ਮੁੰਬਈ—ਫਲ ਖਾਣੇ ਸਾਡੀ ਸਿਹਤ ਲਈ ਬਹੁਤ ਚੰਗੇ ਹਨ ਕਿਉਂਕਿ ਪਸੀਨੇ ਨਾਲ ਨਿਕਲੇ ਪਾਣੀ ਦੀ ਹੋਈ ਘਾਟ ਫਲ ਖਾਣ ਨਾਲ ਦੂਰ ਹੁੰਦੀ ਹੈ। ਇਸ ਤੋਂ ਇਲਾਵਾ, ਫਲਾਂ ਅੰਦਰ ਵਧੇਰੇ ਮਾਤਰਾ 'ਚ ਖੰਡ ਪਾਈ ਜਾਂਦੀ ਹੈ, ਜੋ ਕਿ ਸਾਨੂੰ ਤਾਕਤ ਦਿੰਦੀ ਹੈ। ਇਸ 'ਚ ਵਿਟਾਮਿਨ ਹੁੰਦੇ ਹਨ, ਜੋ ਬੀਮਾਰੀਆਂ ਨੂੰ ਦੂਰ ਰੱਖਦੇ ਹਨ। ਇਸ ਦੇ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।
ਤਾਜੇ ਫਲ ਤਾਂ ਪੂਰੇ ਸਾਲ ਹੀ ਮਿਲਦੇ ਹਨ। ਅਸੀਂ ਇਨ੍ਹਾਂ ਨੂੰ ਸਸਤੇ ਖਰੀਦ ਸਕਦੇ ਹਾਂ, ਜਾਂ ਫਿਰ ਤੁਸੀਂ ਇਨ੍ਹਾਂ ਨੂੰ ਆਪਣੇ ਘਰ ਦੇ ਬਗੀਚੇ ਦੇ ਅੰਦਰ ਵੀ ਬੀਜ ਸਕਦੇ ਹਾਂ। ਜਿਵੇਂ ਕਿ ਅਨਾਨਸ ਫਲ ਬਹੁਤ ਪੋਸ਼ਕ ਤੱਤ ਨਾਲ ਭਰਪੂਰ ਫਲ ਹੈ। ਇਸ ਨੂੰ ਤੁਸੀਂ ਰੌਜਾਨਾ ਖਾ ਸਕਦੇ ਹੋ।
ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਫਰੂਟ ਜੈਮ ਬਣਾਉਣ ਦਾ ਤਰੀਕਾ, ਜੋ ਕਿ ਬਿਲਕੁਲ ਘਰੇਲੂ ਤਰੀਕਾ ਹੈ। ਤੁਸੀਂ ਇਸ ਨੂੰ ਘਰ 'ਚ ਬਹੁਤ ਅਸਾਨੀ ਨਾਲ ਤਿਆਰ ਕਰ ਸਕਦੇ ਹੋ। ਇਸ ਨਾਲ ਬੱਚਿਆਂ ਨੂੰ ਪੋਸ਼ਣ ਵੀ ਮਿਲੇਗਾ। ਆਓ ਬਣਾਉਣਾ ਸਿਖੋ ਘਰੇਲੂ ਫਰੂਟ ਜੈਮ
ਸਮੱਗਰੀ-
*1 ਟੁੱਕੜਾ ਪਪੀਤਾ
*1 ਟੁੱਕੜਾ ਅਨਾਨਸ
*1 ਟੁੱਕੜਾ ਤਰਬੂਜ
*2 ਕੇਲੇ
*1 ਚੀਕੂ
*1 ਸਟਾਰ ਅਮਰਖ
* 1 ਨਿੰਬੂ
*1 ਗਿਲਾਸ ਪਾਣੀ
ਤਰੀਕਾ—
ਪਾਣੀ ਅਤੇ ਖੰਡ ਨੂੰ ਉਬਾਲ ਲਓ ਤਾਂ ਕਿ ਇਸ ਦੇ 'ਚ ਖੰਡ ਚੰਗੀ ਤਰ੍ਹਾਂ ਘੁੱਲ ਜਾਏ। ਕੱਦੂਕਸ ਕੀਤਾ ਹੋਇਆ ਅਨਾਨਸ ਦੇ ਹਰ ਕੱਪ ਮੁਤਾਬਕ ਖੰਡ ਪਾਓ। ਅਨਾਨਾਸ ਨੂੰ ਛਿੱਲ ਕੇ ਛੋਟੇ ਟੁੱਕੜਿਆਂ 'ਚ ਕੱਟ ਲਓ। ਜਦੋਂ ਖੰਡ ਉਬਲਦੀ ਹੋਵੇ ਇਸ ਦੇ ਅੰਦਰ ਅਨਾਨਸ ਦੇ ਟੁੱਕੜੇ ਮਿਲਾ ਦਿਓ ਅਤੇ ਬਾਅਦ 'ਚ ਢੱਕਣ ਬੰਦ ਕਰ ਕੇ 5 ਤੋਂ 10 ਮਿੰਟ ਲਈ ਉਬਾਲੋ। ਖੰਡ ਨਾ ਸੜੇ ਇਸ ਲਈ ਜੈਮ ਨੂੰ ਘੱਟ ਗੈਸ ਤੇ ਪਕਾਓ। ਹੋਰ ਫਲਾਂ ਨੂੰ ਛਿਲ ਕੇ ਪਾ ਦਿਓ। ਸਟਾਰ ਅਮਰਖ ਅਤੇ ਕੇਲੇ ਨੂੰ ਆਖੀਰ 'ਚ ਪਾਓ। ਜਦੋਂ ਕਿ ਅਨਾਨਸ ਅਤੇ ਚਾਸ਼ਨੀ ਠੰਡੀ ਹੋ ਜਾਵੇਂ ਫਿਰ ਕੇਲਾ ਅਤੇ ਸਟਾਰ ਅਮਰਖ ਨੂੰ ਮਿਲਾਓ। ਇਸ 'ਤੇ ਨਿੰਬੂ ਦਾ ਰਸ ਛਿੜਕੋ ਅਤੇ ਅਨਾਨਾਸ ਦੀ ਚਾਸ਼ਨੀ 'ਚ ਮਿਲਾਓ। ਹੋਰ ਕੱਟੇ ਹੋਏ ਫਲਾਂ ਦੇ ਟੁੱਕੜਿਆਂ ਨੂੰ ਅਨਾਨਾਸ 'ਚ ਮਿਲਾਓ ਅਤੇ ਸਾਵਧਾਨੀ ਨਾਲ ਜਲਦੀ ਮਿਲਾਓ। ਹੁਣ ਤੁਹਾਡਾ ਪੋਸ਼ਟਿਕ ਤੱਤ ਨਾਲ ਭਰਪੂਰ ਫਰੂਟ ਜੈਮ ਤਿਆਰ ਹੈ।
ਸ਼ੂਗਰ ਦੇ ਮਰੀਜ਼ ਨੂੰ ਦਿਲ ਦੀ ਬੀਮਾਰੀ ਹੋਣਾ ਜਾਨਲੇਵਾ!
NEXT STORY