ਜਲੰਧਰ— ਲੰਬੇ ਖੂਬਸੂਰਤ ਵਾਲ ਤਾਂ ਹਰ ਕਿਸੇ ਨੂੰ ਪਸੰਦ ਹੁੰਦੇ ਹਨ ਪਰ ਜੇਕਰ ਇਹ ਵਾਲ ਰੁਖੇ, ਸੁੱਕੇ ਹੋਣ ਜਾਂ ਫਿਰ ਵਾਲ ਝੜਦੇ ਹੋਣ ਤਾਂ ਇਕ ਵੱਡੀ ਸਮੱਸਿਆ ਹੋ ਜਾਂਦੀ ਹੈ। ਜੇਕਰ ਤੁਹਾਡੇ ਵੀ ਵਾਲ ਝੜਦੇ ਹਨ ਤਾਂ ਇਸ ਦੇ ਲਈ ਕੈਮੀਕਲ ਪ੍ਰਾਡੈਕਟ 'ਤੇ ਪੈਸੇ ਖਰਚ ਕਰਨ ਦੀ ਬਜਾਏ ਘਰੇਲੂ ਉਪਾਅ ਕਰਨੇ ਚਾਹੀਦੇ ਹਨ। ਅੱਜ ਦੇ ਦੌਰ 'ਚ ਵਾਲਾਂ ਦਾ ਝੜਨਾ, ਸਿਕਰੀ ਹੋਣਾ, ਸਮੇਂ ਤੋਂ ਪਹਿਲਾਂ ਹੀ ਵਾਲਾਂ ਦਾ ਚਿੱਟੇ ਹੋਣਾ, ਆਮ ਸਮੱਸਿਆ ਬਣਦੀ ਨਜ਼ਰ ਆ ਰਹੀ ਹੈ। ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁੱਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸੇਬ ਦਾਂ ਫਿਰ ਐੱਪਲ ਸਾਈਡਰ ਵੈਨੀਗਰ (ਸੇਬ ਸਿਰਕਾ) ਦੀ ਵਰਤੋਂ ਕਰਕੇ ਵਾਲਾਂ ਦਾ ਇਲਾਜ ਕਰ ਸਕਦੇ ਹੋ। ਜੀ ਹਾਂ, ਤੁਸੀਂ ਸੋਚ ਰਹੇ ਹੋਵੇਗੇ ਕਿ ਸੇਬ ਖਾਣ ਵਾਲੀ ਚੀਜ਼ ਹੈ ਜਾਂ ਫਿਰ ਵਾਲਾਂ 'ਤੇ ਲਗਾਉਣ ਵਾਲੀ? ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦੇ ਹਾਂ ਕਿ ਸੇਬ ਦਾ ਰਸ ਵਾਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
ਸਰੀਰ ਦੇ ਲਈ ਲਾਭਕਾਰੀ ਗੁਣਾਂ ਵਾਲਾ ਸੇਬ ਦਾ ਸਿਰਕਾ:-
ਸੇਬ ਦੇ ਰਸ ਨਾਲ ਸਮੇਂ ਤੋਂ ਪਹਿਲਾਂ ਚਿੱਟੇ ਹੋਏ ਵਾਲ, ਵਾਲਾਂ ਦਾ ਝੜਨਾ ਅਤੇ ਹੋਰ ਵਾਲਾਂ ਦੀ ਸਮੱਸਿਆਵਾਂ ਦੂਰ ਹੰਦੀਆਂ ਹਨ।
ਕਿਵੇਂ ਕਰਨੀ ਹੈ ਵਾਲਾਂ 'ਚ ਸੇਬ ਦੇ ਰਸ ਦੀ ਵਰਤੋਂ—
