ਨਵੀਂ ਦਿੱਲੀ— ਹਰ ਲੜਕੀ ਨੂੰ ਲੰਬੇ, ਸੰਘਣੇ, ਸਮੂਥ ਅਤੇ ਸ਼ਾਇਨੀ ਵਾਲ ਬਹੁਤ ਪਸੰਦ ਹੁੰਦੇ ਹਨ। ਖੂਬਸੂਰਤ ਵਾਲ ਪਾਉਣ ਲਈ ਲੜਕੀਆਂ ਵੱਖ-ਵੱਖ ਤਰੀਕਿਆਂ ਨੂੰ ਅਪਣਾਉਂਦੀਆਂ ਹਨ ਤਾਂ ਕੁਝ ਟ੍ਰੀਟਮੈਂਟ ਦਾ ਸਹਾਰਾ ਲੈਂਦੀਆਂ ਹਨ। ਇਸ ਦੀ ਬਜਾਏ ਤੁਸੀਂ ਘਰੇਲੂ ਤਰੀਕਿਆਂ ਨੂੰ ਅਪਣਾ ਕੇ ਵੀ ਵਾਲਾਂ ਨੂੰ ਸ਼ਾਇਨੀ ਅਤੇ ਲੰਬੇ ਬਣਾ ਸਕਦੀ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਅਸਰਦਾਰ ਘਰੇਲੂ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਵਾਲਾਂ ਨੂੰ ਕੁਦਰਤੀ ਤਰੀਕਿਆਂ ਨਾਲ ਖੂਬਸੂਰਤ ਬਣਾ ਦੇਵੇਗਾ। ਜੇ ਤੁਸੀਂ ਵੀ ਖੂਬਸੂਰਤ ਵਾਲ ਚਾਹੁੰਦੇ ਹੋ ਤਾਂ ਜ਼ਰੂਰ ਟ੍ਰਾਈ ਕਰੋ ਇਹ ਘਰੇਲੂ ਟਿਪਸ।
1. ਐਲੋਵੇਰਾ ਜੈੱਲ
ਐਲੋਵੇਰਾ ਸਲਾਈਸ 'ਚ 1 ਚੱਮਚ ਪਾਣੀ ਅਤੇ 2 ਚੱਮਚ ਐਕਸਟ੍ਰੈਕਟ ਮਿਕਸ ਕਰਕੇ ਬਲੈਂਡ ਕਰੋ। ਇਸ ਤੋਂ ਬਾਅਦ ਇਸ ਨੂੰ ਸਪ੍ਰੇ ਬੋਤਲ 'ਚ ਪਾਓ। ਇਸ ਐਲੋਵੇਰਾ ਮਿਕਸਚਰ ਨੂੰ ਵਾਲਾਂ 'ਤੇ ਸਪ੍ਰੇ ਕਰਕੇ 5 ਮਿੰਟ ਤਕ ਛੱਡ ਦਿਓ ਅਤੇ ਉਸ ਤੋਂ ਬਾਅਦ ਵਾਲਾਂ ਨੂੰ ਧੋ ਲਓ। ਇਸ ਨੂੰ ਹਫਤੇ 'ਚ 3-4 ਵਾਰ ਵਰਤੋਂ ਕਰੋ।
2. ਨਾਰੀਅਲ ਦਾ ਤੇਲ
2-3 ਚੱਮਚ ਨਾਰੀਅਲ ਤੇਲ ਨੂੰ ਹਲਕਾ ਕੋਸਾ ਕਰਕੇ 15 ਮਿੰਟ ਤਕ ਵਾਲਾਂ ਦੀ ਮਸਾਜ ਕਰੋ। ਮਸਾਜ ਕਰਨ ਦੇ ਬਾਅਦ ਵਾਲਾਂ ਨੂੰ 30 ਮਿੰਟਾਂ ਲਈ ਟਾਵਲ ਨਾਲ ਕਵਰ ਕਰ ਲਓ। ਇਸ ਤੋਂ ਬਾਅਦ ਸਲਫੇਟ ਫ੍ਰੀ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਵਾਲਾਂ ਨੂੰ ਧੋ ਲਓ। ਅਜਿਹਾ ਹਫਤੇ 'ਚ ਘੱਟ ਤੋਂ ਘੱਟ 2 ਵਾਰ ਕਰੋ।
3. ਦਹੀਂ
1 ਕੱਪ ਦਹੀਂ ਅਤੇ 2 ਚੱਮਚ ਆਂਵਲਾ ਪਾਊਡਰ ਨੂੰ ਮਿਕਸ ਕਰਕੇ ਸਮੂਦ ਪੇਸਟ ਬਣਾ ਲਓ। ਇਸ ਨੂੰ ਚੰਗੀ ਤਰ੍ਹਾਂ ਨਾਲ ਵਾਲਾਂ 'ਚ ਲਗਾ ਕੇ 30 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਸਲਫੇਟ ਫ੍ਰੀ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਵਾਲਾਂ ਨੂੰ ਧੋ ਲਓ। ਨਿਯਮਿਤ ਰੂਪ 'ਚ ਇਸ ਪੇਸਟ ਨੂੰ ਲਗਾ ਕੇ ਹਫਤੇ 'ਚ 2 ਵਾਰ ਲਗਾਉਣ ਨਾਲ ਤੁਹਾਡੇ ਵਾਲ ਸ਼ਾਇਨੀ ਅਤੇ ਲੰਬੇ ਹੋ ਜਾਣਗੇ।
