ਰੋਮ (ਅਨਸ)— ਦੱਖਣੀ ਇਟਲੀ ਦੇ ਪੋਲੀਗਨਾਨੋ 'ਚ ਬਣਾਇਆ ਗਿਆ ਇਕ ਰੈਸਟੋਰੈਂਟ ਦੁਨੀਆ ਦੇ ਬਾਕੀ ਰੈਸਟੋਰੈਂਟਸ ਤੋਂ ਵੱਖਰਾ ਹੈ। ਦਰਅਸਲ 'ਚ ਇਹ ਰੈਸਟੋਰੈਂਟ ਸਮੁੰਦਰ ਨਾਲ ਘਿਰੀ ਇਕ ਗੁਫਾ ਦੇ ਅੰਦਰ ਬਣਾਇਆ ਗਿਆ ਹੈ। ਇੱਥੋਂ ਤੁਸੀਂ ਚੱਟਾਨਾਂ ਦੇ ਖੂਬਸੂਰਤ ਨਜ਼ਾਰਿਆਂ ਦਾ ਮਜ਼ਾ ਲੈ ਸਕਦੇ ਹੋ। ਹਜ਼ਾਰਾਂ ਸਾਲ ਪੁਰਾਣੀਆਂ ਇਨ੍ਹਾਂ ਚੱਟਾਨਾਂ ਨੂੰ ਲਾਈਮ ਸਟੋਨ ਕਿਹਾ ਜਾਂਦਾ ਹੈ।
ਸੰਨ 1700 ਤੋਂ ਹੀ ਇਸ ਰੈਸਟੋਰੈਂਟ 'ਚ ਲੋਕ ਆਪਣੇ ਮਨੋਰੰਜਨ ਲਈ ਆਉਂਦੇ ਹਨ। ਜੇਕਰ ਕੋਈ ਲੇਖਕ ਇੱਥੇ ਆਵੇ ਤਾਂ ਇਸ ਦੀ ਖ਼ੂਬਸੂਰਤੀ 'ਤੇ ਇੱਕ ਪੂਰੀ ਕਿਤਾਬ ਲਿਖ ਸਕਦਾ ਹੈ। ਇਹ ਜਗ੍ਹਾ ਬਾਹਰ ਦੀਆਂ ਸਰਦ ਹਵਾਵਾਂ ਨਾਲ ਲੁਕੀ ਹੋਈ ਹੈ। ਇੱਥੇ ਲੋਕ ਆਪਣੀ ਹਰ ਤਰ੍ਹਾਂ ਦੀ ਖ਼ੁਸ਼ੀ ਨੂੰ ਮਨਾਉਣ ਲਈ ਆਉਂਦੇ ਹਨ। ਤੁਹਾਨੂੰ ਇਸ ਰੈਸਟੋਰੈਂਟ 'ਚ ਰੋਮਾਂਟਿਕ ਡਾਂਸ, ਮਸਤੀ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ।
ਦਿਮਾਗ ਨੂੰ ਹੀ ਨਹੀਂ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਡਿਪਰੈਸ਼ਨ
NEXT STORY