ਜਲੰਧਰ— ਯੋਗ ਖੂਬਸੂਰਤ ਬਣਨ ਅਤੇ ਰਹਿਣ ਦਾ ਇਕ ਸ਼ਾਨਦਾਰ ਉਪਾਅ ਹੋ ਸਕਦਾ ਹੈ। ਯੋਗ ਦੀਆਂ ਇਹ ਕਸਰਤਾਂ ਚਿਹਰੇ ਦੀ ਖੂਬਸੂਰਤੀ ਲਈ ਹਨ, ਜਿਨ੍ਹਾਂ 'ਚ ਮੁਹਾਸਿਆਂ ਨੂੰ ਦੂਰ ਤੋਂ ਲੈ ਕੇ ਝੁਰੜੀਆਂ ਨੂੰ ਦੂਰ ਕਰਨ ਦੀ ਸਮਰੱਥਾ ਵੀ ਹੈ। ਆਓ ਜਾਣਦੇ ਹਾਂ ਇਨ੍ਹਾਂ ਯੋਗ ਆਸਣਾ ਬਾਰੇ
1. ਕਪਿੰਗ
- ਯੋਗ ਦੀ ਇਹ ਕਸਰਤ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਦਾ ਇਕ ਸੌਖਾ ਉਪਾਅ ਹੈ। ਇਹ ਕਸਰਤ ਤੁਸੀਂ ਕਿਸੇ ਸਮੇਂ, ਕਿਸੇ ਵੀ ਥਾਂ 'ਤੇ ਕਰ ਸਕਦੇ ਹੋ।
- ਆਪਸ 'ਚ ਆਪਣੇ ਹੱਥਾਂ ਨੂੰ ਰਗੜੋ, ਇਸ ਨਾਲ ਤੁਹਾਡੀਆਂ ਤਲੀਆਂ 'ਚ ਤਾਪ ਪੈਦਾ ਹੋਣਾ ਚਾਹੀਦਾ, ਫਿਰ ਇਨ੍ਹਾਂ ਤਲੀਆਂ ਨੂੰ ਆਪਣੀਆਂ ਅੱਖਾਂ 'ਤੇ ਰੱਖੋ। ਇਸੇ ਸਥਿਤੀ 'ਚ ਰਹੋ ਅਤੇ ਸਾਹ ਲਓ, ਇਹ ਕਸਰਤ ਇਕ ਵਾਰ 30 ਸੈਕਿੰਡ ਤੱਕ ਕਰੋ।
2. ਕਪਾਲ ਰੰਧ੍ਰਾ ਧੌਤੀ
- ਆਪਣੇ ਅੰਗੂਠਿਆਂ ਨੂੰ ਪੁੜਪੁੜੀਆਂ 'ਤੇ ਰੱਖੋ। ਦੋ ਜਾਂ ਤਿੰਨ ਉਂਗਲੀਆਂ ਨਾਲ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਚੱਕਰ ਬਣਾਓ, ਜਿਸ ਦੀ ਸ਼ੁਰੂਆਤ ਭਰਵੱਟਿਆਂ ਦੇ ਹੇਠੋਂ ਹੋਵੇ। ਚੱਕਰ ਸਿਰਫ ਇਕੋ ਦਿਸ਼ਾ 'ਚ ਬਣਾਓ।
- ਹੁਣ ਆਪਣੇ ਮੱਥੇ ਵੱਲ ਜਾਓ ਅਤੇ ਇਥੇ ਨਰਮ ਪਰ ਤੇਜ ਰਫਤਾਰ ਨਾਲ ਬਰੱਸ਼ ਸਟ੍ਰੋਕ ਬਣਾਓ।
- ਇੰਝ ਕਰਦੇ ਹੋਏ ਧਿਆਨ ਕੇਂਦਰਿਤ ਰੱਖੋ ਅਤੇ ਲੰਬਾ ਸਾਹ ਲਓ।
3. ਲਟਕਦੀ ਠੋਡੀ ਅਤੇ ਗੱਲ੍ਹਾਂ ਲਈ
