ਵੈੱਬ ਡੈਸਕ- ਗਰਮੀ ਦੇ ਮੌਸਮ ਵਿਚ ਕੋਈ ਵੀ ਮੁਟਿਆਰ ਅਜਿਹੀਆਂ ਡਰੈੱਸਾਂ ਦੀ ਭਾਲ ਵਿਚ ਰਹਿੰਦੀ ਹੈ ਜੋ ਨਾ ਸਿਰਫ਼ ਉਸ ਨੂੰ ਲੂ ਅਤੇ ਤੇਜ਼ ਧੁੱਪ ਤੋਂ ਬਚਾਏ, ਸਗੋਂ ਸਟਾਈਲਿਸ਼, ਕੰਫਰਟੇਬਲ ਅਤੇ ਅਟ੍ਰੈਕਟਿਵ ਲੁੱਕ ਵੀ ਦੇਵੇ। ਇਸੇ ਵਜ੍ਹਾ ਕਰ ਕੇ ਸਮਰ ਕੁਲੈਕਸ਼ਨ ਵਿਚ ਖੁੱਲ੍ਹੇ, ਹਵਾਦਾਰ ਅਤੇ ਲਾਈਟ ਫੈਬਰਿਕ ਵਾਲੇ ਕੱਪੜਿਆਂ ਦੀ ਡਿਮਾਂਡ ਸਭ ਤੋਂ ਵੱਧ ਰਹਿੰਦੀ ਹੈ। ਜੇਕਰ ਸਲੀਵਜ਼ ਦੀ ਗੱਲ ਕਰੀਏ ਤਾਂ ਇਸ ਵਾਰ ਕੱਟ ਸਲੀਵਜ਼, ਅੰਬਰੇਲਾ ਸਲੀਵਜ਼, ਪੱਫ ਸਲੀਵਜ਼ ਦੇ ਨਾਲ-ਨਾਲ ਬੈੱਲ ਸਲੀਵਜ਼ ਸਭ ਤੋਂ ਵੱਧ ਟ੍ਰੈਂਡ ਵਿਚ ਹਨ। ਬੈੱਲ ਸਲੀਵਜ਼ ਭਾਵ ਘੰਟੀ ਦੇ ਆਕਾਰ ਵਿਚ ਘੇਰ ਵਾਲੀ ਬਾਹਾਂ ਅੱਜਕੱਲ ਫੈਸ਼ਨ ਦੀ ਦੁਨੀਆ ਵਿਚ ਛਾਈਆਂ ਹੋਈਆਂ ਹਨ। ਇਸ ਨੂੰ ਫਲੇਅਰ ਸਲੀਵਜ਼ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਬਹੁਤ ਘੇਰਾਦਾਰ ਹੁੰਦੀ ਹੈ ਅਤੇ ਗੁੱਟ ਦੇ ਕੋਲੋਂ ਹੇਠਾਂ ਵੱਲ ਘੰਟੀ ਵਾਂਗ ਫੈਲ ਜਾਂਦੀ ਹੈ।
ਇਸ ਦੀ ਖ਼ਾਸੀਅਤ ਹੈ ਕਿ ਇਹ ਬਾਹਾਂ ਨੂੰ ਧੁੱਪ ਤੋਂ ਬਚਾਉਣ ਦੇ ਨਾਲ-ਨਾਲ ਹੱਥਾਂ ਨੂੰ ਕੂਲ ਅਤੇ ਕੰਫਰਟੇਬਲ ਰੱਖਦੀ ਹੈ ਅਤੇ ਹਰ ਆਊਟਫ਼ਿਟ ਨੂੰ ਇਕ ਟ੍ਰੈਂਡੀ ਤੇ ਫੈਮੀਨਿਨ ਟੱਚ ਦਿੰਦੀ ਹੈ। ਇਹੋ ਕਾਰਨ ਹੈ ਕਿ ਕਾਲਜ ਗਰਲਜ਼ ਤੋਂ ਲੈ ਕੇ ਵਰਕਿੰਗ ਵੂਮੈਨ ਤੱਕ ਸਾਰਿਆਂ ਦੀ ਪਹਿਲੀ ਪਸੰਦ ਬੈੱਲ ਸਲੀਵਜ਼ ਵਾਲੀਆਂ ਡਰੈੱਸਾਂ ਬਣ ਗਈਆਂ ਹਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਲੈ ਕੇ ਬਾਜ਼ਾਰਾਂ ਤੱਕ ਹਰ ਜਗ੍ਹਾ ਸਟਾਈਲ ਕਰਦੇ ਦੇਖਿਆ ਜਾ ਰਿਹਾ ਹੈ। ਇਸ ਵਿਚ ਮੁਟਿਆਰਾਂ ਨੂੰ ਸਿਰਫ਼ ਇੰਡੀਅਨ ਹੀ ਨਹੀਂ, ਵੈਸਟਰਨ ਅਤੇ ਇੰਡੋ-ਵੈਸਟਰਨ ਹਰ ਤਰ੍ਹਾਂ ਦੇ ਆਪਸ਼ਨ ਮਿਲ ਰਹੇ ਹਨ। ਇੰਡੀਅਨ ਵੀਅਰ ਵਿਚ ਸਾੜ੍ਹੀ ਦੇ ਨਾਲ ਬੈੱਲ ਸਲੀਵਜ਼ ਵਾਲਾ ਡਿਜ਼ਾਈਨਰ ਬਲਾਊਜ਼, ਲਹਿੰਗੇ ਦੇ ਨਾਲ ਬੈੱਲ ਸਲੀਵਜ਼ ਕਰੋਪ ਟਾਪ ਅਤੇ ਕੁੜਤੀ ਦੇ ਨਾਲ ਬੈੱਲ ਸਲੀਵਜ਼ ਪੈਟਰਨ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਉੱਥੇ ਹੀ ਵੈਸਟਰਨ ਵੀਅਰ ਵਿਚ ਬੈੱਲ ਸਲੀਵਜ਼ ਵਾਲੇ ਟਾਪ, ਸ਼ਰਟ, ਜੰਪਸੂਟ ਅਤੇ ਟਿਊਨਿਕ ਮੁਟਿਆਰਾਂ ਦੇ ਵਾਰਡਰੋਬ ਵਿਚ ਸ਼ਾਮਲ ਹੋ ਗਏ ਹਨ। ਪਾਰਟੀ ਵੀਅਰ ਦੀ ਗੱਲ ਕਰੀਏ ਤਾਂ ਬੈੱਲ ਸਲੀਵਜ਼ ਵਾਲੇ ਗਾਊਨ, ਲਾਂਗ ਡਰੈੱਸ, ਫ਼ਰਾਕ, ਮਿਡੀ ਡਰੈੱਸ ਅਤੇ ਬਾਡੀਕਾਨ ਡਰੈੱਸ ਹਰ ਫੰਕਸ਼ਨ ਵਿਚ ਮੁਟਿਆਰਾਂ ਨੂੰ ਸੁੰਦਰ ਅਤੇ ਵੱਖਰੀ ਲੁੱਕ ਦੇ ਰਹੇ ਹਨ। ਇਸ ਵਿਚ ਵੀ ਕਈ ਵੈਰਾਇਟੀ ਦੇਖਣ ਨੂੰ ਮਿਲ ਰਹੀ ਹੈ। ਕੋਈ ਫੁੱਲ ਲਾਂਗ ਬੈੱਲ ਸਲੀਵਜ਼ ਨੂੰ ਪਹਿਲ ਦੇ ਰਹੀ ਹੈ ਤਾਂ ਕੋਈ ਹਾਫ਼ ਬੈੱਲ ਸਲੀਵਜ਼ ਨੂੰ। ਕੁੱਝ ਮੁਟਿਆਰਾਂ ਨੂੰ ਸਿੰਗਲ ਬੈੱਲ ਸਲੀਵਜ਼ ਪਸੰਦ ਹੈ ਤਾਂ ਕੁੱਝ ਡਬਲ ਲੇਅਰ ਅਤੇ ਰਫ਼ਲ ਵਾਲੀ ਬੈੱਲ ਸਲੀਵਜ਼ ਵਾਲੀਆਂ ਡਰੈੱਸਾਂ ਸਟਾਈਲ ਕਰ ਰਹੀਆਂ ਹਨ।
ਬੈੱਲ ਸਲੀਵਜ਼ ਡਰੈੱਸ ਦੇ ਨਾਲ ਲੁੱਕ ਨੂੰ ਹੋਰ ਵੀ ਸਟਾਈਲਿਸ਼ ਬਣਾਉਣ ਲਈ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀਆਂ ਐਕਸੈਸਰੀਜ਼ ਵੀ ਕੈਰੀ ਕਰ ਰਹੀਆਂ ਹਨ। ਧੁੱਪ ਤੋਂ ਬਚਣ ਲਈ ਸਨਗਲਾਸਿਜ਼, ਹੈਟ ਅਤੇ ਸਟੋਲ ਦੇ ਨਾਲ ਇਸ ਲੁੱਕ ਨੂੰ ਕੰਪਲੀਟ ਕੀਤਾ ਜਾ ਰਿਹਾ ਹੈ। ਜਿਊਲਰੀ ਵਿਚ ਇੰਡੀਅਨ ਆਊਟਫ਼ਿਟ ਦੇ ਨਾਲ ਲਾਈਟ ਤੋਂ ਹੈਵੀ ਜਿਊਲਰੀ ਤਾਂ ਵੈਸਟਰਨ ਵੀਅਰ ਦੇ ਨਾਲ ਡਾਇਮੰਡ ਬ੍ਰੇਸਲੇਟ, ਚੇਨ, ਟਾਪਸ ਅਤੇ ਲਾਂਗ ਈਅਰਰਿੰਗਜ਼ ਪਹਿਨੇ ਜਾ ਰਹੇ ਹਨ। ਫੁੱਟਵੀਅਰ ਵਿਚ ਡਰੈੱਸ ਦੇ ਅਕੋਰਡਿੰਗ ਹਾਈ ਹੀਲਜ਼, ਸੈਂਡਲ ਅਤੇ ਸਨੀਕਰਜ਼ ਨੂੰ ਚੁਣਿਆ ਜਾ ਰਿਹਾ ਹੈ। ਬੈਗਜ਼ ਵਿਚ ਵੈਸਟਰਨ ਵੀਅਰ ਦੇ ਨਾਲ ਸਲਿੰਗ ਬੈਗ ਅਤੇ ਇੰਡੀਅਨ ਵੀਅਰ ਦੇ ਨਾਲ ਪੋਟਲੀ ਬੈਗ ਅਤੇ ਕਲੱਚ ਲੁੱਕ ਨੂੰ ਪਰਫ਼ੈਕਟ ਬਣਾ ਰਹੇ ਹਨ।
ਲਾੜ੍ਹੀਆਂ ਨੂੰ ਰਾਇਲ ਲੁੱਕ ਦੇ ਰਹੇ ਹਨ ਹੈਵੀ ਜ਼ਰੀ ਵਰਕ ਵਾਲੇ ‘ਲਹਿੰਗਾ ਚੋਲੀ’
NEXT STORY