ਸੇਬ ਦਾ ਪੇਸਟ ਬਣਾ ਕੇ ਇਸ 'ਚ ਹਿਨਾ ਮਹਿੰਦੀ ਅਤੇ 1 ਚਿਮਚਾ ਕਾਲੇ ਰੰਗ ਦੀ ਚਾਹ ਮਿਕਸ ਕਰੋ। ਇਸ ਤਿਆਰ ਕੀਤੇ ਗਏ ਮਿਸ਼ਰਣ ਨੂੰ ਤੇਲ ਦੀ ਤਰ੍ਹਾਂ ਆਪਣੇ ਵਾਲਾਂ 'ਚ ਲਗਾਓ। ਇਕ ਘੰਟੇ ਬਾਅਦ ਸਿਰ ਨੂੰ ਹਲਕੇ ਗਰਮ ਪਾਣੀ ਨਾਲ ਸਾਫ ਕਰ ਲਵੋ। ਇਸ ਨਾਲ ਚਿੱਟੇ ਵਾਲਾਂ ਤੋਂ ਛੁੱਟਕਾਰਾ ਮਿਲਦਾ ਹੈ।
ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾਛ—
ਹਫਤੇ 'ਚ ਦੋ ਵਾਰ ਸੇਬ ਦਾ ਰਸ ਲਗਾਉਣ ਨਾਲ ਇਸ 'ਚ ਮੌਜੂਦ ਮੈਲਿਕ ਐਸਿਡ ਵਲੋਂ ਸਿਕਰੀ ਤੋਂ ਛੁੱਟਕਾਰਾ ਮਿਲਦਾ ਹੈ।
ਵਾਲਾਂ ਦਾ ਝੜਨਾ ਕਰੇ ਘੱਟ—
ਸੇਬ 'ਚ ਬਾਓਟਿਨ ਨਾਂ ਦਾ ਪੋਸ਼ਟਕ ਤੱਤ ਪਾਇਆ ਜਾਂਦਾ ਹੈ ਜੋ ਕਿ ਨਵੇਂ ਵਾਲਾਂ ਦੀ ਗਰੋਥ ਨੂੰ ਵਧਾਉਂਦਾ ਹੈ। ਸੇਬ ਦਾ ਰੱਸ ਲਗਾਉਣ ਨਾਲ ਵਾਲ ਝੜਨੇ ਦੂਰ ਹੁੰਦੇ ਹਨ। ਇਸ ਨੂੰ ਤੁਸੀਂ ਸ਼ੈਂਪੂ ਕਰਨ ਤੋਂ ਬਾਅਦ ਵੀ ਲਗਾ ਸਕਦੇ ਹੋ।
ਵਾਲਾਂ ਨੂੰ ਜੜਾਂ ਤੋਂ ਬਣਾਏ ਮਜਬੂਤ—
ਸੇਬ ਦੇ ਜੂਸ ਨਾਲ ਸਿਰ ਦੀ ਮਸਾਜ ਕਰਨ ਨਾਲ ਵਾਲ ਮਜਬੂਤ ਹੁੰਦੇ ਹਨ। ਮਸਾਜ ਕਰਨ ਦੇ 20 ਮਿੰਟ ਬਾਅਦ ਸਿਰ 'ਤੇ ਜੈਤੂਨ ਦਾ ਤੇਲ ਲਗਾ ਕੇ ਕੁਝ ਘੰਟਿਆਂ ਬਾਅਦ ਵਾਲਾ ਨੂੰ ਧੋ ਲਵੋ। ਇਸ ਨਾਲ ਵਾਲਾਂ ਦੀਆਂ ਜੜਾਂ ਮਜਬੂਤ ਹੁੰਦੀਆਂ ਹਨ।
ਵਾਲਾਂ ਦਾ ਕਾਲੇ ਹੋਣਾ
ਸੇਬ ਦਾ ਰਸ ਕੁਦਰਤੀ ਰੂਪ ਨਾਲ ਵਾਲਾਂ ਦੀ ਗਰੋਥ ਵਧਾਉਂਦਾ ਹੈ। ਵਾਲਾਂ 'ਚ ਸੇਬ ਦਾ ਰਸ ਅਤੇ ਸ਼ਹਿਦ ਮਿਕਸ ਕਰਕੇ ਲਗਾਉਣ ਨਾਲ ਵਾਲ ਕਾਲੇ ਆਉਂਦੇ ਹਨ।
ਐਲੂਮੀਨੀਅਮ ਦੇ ਬਰਤਨਾਂ ਨੂੰ ਚਮਕਦਾਰ ਬਣਾਉਣ ਲਈ ਅਪਣਾਓ ਇਹ ਆਸਾਨ ਤਰੀਕੇ
NEXT STORY