- ਸਾਹ ਨੂੰ ਅੰਦਰ ਵੱਲ ਖਿੱਚੋ ਅਤੇ ਆਪਣਾ ਸਿਰ ਸੱਜੇ ਪਾਸੇ ਘੁਮਾਓ। ਸਾਹ ਬਾਹਰ ਵੱਲ ਛੱਡੋ ਅਤੇ ਆਪਣੀ ਠੋਡੀ ਉੱਪਰ ਵੱਲ ਚੁੱਕੋ। ਆਪਣੇ ਬੁੱਲ੍ਹਾਂ ਨੂੰ ਖਿੱਚ ਪਾਉਂਦੇ ਹੋਏ ਗਰਦਨ ਦੀ ਚਮੜੀ ਵੱਲ ਖਿੱਚੋ।
- ਠੋਡੀ ਨੂੰ ਦੁਬਾਰਾ ਵਿਚਕਾਰ ਲੈ ਕੇ ਆਓ।
- ਹੁਣ ਦੂਜੇ ਪਾਸੇ ਵੀ ਇੰਝ ਹੀ ਕਰੋ।
4. ਕਪਾਲ ਭਾਤੀ
- ਯੋਗ ਨਾਲ ਸ਼ਾਨਦਾਰ ਚਮਕ ਪ੍ਰਪਾਤ ਕਰਨ ਲਈ ਇਹ ਆਸਣ ਬਹੁਤ ਵਧੀਆ ਹੈ।
- ਧਿਆਨ ਲਗਾਉਣ ਦੀ ਆਰਾਮਦਾਇਕ ਸਥਿਤੀ 'ਚ ਬੈਠ ਜਾਓ।
- ਸਿਰ ਅਤੇ ਰੀੜ੍ਹ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ। ਹੱਥ ਆਪਣੇ ਗੋਡਿਆ 'ਤੇ 'ਚਿਨ' ਜਾਂ 'ਗਿਆਨ' ਦੀ ਮੁਦਰਾ 'ਚ ਰੱਖੋ। ਦੋਨਾ ਨਾਸਾਂ ਚੋਂ ਸਾਹ ਬਾਹਰ ਛੱਡੋ, ਜਿਸ ਨਾਲ ਪੇਟ ਦੀਆਂ ਮਾਸਪੇਸ਼ੀਆਂ 'ਚ ਜ਼ਬਰਦਸਤ ਖਿੱਚ ਪੈਦਾ ਹੋਵੇ। ਸਾਹ ਅੰਦਰ ਵੱਲ ਖਿੱਚਣ ਦੀ ਪ੍ਰਕਿਰਿਆਂ ਪੇਟ ਦੀਆਂ ਮਾਸਪੇਸ਼ੀਆਂ ਦੇ ਆਰਾਮ ਦਾ ਸਥਿਤੀ 'ਚ ਆਉਣ 'ਤੇ ਆਪਣੇ-ਆਪ ਹੋਣੀ ਚਾਹੀਦੀ ਹੈ
5.ਸਮਾਂਗ ਆਸਣ
ਖੂਨ ਸੰਚਾਰ ਪ੍ਰਣਾਲੀ ਲਈ ਇਹ ਆਸਣ ਬਹੁਤ ਵਧੀਆ ਹੈ। ਖੂਨ ਨੂੰ ਸਿਰ ਵੱਲ ਲਿਆਉਣ ਨਾਲ ਚਿਹਰੇ ਦੀ ਚਮੜੀ ਦੀ ਮੁਰੰਮਤ ਹੁੰਦੀ ਹੈ। ਨਾਲ ਹੀ ਇਹ ਹਾਰਮੋਨ ਨੂੰ ਸਥਿਰ ਕਰਨ 'ਚ ਵੀ ਸਹਾਇਕ ਹੁੰਦਾ ਹੈ। ਜਿਵੇਂ ਥਾਇਰਾਇਡ
- ਗਲੈਂਡ, ਜੋ ਮੁਹਾਸਿਆਂ ਨੂੰ ਰੋਕਣ 'ਚ ਸਹਾਇਕ ਹੁੰਦਾ ਹੈ।
- ਵਜਨ ਆਸਨ ਦੀ ਮੁਦਰਾ 'ਚ ਬੈਠੋ
- ਹੁਣ ਅੱਗੇ ਵੱਲ ਝੁਕੋ ਅਤੇ ਸਿਰ ਨੂੰ ਗੋਡਿਆਂ ਦੇ ਨੇੜੇ ਲਿਆਓ।
- ਹੱਥਾਂ ਨਾਲ ਗਿੱਟਿਆਂ ਨੂੰ ਫੜੋ।
- ਇਸੇ ਮੁਦਰਾ 'ਚ ਰਹਿ ਕੇ ਸਾਹ ਲਓ।
ਇਨ੍ਹਾਂ ਚੀਜ਼ਾਂ ਤੋਂ ਬਿਨਾਂ ਡਾਇਨਿੰਗ ਟੇਬਲ ਹੈ ਅਧੂਰਾ
NEXT STORY