ਜਲੰਧਰ— ਅੱਜ ਅਸੀਂ ਤੁਹਾਡੇ ਲਈ ਅਜਿਹੀ ਰੈਸਿਪੀ ਲੈ ਕੇ ਆਏ ਹਾਂ ਜੋ ਖਾਣ 'ਚ ਬਹੁਤ ਹੀ ਸੁਆਦ ਹੁੰਦੀ ਹੈ। ਇਸ ਨੂੰ ਬੱਚੇ ਖਾਣਾ ਬਹੁਤ ਪਸੰਦ ਵੀ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ .Cheese Bust Pizza ਦੀ ਰੈਸਿਪੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ : -
- ਗਰਮ ਪਾਣੀ 120 ਮਿਲੀਲੀਟਰ
- ਚੀਨੀ 1 ਟੇਬਲਸਪੂਨ
- ਖਮੀਰ (ਯੀਸਟ) 1 ਟੇਬਲਸਪੂਨ
- ਮੈਦਾ 285 ਗ੍ਰਾਮ
- ਮਿਲਕ ਪਾਊਡਰ 2 ਟੇਬਲਸਪੂਨ
- ਨਮਕ 1 ਟੀਸਪੂਨ
- ਮੱਖਣ 1 ਟੇਬਲਸਪੂਨ
- ਮੱਕੀ ਦਾ ਆਟਾ
- ਚੀਜ਼ ਸਪ੍ਰੈੱਡ
- ਪਿੱਜ਼ਾ ਸੌਸ
- ਮੋਜ਼ਰੇਲਾ ਚੀਜ਼
- ਸ਼ਿਮਲਾ ਮਿਰਚ
- ਪਿਆਜ਼
- ਹਰੀ ਮਿਰਚ
- ਗ੍ਰੀਨ ਆਲਿਵ
ਵਿਧੀ—
1. ਸਭ ਤੋਂ ਪਹਿਲਾਂ ਇਕ ਬਾਊਲ 'ਚ 120 ਮਿ. ਲੀ. ਗਰਮ ਪਾਣੀ, 1 ਟੇਬਲਸਪੂਨ ਚੀਨੀ ਅਤੇ 1 ਟੀਸਪੂਨ ਖਮੀਰ ਮਿਕਸ ਕਰ ਕੇ 5 ਮਿੰਟ ਤੱਕ ਇਕ ਪਾਸੇ ਰੱਖ ਦਿਓ।
2. ਫਿਰ ਇਸ ਵਿਚ 285 ਗ੍ਰਾਮ ਮੈਦਾ, 2 ਟੇਬਲਸਪੂਨ ਮਿਲਕ ਪਾਊਡਰ, 1 ਟੀਸਪੂਨ ਨਮਕ, 1 ਟੇਬਲਸਪੂਨ ਮੱਖਣ ਪਾ ਕੇ ਗੁੰਨ ਲਓ ਅਤੇ 1 ਘੰਟੇ ਲਈ ਸਾਈਡ 'ਤੇ ਰੱਖ ਦਿਓ।
3. ਹੁਣ ਗੁੰਨੇ ਮੈਦੇ ਨਾਲ 1/4 ਹਿੱਸਾ ਪੇੜਾ ਲੈ ਕੇ ਮੱਕੀ ਦਾ ਆਟਾ ਛਿੜਕ ਕੇ ਇਸ ਨੂੰ ਰੋਟੀ ਵਾਂਗ ਵੇਲ ਲਓ ਅਤੇ ਫਿਰ ਤਵਾ ਗਰਮ ਕਰੋ, ਇਸ ਨੂੰ ਦੋਵਾਂ ਪਾਸਿਆਂ ਤੋਂ ਸੁਨਹਿਰੀ ਭੂਰੀ ਹੋਣ ਤੱਕ ਸੇਕ ਲਓ।
4. ਇਸ ਤੋਂ ਬਾਅਦ ਬਚੇ 3/4 ਗੁੰਨੇ ਮੈਦੇ ਨੂੰ ਗੋਲ ਕਰ ਕੇ ਮੱਕੀ ਦੇ ਆਟੇ ਨਾਲ ਰੋਟੀ ਵਾਂਗ ਵੇਲ ਕੇ ਗ੍ਰੀਸ ਟ੍ਰੇ 'ਤੇ ਰੱਖੋ।
5. ਹੁਣ ਇਸ 'ਤੇ ਚੀਜ਼ ਸਪ੍ਰੈੱਡ ਲਾ ਕੇ ਪਹਿਲਾਂ ਤੋਂ ਸੇਕਿਆ ਹੋਇਆ ਪਿੱਜ਼ਾ ਰੱਖੋ ਅਤੇ ਉਸ 'ਤੇ ਕਾਂਟੇ ਨਾਲ ਛੇਕ ਕਰ ਲਓ।
6. ਫਿਰ ਇਸ 'ਤੇ ਪਿੱਜ਼ਾ ਸੌਸ ਲਾ ਕੇ ਮੋਜ਼ਰੇਲਾ ਚੀਜ਼ ਛਿੜਕੋ ਅਤੇ ਸ਼ਿਮਲਾ ਮਿਰਚ, ਪਿਆਜ਼, ਹਰੀ ਮਿਰਚ, ਹਰਾ ਜੈਤੂਨ ਪਾਓ।
7. ਹੁਣ ਇਸ 'ਤੇ ਆਲਿਵ ਆਇਲ ਲਾ ਕੇ ਓਵਨ ਵਿਚ 480 ਡਿਗਰੀ ਸੈਂਟੀਗ੍ਰੇਡ/250 ਡਿਗਰੀ ਸੈਂਟੀਗ੍ਰੇਡ 'ਤੇ 7 ਤੋਂ 10 ਮਿੰਟ ਤੱਕ ਪਕਾਓ।
8. ਤੁਹਾਡਾ Cheese Bust Pizza ਬਣ ਕੇ ਤਿਆਰ ਹੈ। ਇਸ ਨੂੰ ਸਰਵ ਕਰੋ।
ਘਰ 'ਚ ਲਗਾਓ ਇਹ ਪੌਦੇ ਰਾਤ ਨੂੰ ਵੀ ਦਿੰਦੇ ਹਨ ਆਕਸੀਜਨ
NEXT STORY