ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹਰਬਲ ਵਾਲੀ ਚਾਹ ਬਣਾਉਣ ਦੀ ਵਿਧੀ ਦੱਸਾਂਗੇ ਜਿਸ ਨੂੰ ਪੀਣ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ। ਇਹ ਰਿਵਾਇਤੀ ਚਾਹ ਕੈਮੋਮਾਇਲ (ਬਬੂਨੇ ਦਾ ਫੁੱਲ) ਅਤੇ ਲੈਵੇਂਡਰ ਨਾਲ ਬਣਾਈ ਜਾਂਦੀ ਹੈ। ਦੁਨੀਆਂ ਭਰ 'ਚ ਲੱਖਾਂ ਲੋਕ ਸੋਣ ਤੋਂ ਪਹਿਲਾਂ ਇਸ ਨੂੰ ਪੀਂਦੇ ਹਨ। ਇਨ੍ਹਾਂ ਦੋਵੇਂ ਹਰਬਲ (ਜੜੀ ਬੂਟੀਆਂ) ਨਾਲ ਮਿਲ ਕੇ ਬਣੀ ਚਾਹ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਬਹੁਤ ਆਰਾਮ ਦਿੰਦੀ ਹੈ। ਕਈ ਦਹਾਕਿਆਂ ਤੋਂ ਇਸ ਦਾ ਵਰਤੋਂ ਅਨਿੰਦਰੇ ਦੇ ਉਪਚਾਰ 'ਚ ਦਵਾਈ ਦੀ ਤਰ੍ਹਾਂ ਕੀਤੀ ਜਾ ਰਹੀ ਹੈ। ਕਈ ਹੋਰ ਹਰਬਲ ਟੀ (ਚਾਹ) ਵੀ ਹੈ ਜੋ ਸ਼ਾਂਤੀ ਦੇਣ ਵਾਲੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਕੈਮੋਮਾਇਲ ਅਤੇ ਲੈਵੇਂਡਰ ਨਾਲ ਬਣੀ ਹੋਈ ਚਾਹ ਬਹੁਤ ਪ੍ਰਭਾਵੀ ਹੁੰਦੀ ਹੈ। ਜਾਣੋ ਇਸ ਨੂੰ ਬਣਾਉਣ ਦੀ ਵਿਧੀ—
ਸਮੱਗਰੀ—ਕੈਮੋਮਾਇਲ ਦੀਆਂ ਕਲੀਆਂ-1 ਛੋਟਾ ਚਮਚ, ਲੈਵੇਂਡਰ ਦੀਆਂ ਕਲੀਆਂ-1 ਛੋਟਾ ਚਮਚ, ਗਰਮ ਪਾਣੀ-1 ਕੱਪ, ਸ਼ਹਿਦ-1 ਛੋਟਾ ਚਮਚ।
ਬਣਾਉਣ ਦੀ ਵਿਧੀ—ਸਭ ਤੋਂ ਪਹਿਲਾਂ ਕੈਮੋਮਾਇਲ ਅਤੇ ਲੈਵੇਂਡਰ ਦੀਆਂ ਕਲੀਆਂ ਨੂੰ ਇਕ ਕੱਪ ਪਾਣੀ 'ਚ ਪਾਓ। ਫਿਰ ਕੱਪ 'ਚ ਗਰਮ ਪਾਣੀ ਪਾਓ। ਇਨ੍ਹਾਂ ਕਲੀਆਂ ਨੂੰ ਪਾਣੀ 'ਚ 15-20 ਮਿੰਟ ਡੁੱਬੋ ਕੇ ਰੱਖੋ। ਫਿਰ ਛਾਣਨੀ ਦੀ ਮਦਦ ਨਾਲ ਇਸ ਨੂੰ ਛਾਣ ਲਓ। ਸੁਆਦ ਲਈ ਇਸ 'ਚ ਇਕ ਛੋਟਾ ਚਮਚ ਸ਼ਹਿਦ ਮਿਲਾਓ। ਸੋਣ ਤੋਂ ਪਹਿਲਾਂ ਇਸ ਚਾਹ ਨੂੰ ਪੀਣ ਨਾਲ ਆਰਾਮ ਮਿਲੇਗਾ ਅਤੇ ਤੁਹਾਡੀ ਤੰਤਰਿਕਾ ਤੰਤਰ ਦੀ ਗਤੀਵਿਧੀ ਹੌਲੀ ਹੋ ਜਾਵੇਗੀ ਅਤੇ ਇਹ ਤੁਹਾਨੂੰ ਇਕ ਬੱਚੇ ਦੀ ਤਰ੍ਹਾਂ ਨੀਂਦ ਲੈਣ 'ਚ ਸਹਾਇਕ ਹੋਵੇਗਾ।
ਆਪਣੇ ਸਾਥੀ ਨੂੰ ਜ਼ਰੂਰ ਦੱਸੋ ਇਨ੍ਹਾਂ ਗੱਲਾਂ ਬਾਰੇ (ਤਸਵੀਰਾਂ)
NEXT STORY