ਨਵੀਂ ਦਿੱਲੀ- ਮੌਸਮ ਭਾਵੇਂ ਕੋਈ ਵੀ ਹੋਵੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਖਾਸ ਤੌਰ 'ਤੇ ਲੜਕੀਆਂ ਨੂੰ ਹੇਅਰ ਫਾਲ ਅਤੇ ਚਿੱਟੇ ਵਾਲਾਂ ਦੀ ਪਰੇਸ਼ਾਨੀ ਹੁੰਦੀ ਹੈ। ਇਸ ਤੋਂ ਬਚਣ ਲਈ ਲੜਕੀਆਂ ਵੱਖ-ਵੱਖ ਹੇਅਰ ਕੇਅਰ ਪ੍ਰੋਡੈਕਟਸ ਦੀ ਵਰਤੋਂ ਕਰਦੀਆਂ ਹਨ। ਪਰ ਇਸ 'ਚ ਕੈਮੀਕਲ ਹੋਣ ਨਾਲ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੇ 'ਚ ਤੁਸੀਂ ਚਾਹੋ ਤਾਂ ਘਰ 'ਚ ਮੇਥੀ ਦਾਣਾ ਹੇਅਰ ਪੈਕ ਬਣਾ ਕੇ ਲਗਾ ਸਕਦੇ ਹੋ। ਮੇਥੀ ਦੇ ਦਾਣੇ ਪੋਸ਼ਕ ਵਿਟਾਮਿਨ ਏ,ਕੇ,ਸੀ.ਆਇਰਨ, ਕੈਲਸ਼ੀਅਮ, ਫੋਲਿਕ ਐਸਿਡ ਵਰਗੇ ਪੋਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੇ ਹੈ। ਅਜਿਹੇ 'ਚ ਵਾਲਾਂ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਲੰਬੇ, ਮੋਟੇ, ਕਾਲੇ ਅਤੇ ਮੁਲਾਇਮ ਬਣਾਉਣ 'ਚ ਮਦਦ ਕਰਦੇ ਹਨ।
ਚਲੋਂ ਅੱਜ ਅਸੀਂ ਤੁਹਾਨੂੰ ਮੇਥੀ ਦੇ ਦਾਣਿਆਂ ਨਾਲ 2 ਤਰ੍ਹਾਂ ਦੇ ਹੇਅਰ ਪੈਕ ਬਣਾਉਣ ਅਤੇ ਲਗਾਉਣ ਦਾ ਤਰੀਕਾ ਦੱਸਦੇ ਹਾਂ...

ਮੇਥੀ ਦਾਣਾ ਅਤੇ ਨਿੰਬੂ ਹੇਅਰ ਪੈਕ
ਬਣਾਉਣ ਅਤੇ ਲਗਾਉਣ ਦਾ ਤਰੀਕਾ
-ਇਸ ਦੇ ਲਈ ਇਕ ਵੱਡਾ ਚਮਚਾ ਮੇਥੀ ਦਾਣਾ ਪਾਣੀ 'ਚ ਰਾਤ ਭਰ ਭਿਓ ਦਿਓ।
-ਅਗਲੀ ਸਵੇਰੇ ਇਸ 'ਚੋਂ ਵਾਧੂ ਪਾਣੀ ਕੱਢ ਕੇ ਮੇਥੀ ਦਾਣਾ ਮਿਕਸੀ 'ਚ ਪਾ ਕੇ ਸਮੂਦ ਪੇਸਟ ਬਣਾਓ।
-ਤਿਆਰ ਪੇਸਟ 'ਚ 1 ਛੋਟਾ ਚਮਚਾ ਨਿੰਬੂ ਦਾ ਰਸ ਅਤੇ 1 ਵੱਡਾ ਚਮਚਾ ਨਾਰੀਅਲ ਦਾ ਤੇਲ ਮਿਲਾਓ।
-ਇਸ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ 15-20 ਮਿੰਟ ਤੱਕ ਲਗਾਓ।
