ਕਪੂਰਥਲਾ, (ਮੱਲ੍ਹੀ)- ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਸ਼ੁਰੂ ਕੀਤੀ ਹੜਤਾਲ ਅੱਜ 9ਵੇਂ ਦਿਨ 'ਚ ਸ਼ਾਮਲ ਹੋ ਗਈ ਤੇ ਲਗਾਤਾਰ ਚੱਲ ਰਹੇ ਆਪਣੇ ਰੋਸ-ਪ੍ਰਦਰਸ਼ਨ ਦੌਰਾਨ ਅੱਜ ਗ੍ਰਾਮੀਣ ਡਾਕ ਸੇਵਕਾਂ ਨੇ ਡਾਕਘਰ ਸ਼ੇਖੂਪੁਰ ਸਾਹਮਣੇ ਰੋਸ ਵਜੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਪੂਰਥਲਾ ਡਵੀਜ਼ਨ ਦੇ ਪ੍ਰਧਾਨ ਰਮੇਸ਼ ਖੈੜਾ ਨੇ ਆਪਣੀਆਂ ਮੰਗਾਂ ਤੇ ਹੱਕਾਂ ਖਾਤਿਰ ਰੋਸ-ਪ੍ਰਦਰਸ਼ਨ ਦੌਰਾਨ ਗ੍ਰਾਮੀਣ ਡਾਕ ਸੇਵਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗ੍ਰਾਮੀਣ ਡਾਕ ਸੇਵਕਾਂ ਦੇ ਚੱਲ ਰਹੇ ਹੜਤਾਲ ਪ੍ਰਦਰਸ਼ਨ ਬਾਰੇ ਕੇਂਦਰ ਸਰਕਾਰ ਸਭ ਕੁਝ ਜਾਣਦੀ ਹੈ ਪਰ ਫਿਰ ਵੀ ਮੋਦੀ ਸਰਕਾਰ ਨੇ ਰੋਸ-ਪ੍ਰਦਰਸ਼ਨ ਹੜਤਾਲ ਦੇ 8ਵੇਂ, 9ਵੇਂ ਦਿਨ ਤਕ ਵੀ ਮਸਲੇ ਦਾ ਕੋਈ ਠੋਸ ਹੱਲ ਨਹੀਂ ਕੱਢਿਆ, ਜਿਸ ਕਰ ਕੇ ਗ੍ਰਾਮੀਣ ਡਾਕ ਸੇਵਕ ਯੂਨੀਅਨ ਨਾਲ ਜੁੜੇ ਮੁਲਾਜ਼ਮਾਂ ਦੇ ਮਨਾਂ 'ਚ ਰੋਸ ਵੀ ਦਿਨੋਂ-ਦਿਨ ਵਧ ਰਿਹਾ ਹੈ।
ਉਕਤ ਰੋਸ ਪ੍ਰਦਰਸ਼ਨ ਹੜਤਾਲ 'ਚ ਅੱਜ ਗ੍ਰਾਮੀਣ ਡਾਕ ਸੇਵਕ ਲਖਵਿੰਦਰ ਨਾਹਰ, ਪੂਰਨ ਭਾਣੋਲੰਗਾ, ਬੱਗਾ ਪ੍ਰਧਾਨ, ਚਰਨ ਸਿੰਘ ਡਡਵਿੰਡੀ, ਸ਼ਿੰਗਾਰਾ ਸਿੰਘ ਮੈਰੀਪੁਰ, ਸੁਖਦੀਪ ਸਿੰਘ ਤੇ ਕਾਮਰੇਡ ਸਤਨਾਮ ਸਿੰਘ ਆਦਿ ਵੱਡੀ ਗਿਣਤੀ 'ਚ ਸ਼ਾਮਿਲ ਹੋਏ, ਜਿਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਭੇਦਭਰੀ ਹਾਲਤ ਵਿਚ ਨੌਜਵਾਨ ਦੀ ਮੌਤ
NEXT STORY