4. ਅੰਡਾ
1 ਅੰਡਾ, 1 ਚੱਮਚ ਜੈਤੂਨ ਦਾ ਤੇਲ ਅਤੇ 1 ਚੱਮਚ ਸਹਿਦ ਨੂੰ ਮਿਕਸ ਕਰਕੇ ਵਾਲਾਂ 'ਚ 30 ਮਿੰਟ ਲਈ ਲਗਾਓ। ਇਸ ਪੇਸਟ ਨੂੰ ਲਗਾਕੇ ਵਾਲਾਂ ਨੂੰ ਸ਼ਾਵਰ ਕੈਪ ਨਾਲ ਕਵਰ ਕਰ ਲਓ। ਇਸ ਤੋਂ ਬਾਅਦ ਵਾਲਾਂ ਨੂੰ ਠੰਡੇ ਪਾਣੀ ਨਾਲ ਮਾਈਲਡ ਸ਼ੈਂਪੂ ਨਾਲ ਸਾਫ ਕਰ ਲਓ। ਹਫਤੇ 'ਚ 2 ਵਾਰ ਇਸ ਨੂੰ ਲਗਾਉਣ ਨਾਲ ਤੁਹਾਡੇ ਵਾਲ ਤੇਜ਼ੀ ਨਾਲ ਲੰਬੇ ਹੋਣ ਲੱਗਣਗੇ।
5. ਮੇਥੀ ਦੇ ਦਾਣੇ
1/2 ਕੱਪ ਮੇਥੀ ਦੇ ਦਾਣੇ ਨੂੰ 1 ਕੱਪ ਪਾਣੀ 'ਚ ਭਿਓਂ ਕੇ ਰਾਤ ਭਰ ਲਈ ਛੱਡ ਦਿਓ। ਸਵੇਰੇ ਇਸ ਨੂੰ ਬਲੈਂਡ ਕਰਕੇ ਸਕੈਲਪ ਅਤੇ ਵਾਲਾਂ 'ਤੇ 30 ਮਿੰਟ ਤੱਕ ਲਗਾਓ। ਇਸ ਤੋਂ ਬਾਅਦ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋ ਲਓ। ਹਫਤੇ 'ਚ ਘੱਟ ਤੋਂ ਘੱਟ 1 ਵਾਰ ਇਸ ਦੀ ਵਰਤੋਂ ਤੁਹਾਡੇ ਵਾਲਾਂ ਨੂੰ ਸ਼ਾਇਨੀ ਅਤੇ ਘਣਾ ਬਣਾ ਦੇਵੇਗਾ।
6. ਪਿਆਜ਼ ਦਾ ਰਸ
ਪਿਆਜ਼ ਦੇ ਰਸ 'ਚ 3-4 ਬੂੰਦਾਂ ਲੈਵੇਂਡਰ ਤੇਲ ਦੀਆਂ ਮਿਕਸ ਕਰੋ। ਇਸ ਤੋਂ ਬਾਅਦ ਇਸ ਨੂੰ ਸਕੈਲਪ 'ਤੇ 10-15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਵਾਲਾਂ ਨੂੰ ਸਲਫੇਟ ਫ੍ਰੀ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਧੋਵੋ। ਘੱਟ ਤੋਂ ਘੱਟ ਹਫਤੇ 'ਚ 1 ਵਾਰ ਇਸ ਦੀ ਵਰਤੋਂ ਜ਼ਰੂਰ ਕਰੋ।
7. ਐੱਪਲ ਸਾਈਡਰ ਵਿਨੇਗਰ
1 ਚੱਮਚ ਐੱਪਲ ਸਾਈਡਰ ਵਿਨੇਗਰ ਅਤੇ 1 ਕੱਪ ਪਾਣੀ ਨੂੰ ਮਿਕਸ ਕਰੋ। ਵਾਲਾਂ ਨੂੰ ਸਲਫੇਟ ਫ੍ਰੀ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਧੋਂਣ ਦੇ ਬਾਅਦ ਐੱਪਲ ਸਾਈਡਰ ਵਿਨੇਗਰ ਨਾਲ ਸਿਰ ਧੋਵੋ। ਇਸ ਤੋਂ ਬਾਅਦ ਵਾਲਾਂ 'ਚ ਕੁਝ ਨਾ ਲਗਾਓ। ਹਫਤੇ 'ਚ 1 ਵਾਰ ਐੱਪਲ ਸਾਈਡਰ ਵਿਨੇਗਰ ਨਾਲ ਸਿਰ ਧੋਣ ਨਾਲ ਵਾਲ ਸ਼ਾਇਨੀ ਅਤੇ ਸਾਫਟ ਹੋ ਜਾਣਗੇ।
ਕਮੋਜ਼ਰ ਹੋ ਰਹੀ ਹੈ ਅੱਖਾਂ ਦੀ ਰੋਸ਼ਨੀ ਤਾਂ ਖਾਓ ਇਹ ਚਾਰ ਚੀਜ਼ਾਂ
NEXT STORY