-ਬਾਅਦ 'ਚ ਸ਼ੈਂਪੂ ਨਾਲ ਵਾਲ ਧੋ ਕੇ ਕੁਦਰਤੀ ਤਰੀਕੇ ਨਾਲ ਸੁਕਾ ਲਓ।
ਫਾਇਦਾ
-ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲੇਗਾ। ਅਜਿਹੇ 'ਚ ਵਾਲਾਂ ਦੇ ਝੜਣ ਦੀ ਸਮੱਸਿਆ ਦੂਰ ਹੋਵੇਗੀ।
-ਵਾਲਾਂ ਨੂੰ ਡੂੰਘਾਈ ਤੋਂ ਪੋਸ਼ਣ ਮਿਲਣ ਨਾਲ ਚਿੱਟੇ, ਰੁੱਖੇ-ਬੇਜ਼ਾਨ ਵਾਲ ਰਿਪੇਅਰ ਹੋਣਗੇ। ਅਜਿਹੇ 'ਚ ਵਾਲਾਂ ਲੰਬੇ, ਸੰਘਣੇ, ਕਾਲੇ ਅਤੇ ਮੁਲਾਇਮ ਨਜ਼ਰ ਆਉਣਗੇ।

ਮੇਥੀ ਅਤੇ ਔਲਾ ਹੇਅਰ ਪੈਕ
ਬਣਾਉਣ ਅਤੇ ਲਗਾਉਣ ਦਾ ਤਰੀਕਾ
-ਇਸ ਹੇਅਰ ਪੈਕ ਨੂੰ ਬਣਾਉਣ ਲਈ ਇਕ ਕੌਲੀ 'ਚ 2 ਵੱਡੇ ਚਮਚੇ ਮੇਥੀ ਦੇ ਦਾਣੇ ਪੂਰੀ ਰਾਤ ਭਿਓਂ ਦਿਓ।
-ਅਗਲੀ ਸਵੇਰੇ ਮਿਕਸੀ 'ਚ ਮੇਥੀ ਦਾਨੇ ਅਤੇ ਲੋੜ ਅਨੁਸਾਰ ਪਾਣੀ ਮਿਲਾ ਕੇ ਪੇਸਟ ਬਣਾ ਲਓ।
ਹੁਣ ਇਸ 'ਚ ਇਕ ਵੱਡਾ ਚਮਚਾ ਔਲਿਆਂ ਦਾ ਪਾਊਡਰ ਅਤੇ 2 ਛੋਟੇ ਚਮਚੇ ਅਰੰਡੀ ਦਾ ਤੇਲ ਮਿਲਾਓ।
-ਤਿਆਰ ਮਿਸ਼ਰਨ ਨੂੰ ਸਕੈਲਪ 'ਤੇ ਮਾਲਿਸ਼ ਕਰਦੇ ਹੋਏ ਲਗਾਓ।
ਇਸ ਨੂੰ ਕਰੀਬ 1 ਘੰਟਾ ਲੱਗਾ ਰਹਿਣ ਦਿਓ। ਬਾਅਦ 'ਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਫਾਇਦਾ
-ਇਸ ਹੇਅਰਪੈਕ ਨੂੰ ਲਗਾਉਣ ਨਾਲ ਵਾਲਾਂ ਨੂੰ ਡੂੰਘਾਈ ਤੋਂ ਪੋਸ਼ਣ ਮਿਲੇਗਾ।
-ਵਾਲਾਂ ਦਾ ਝੜਣਾ, ਟੁੱਟਣਾ, ਉਲਝਣਾ ਬੰਦ ਹੋਵੇਗਾ।
-ਵਾਲਾਂ ਦਾ ਰੁੱਖਾਪਨ ਦੂਰ ਹੋ ਕੇ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹਿਣ 'ਚ ਮਦਦ ਮਿਲੇਗੀ।
-ਸਿਰ ਦੀ ਖਾਰਸ, ਜਲਨ, ਸਿੱਕਰੀ ਦੀ ਸਮੱਸਿਆ ਦੂਰ ਹੋ ਕੇ ਵਾਲ ਲੰਬੇ, ਸੰਘਣੇ, ਮੋਟੇ, ਕਾਲੇ ਅਤੇ ਮੁਲਾਇਮ ਹੋਣਗੇ।
Cooking Tips: ਘਰ ਦੀ ਰਸੋਈ 'ਚ ਬੱਚਿਆਂ ਨੂੰ ਬਣਾ ਕੇ ਖਵਾਓ ਕੇਲੇ ਦੇ ਚਿਪਸ
NEXT STORY