ਚੰਡੀਗੜ੍ਹ —ਸਪਰਿੰਗ ਰੋਲ ਇਕ ਬਹੁਤ ਵਧੀਆ ਸਨੈਕਸ ਹੈ। ਇਹ ਸਾਰਿਆਂ ਨੂੰ ਬਹੁਤ ਚੰਗਾ ਲਗਦਾ ਹੈ। ਇਹ ਡਿਸ਼ ਹੈ ਤਾਂ ਚੀਨ ਦੀ, ਪਰ ਅੱਜਕੱਲ੍ਹ ਇਹ ਹਰ ਜਸ਼ਨ ਦੇ ਮੌਕੇ ਤੇ ਜ਼ਰੂਰ ਮਿਲ ਜਾਏਗੀ। ਇਸ ਨੂੰ ਹਰ ਵਰਗ ਦੇ ਲੋਕ ਬਹੁਤ ਪਸੰਦ ਕਰਦੇ ਹਨ। ਸੋ ਅੱਜ ਅਸੀਂ ਤੁਹਾਨੂੰ ਸਪਰਿੰਗ ਰੋਲ ਬਣਾਉਣ ਦੀ ਵਿਧੀ ਦੱਸ ਰਹੇ ਹਾਂ।
ਬਣਾਉਣ ਲਈ ਸਮੱਗਰੀ :
10 ਸਪਰਿੰਗ ਰੋਲ ਸ਼ੀਟ
1 ਪਿਆਜ਼ ਲੰਬਾ ਕੱਟਿਆ ਹੋਇਆ
2 ਹਰੇ ਪਿਆਜ਼ ਲੰਬੇ ਕੱਟੇ ਹੋਏ
2 ਗਾਜਰ ਲੰਬੀ ਕੱਟੀ ਹੋਈ
1 ਸ਼ਿਮਲਾ ਮਿਰਚ ਲੰਬੀ ਕੱਟੀ ਹੋਈ
1 ਕੱਪ ਬੰਦ ਗੋਭੀ
2 ਵੱਡੇ ਚਮਚ ਤੇਲ
ਨਮਕ ਸੁਆਦ ਅਨੁਸਾਰ
1/4 ਚਮਚ ਸਫੈਦ ਮਿਰਚ ਪਾਊਡਰ
1 ਵੱਡਾ ਚਮਚ ਸੋਇਆ ਚਟਨੀ
1/2 ਕੱਪ ਪੂੰਗਰੀ ਹੋਈ ਮੂੰਗੀ ਦਾ ਦਾਲ
2 ਹਰੇ ਪਿਆਜ ਦੇ ਪੱਤੇ ਕੱਟੇ ਹੋਏ
1 ਵੱਡਾ ਚਮਚ ਮੱਕੀ ਦਾ ਆਟਾ
ਬਣਾਉਣ ਦਾ ਤਰੀਕਾ :
1. ਭਰਾਵਨ ਬਣਾਉਣ ਲਈ ਬਰਤਨ 'ਚ ਤੇਲ ਗਰਮ ਕਰੋ। ਪਿਆਜ਼, ਹਰੇ ਪਿਆਜ਼, ਗਾਜਰ, ਸ਼ਿਮਲਾ ਮਿਰਚ, ਬੰਦ ਗੋਭੀ ਅਤੇ ਨਮਕ ਪਾ ਕੇ ਪਕਾਓ।
2. ਹੁਣ ਇਸ 'ਚ ਸਫੈਦ ਮਿਰਚ, ਸੋਇਆ ਚਟਨੀ, ਪੂੰਗਰੀ ਦਾਲ ਅਤੇ ਹਰੇ ਪਿਆਜ਼ ਦੇ ਪੱਤੇ ਮਿਲਾ ਲਓ। ਸਬਜ਼ੀਆਂ ਦੇ ਪੱਕਣ ਤੱਕ ਇਸ ਨੂੰ ਪਕਾਓ। ਠੰਡਾ ਹੋਣ ਲਈ ਇਸ ਨੂੰ ਰੱਖ ਦਿਓ।
3. ਮੱਕੀ ਦੇ ਆਟੇ ਨੂੰ 2 ਚਮਚ ਪਾਣੀ 'ਚ ਘੋਲ ਕੇ ਰੱਖ ਦਿਓ।
4. ਕੜਾਹੀ 'ਚ ਤੇਲ ਗਰਮ ਕਰਨਾ ਰੱਖ ਦਿਓ।
5. ਸਪਰਿੰਗ ਰੋਲ ਦੀ ਸ਼ੀਟ ਫੈਲਾ ਦਿਓ। ਭਰਾਵਣ ਨੂੰ ਦਸ ਬਰਾਬਰ ਹਿੱਸਿਆਂ 'ਚ ਵੰਡ ਲਓ ਅਤੇ ਹਰੇਕ ਸ਼ੀਟ 'ਤੇ ਪਾ ਦਿਓ।
6. ਹੁਣ ਇਸ ਨੂੰ ਰੋਲ ਦਾ ਅਕਾਰ ਦੇ ਕੇ ਮੱਕੀ ਦੇ ਆਟੇ ਦੇ ਘੋਲ ਨਾਲ ਬੰਦ ਕਰ ਦਿਓ।
7. ਇਨ੍ਹਾਂ ਰੋਲ ਨੂੰ ਗਿੱਲੇ ਕਪੜੇ ਨਾਲ ਢੱਕ ਦਿਓ।
8. ਅੱਧੇ ਘੰਟੇ ਬਾਅਦ ਰੋਲ ਨਿਕਾਲ ਕੇ ਤਲ ਲਓ।
9. ਤਲਣ ਤੋਂ ਬਾਅਦ ਟੀਸ਼ੂ ਪੇਪਰ 'ਤੇ ਪਾ ਦਿਓ ਤਾਂ ਜੋ ਫਾਲਤੂ ਤੇਲ ਸੋਖ ਲਵੇ।
10. ਹੁਣ ਇਸ ਨੂੰ ਟਮਾਟਰ ਦੀ ਚਟਨੀ ਨਾ ਪਰੋਸੋ।
'ਵਿਟਾਮਿਨ ਡੀ' ਦੀ ਜ਼ਿਆਦਾ ਕਮੀ ਕਿਸੇ ਨੂੰ ਵੀ 'ਅਪਾਹਜ' ਕਰ ਸਕਦੀ ਹੈ। ਇਹ ਸਭ ਲਈ ਹੈ ਜ਼ਰੂਰੀ।
NEXT STORY