ਡਾ. ਸੁਰਿੰਦਰ ਕੁਮਾਰ ਜਿੰਦਲ
98761-35823
ਪਤਾ ਨਹੀਂ ਕੋਰੋਨਾ ਨਾਲ ਮਨੁੱਖੀ ਜੰਗ ਕਦੋਂ ਤੱਕ ਚੱਲਣੀ ਹੈ ਪਰ ਜ਼ਿੰਦਗੀ ਨੂੰ ਹੁਣ ਬਹੁਤੀ ਦੇਰ ਰੋਕ ਕੇ ਨਹੀਂ ਰੱਖਿਆ ਜਾ ਸਕੇਗਾ। ਪੋਸਟ-ਕੋਰੋਨਾ ਜ਼ਿੰਦਗੀ ਯਕੀਨਨ ਹੁਣ ਨਾਲੋਂ ਪੂਰੀ ਤਰ੍ਹਾਂ ਬਦਲੀ ਹੋਈ ਹੋਵੇਗੀ। ਇਸ ਗੱਲ ਨੂੰ ਭਾਂਪ ਕੇ ਨੌਜਵਾਨ ਰੋਜ਼ਗਾਰ ਦੇ ਨਵੇਂ ਮੌਕੇ ਲੱਭ ਸਕਦੇ ਹਨ।
ਉਦਾਹਰਨ ਵਜੋਂ ਹੱਥਾਂ ਦੀ ਸਫਾਈ ਸਬੰਧੀ ਇਹੀ ਚਲਣ ਚੱਲਦੇ ਰਹਿਣ ਦੀ ਸੰਭਾਵਨਾ ਹੈ। ਹੱਥ ਧੋਣ ਲੱਗੇ ਘੱਟੋ-ਘੱਟ 20 ਸਕਿੰਟ ਝੱਗ ਮਸਲਦੇ ਰਹਿਣ ਨਾਲ ਟੂਟੀ 'ਚੋਂ ਕਾਫੀ ਪਾਣੀ ਅਜਾਈਂ ਚਲਾ ਜਾਂਦਾ ਹੈ। ਟੂਟੀ ਦੀ ਨਾਬ ਜੇਕਰ ਗੋਲ-ਮਟੋਲ ਹੋਵੇ ਤਾਂ ਝੱਗ ਵਾਲੇ ਹੱਥਾਂ ਨਾਲ ਬੰਦ ਨਹੀਂ ਹੁੰਦੀ। ਸੋ ਅਜਿਹੀਆਂ ਨਾਬਾਂ ਦਾ ਚਲਣ ਵਧਣਾ ਤੈਅ ਹੈ, ਜੋ ਸਾਬਣ ਲੱਗੇ ਹੱਥ ਦੀ ਇਕ ਉਂਗਲ ਨਾਲ ਹੀ ਵਾਪਸ ਘੁਮਾ ਕੇ ਬੰਦ ਕੀਤੀਆਂ ਜਾ ਸਕਣ।
20 ਸਕਿੰਟ ਦਾ ਅੰਦਾਜ਼ਾ ਖੁਦ ਦੇਣ ਵਾਲੀਆਂ ਟੂਟੀਆਂ, ਸਿੰਕ ਆਦਿ ਦੀ ਮੰਗ ਵਧੇਗੀ। ਜਨਤਕ ਇਕੱਠਾਂ ਲਈ ਅਜਿਹੀਆਂ ਟੂਟੀਆਂ ਦੀ ਮੰਗ ਪੈਦਾ ਹੋਣਾ ਲਾਜ਼ਮੀ ਹੈ, ਜਿਨ੍ਹਾਂ ਨੂੰ ਬਿਨਾ ਛੂਹੇ ਹੱਥ ਧੋਤੇ ਜਾ ਸਕਣ। ਮਹਿੰਗੇ ਹੋਟਲ ਅਤੇ ਉੱਚ ਵਰਗੀ ਲੋਕ ਸੈਂਸਰ ਅਧਾਰਤ ਬਾਥਰੂਮ ਫਿਟਿੰਗਜ਼ ਵੱਲ ਆਕਰਸ਼ਿਤ ਹੋਣਗੇ ਤਾਂ ਜੋ ਛੂਹਣ ਦਾ ਝੰਜਟ ਹੀ ਮੁੱਕ ਜਾਵੇ। ਨੌਜਵਾਨ/ਉੱਦਮੀ ਅਜਿਹੇ ਉਤਪਾਦ ਬਜ਼ਾਰ 'ਚ ਉਤਾਰਨ ਦੀ ਤਿਆਰੀ ਹੁਣੇ ਕਰ ਕੇ ਮੁਕਾਬਲੇ 'ਚ ਅੱਗੇ ਰਹਿ ਸਕਦੇ ਹਨ। ਸੈਂਸਰ ਅਧਾਰਤ ਦਰਵਾਜ਼ੇ, ਅਲਮਾਰੀਆਂ, ਲਾਈਟਾਂ ਅਤੇ ਹੋਰ ਯੁਕਤੀਆਂ ਦਾ ਚਲਣ ਵਧਣਾ ਤੈਅ ਹੈ।
ਸਕੂਲਾਂ/ਵਿਦਿਆਰਥੀਆਂ ਵਲੋਂ ਅਜਿਹੇ ਮਾਡਲਾਂ ਦੀ ਮੰਗ ਕਾਫੀ ਆਉਣ ਦੀ ਉਮੀਦ ਹੈ। ਨਾਲ ਹੀ ਕੋਰੋਨਾ ਵਿਸ਼ਾਣੂ ਦੇ ਮਾਡਲ/ਫੈਂਸੀ ਡ੍ਰੈੱਸਾਂ ਵੀ ਖਿੱਚ ਦਾ ਕੇਂਦਰ ਰਹਿਣਗੇ। ਮਾਡਲ ਸਪਲਾਈ ਕਰਨ ਵਾਲੇ ਜੋ ਉੱਦਮੀ ਇਸ ਤਿਆਰੀ 'ਚ ਛੇਤੀ ਲੱਗ ਜਾਣਗੇ ਉਹ ਅੱਗੇ ਨਿੱਕਲਣਗੇ। ਘਰੇਲੂ ਦਸਤਕਾਰ ਵੀ ਅਜਿਹੀਆਂ ਯੁਕਤੀਆਂ ਦੇ ਸਸਤੇ ਮਾਡਲ ਤਿਆਰ ਕਰ ਕੇ ਰੱਖ ਅਤੇ ਪ੍ਰਚਾਰ ਸਕਦੇ ਹਨ।
ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ
NEXT STORY