ। ਰੁਈਆ ਭਰਾਵਾਂ ਨੇ ਇਹ ਫੰਡਿੰਗ ਆਪਣੇ ਦਾਮਾਦ ਨਿਸ਼ਾਂਤ ਕਨੋਡੀਆ ਅਤੇ ਭਤੀਜੇ ਅਨਿਰੁੱਧ ਭੁਵਾਲਕਾ ਦੇ ਜ਼ਰੀਏ ਕਰਵਾਈ। ਗੁਪਤਾ ਨੇ ਆਪਣੇ ਪੱਤਰ ਵਿਚ ਇਹ ਵੀ ਲਿਖਿਆ ਕਿ ਇਹ ਫੰਡਿੰਗ ਦਸੰਬਰ 2010 ਤੋਂ ਮਾਰਚ 2012 ਦੇ ਦੌਰਾਨ ਕੀਤੀ ਗਈ। ਕੰਪਲਸਰੀ ਕਨਵਰਟਿਬਲ ਪ੍ਰੈਫਰੈਂਸ ਸ਼ੇਅਰਾਂ ਅਤੇ ਇਕਵਟੀ ਸ਼ੇਅਰਾਂ ਦੀ ਖਰੀਦ ਦੇ ਜ਼ਰੀਏ ਇਹ ਰਾਸ਼ੀ ਨਿਊਪਾਵਰ ਗਰੁੱਪ ਵਿਚ ਲਗਾਈ ਗਈ। ਜ਼ਿਕਰਯੋਗ ਹੈ ਕਿ ਕਰੀਬ 2 ਸਾਲ ਪਹਿਲਾਂ ਮਾਰਚ 2016 'ਚ ਅਰਵਿੰਦ ਗੁਪਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਚੰਦਾ ਕੋਚਰ ਦੇ ਜ਼ਰੀਏ ਬੈਂਕ ਅਤੇ ਵੀਡੀਓਕਾਨ ਗਰੁੱਪ ਵਿਚ ਡਰਟੀ ਡੀਲਿੰਗ ਦੇ ਦੋਸ਼ ਲਗਾਏ ਗਏ ਸਨ।
ਕੀ ਹੁੰਦੀ ਹੈ ਰਾਊਂਡ ਟ੍ਰਿਪਿੰਗ?
ਕਈ ਭਾਰਤੀ ਕੰਪਨੀਆਂ ਟੈਕਸ ਚੋਰੀ ਕਰਨ ਲਈ ਰਾਊਂਡ ਟ੍ਰਿਪਿੰਗ ਦਾ ਰਸਤਾ ਅਪਨਾਉਂਦੀਆਂ ਹਨ। ਇਸ ਦੇ ਤਹਿਤ ਕੰਪਨੀਆਂ ਐੱਫ.ਡੀ.ਆਈ. ਦੀ ਜਿਹੜੀ ਰਾਸ਼ੀ(ਅਮਾਊਂਟ) ਦੱਸਦੀਆਂ ਹਨ, ਉਸ ਦੀ ਪੂਰੀ ਰਾਸ਼ੀ ਐੱਫ.ਡੀ.ਆਈ. ਨਹੀਂ ਹੁੰਦੀ ਹੈ। ਇਸ ਦੇ ਬਜਾਏ ਕੰਪਨੀਆਂ ਮੌਰੀਸ਼ੀਅਸ ਦੇ ਕਾਨੂੰਨ ਦਾ ਲਾਭ ਲੈਂਦੇ ਹੋਏ ਉਥੋਂ ਆਪਣਾ ਪੈਸਾ ਦੁਬਾਰਾ ਐੱਫ.ਡੀ.ਆਈ. ਦੇ ਨਾਮ 'ਤੇ ਵਾਪਸ ਭੇਜਦੀਆਂ ਹਨ, ਜਿਸ ਕਰਕੇ ਕੰਪਨੀਆਂ ਭਾਰਤ ਦੇ ਨਾਲ-ਨਾਲ ਮਾਰੀਸ਼ੀਅਸ ਵਿਚ ਵੀ ਟੈਕਸ ਦੇਣ ਤੋਂ ਬਚ ਜਾਂਦੀਆਂ ਹਨ।
ਛੁੱਟੀ 'ਤੇ ਗਈ ਚੰਦਾ ਕੋਚਰ
ਚੰਦੀ ਕੋਚਰ ਹਾਲ ਹੀ ਵਿਚ ਛੁੱਟੀਆਂ 'ਤੇ ਚਲੀ ਗਈ ਹੈ। ਹਾਲ ਹੀ ਵਿਚ ਬੈਂਕ ਬੋਰਡ ਵਲੋਂ ਚੰਦਾ ਕੋਚਰ ਦੇ ਖਿਲਾਫ ਸੁਤੰਤਰ ਜਾਂਚ ਦੇ ਫੈਸਲੇ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਇਸ ਤਰ੍ਹਾਂ ਛੁੱਟੀ 'ਤੇ ਜਾਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਚੰਦਾ ਕੋਚਰ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਦੋਸ਼ ਲੱਗਾ ਹੈ ਕਿ ਵੀਡੀਓ ਗਰੁੱਪ ਨੂੰ ਲੋਨ ਦੇਣ ਕਾਰਨ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਲਾਭ ਹਾਸਲ ਹੋਇਆ ਹੈ। ਇਸ ਤੋਂ ਬਾਅਦ ਬੈਂਕ ਨੇ ਚੰਦਾ ਕੋਚਰ ਦੇ ਖਿਲਾਫ ਲੋਨ ਵੰਡਣ 'ਚ 'ਕਾਨਫਲਿੱਕਟ ਆਫ ਇਨਟਰੱਸਟ ਅਤੇ ਨਿੱਜੀ ਲਾਭ ਦੇ ਲਈ ਕੰਮ ਕਰਨ ਦੇ ਦੋਸ਼ਾਂ ਦੀ ਸੁਤੰਤਰ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਕੁਝ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਅਨਿਸ਼ਚਿਤ ਸਮੇਂ ਲਈ ਛੁੱਟੀ 'ਤੇ ਭੇਜ ਦਿੱਤਾ ਹੈ। ਚੰਦਾ ਨੂੰ ਛੁੱਟੀ 'ਤੇ ਭੇਜਣ ਦਾ ਫੈਸਲਾ ਬੋਰਡ ਵਲੋਂ ਲਿਆ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ ਬੈਂਕ ਬੋਰਡ ਨੇ ਇਕ ਬਿਆਨ ਜਾਰੀ ਕਰਕੇ ਸਾਫ ਕਰ ਦਿੱਤਾ ਕਿ ਚੰਦਾ ਕੋਚਰ ਨੂੰ ਛੁੱਟੀ 'ਤੇ ਜਾਣ ਲਈ ਨਹੀਂ ਕਿਹਾ ਗਿਆ ਹੈ। ਉਹ ਆਪਣੀ ਸਾਲਾਨਾ ਛੁੱਟੀ 'ਤੇ ਗਈ ਹੈ। ਇਹ ਛੁੱਟੀ ਪਹਿਲਾਂ ਤੋਂ ਹੀ ਪਲਾਨ ਸੀ।
ਸਬਜ਼ੀ ਮੰਡੀ 'ਚ ਬਣਿਆ ਕਰਫਿਊ ਵਰਗਾ ਮਾਹੌਲ, ਨਹੀਂ ਪਹੁੰਚੇ ਫਲ ਅਤੇ ਸਬਜ਼ੀਆਂ
NEXT STORY